
ਕਾਂਗਰਸ ਦੇ ਭ੍ਰਿਸ਼ਟਾਚਾਰੀ ਤੇ ਗੁੰਡਾਗਰਦੀ ਰਾਜ ਤੋਂ ਮੁਕਤੀ ਦਿਵਾਏਗੀ ਭਾਜਪਾ: ਸੰਜੀਵ ਵਸ਼ਿਸ਼ਟ
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਚੋਣ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਸ਼ੁੱਕਰਵਾਰ ਨੂੰ ਸਵੇਰ ਤੋਂ ਹੋ ਰਹੀ ਬਾਰਸ਼ ਦੇ ਬਾਵਜੂਦ ਆਪਣਾ ਚੋਣ ਪ੍ਰਚਾਰ ਜਾਰੀ ਰੱਖਿਆ। ਇੱਥੋਂ ਫੇਜ਼-9 ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਲੋਕਾਂ ਨਾਲ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਮੋਦੀ ਸਰਕਾਰ ਦੇ ਹੱਥ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਭਾਜਪਾ ਨੂੰ ਮੌਕਾ ਦੇਣ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਦੀਆਂ ਸਾਲਾਂ ਪੁਰਾਣੀਆਂ ਸਮੱਸਿਆਵਾਂ ਨੂੰ ਸਿਰਫ਼ ਮੋਦੀ ਸਰਕਾਰ ਹੀ ਹੱਲ ਕਰ ਸਕਦੀ ਹੈ। ਇਸ ਮੌਕੇ ਤੇ ਰਮੇਸ਼ ਵਰਮਾ, ਪ੍ਰਕਾਸ਼ਵਤੀ, ਜਤਿੰਦਰ ਗੋਇਲ, ਅਰੁਣ ਸ਼ਰਮਾ, ਦਿਨੇਸ਼ ਸਰਮਾ, ਸਤੀਸ਼ ਸੈਣੀ, ਸ਼ਿਵ ਕੁਮਾਰ ਦੁੱਗਲ, ਐੱਚ ਐੱਸ ਸੇਤੀਆ, ਰਜਿੰਦਰ ਸ਼ਰਮਾ, ਪ੍ਰਿਤਪਾਲ ਸ਼ਰਮਾ, ਲਕਸ਼ਣ ਦਾਸ, ਅੰਕਿਤ, ਧਰੁਵ ਗੋਇਲ ਆਦਿ ਹਾਜ਼ਰ ਸਨ।
ਇਸ ਤੋਂ ਬਾਅਦ ਸੰਜੀਵ ਵਸ਼ਿਸ਼ਟ ਨੇ ਫੇਜ਼-9 ਦੇ ਇੰਡਸਟਰੀਅਲ ਏਰੀਆ ਵਿੱਚ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਚੋਣ ਪ੍ਰਚਾਰ ਕੀਤਾ। ਵਿਸ਼ਿਸ਼ਟ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਜੇਕਰ ਉਦਯੋਗ ਅਤੇ ਵਪਾਰ ਮਜ਼ਬੂਤ ਹੋਣਗੇ ਤਾਂ ਉਹ ਦੇਸ਼ ਤਰੱਕੀ ਕਰਦਾ ਹੈ। ਇਸ ਦੇ ਨਾਲ ਹੀ ਹੁਣ ਤੱਕ ਜੇਕਰ ਗ਼ਰੀਬਾਂ ਨੂੰ ਕੋਈ ਸਹੂਲਤਾਂ ਮਿਲੀਆਂ ਹਨ ਤਾਂ ਉਹ ਕੇਂਦਰ ਦੀਆਂ ਸਕੀਮਾਂ ’ਚੋਂ ਹੀ ਮਿਲੀਆਂ ਹਨ। ਜਦ ਕਿ ਕਾਂਗਰਸ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਸਿਰਫ਼ ਭ੍ਰਿਸ਼ਟਾਚਾਰ, ਰੇਤ ਮਾਫ਼ੀਆ, ਡਰੱਗ ਮਾਫ਼ੀਆ ਰਾਹੀਂ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ। ਇਸ ਲਈ ਲੋਕ ਵੀ ਹੁਣ ਇਸ ਲੋਟੂ ਸਰਕਾਰ ਦੇ ਲੋਟੂ ਵਿਧਾਇਕਾਂ ਨੂੰ ਹਰਾ ਕੇ ਘਰ ਬਿਠਾਉਣਾ ਚਾਹੁਦੇਂ ਹਨ ਅਤੇ ਪੰਜਾਬ ਵਿਚ ਕੇਂਦਰ ਵਾਂਗ ਭਾਜਪਾ ਦੀ ਸਰਕਾਰ ਚਾਹਦੇ ਹਨ ਤਾਂ ਕਿ ਉਨ੍ਹਾਂ ਦਾ ਸਹੀ ਵਿਕਾਸ ਹੋ ਸਕੇ।

ਕੇਂਦਰ ਦੀ ਮੋਦੀ ਸਰਕਾਰ ਨੇ ਸ਼ੁਰੂ ਤੋਂ ਹੀ ਹਰ ਵਰਗ ਨੂੰ ਬਿਹਤਰ ਸਹੂਲਤਾਂ ਦੇਣ ‘ਤੇ ਜ਼ੋਰ ਦਿੱਤਾ ਹੈ। ਜੇਕਰ ਮੋਹਾਲੀ ਦੇ ਲੋਕ ਵੀ ਭਾਜਪਾ ਦਾ ਸਾਥ ਦੇਣ ਤਾਂ ਮੋਹਾਲੀ ਵਾਸੀਆਂ ਦੀਆਂ ਉਹ ਸਾਰੀਆਂ ਸਮੱਸਿਆ ਦੂਰ ਕੀਤੀਆ ਜਾ ਸਕਦੀਆਂ ਹਨ ਜਿਨ੍ਹਾਂ ਦਾ ਹੱਲ ਹੁਣ ਤੱਕ ਕਿਸੇ ਵੀ ਸਰਕਾਰ ਨੇ ਨਹੀ ਕੀਤਾ ਹੈ। ਇਸ ਦੇ ਨਾਲ ਨਾਲ ਭਾਜਪਾ ਸਰਕਾਰ ਆਉਣ ਤੇ ਸੂਬੇ ਵਿਚ ਇਕ ਬਿਹਤਰੀਨ ਉਦਯੋਗਿਕ ਨੀਤੀ ਲਿਆਂਦੀ ਜਾਵੇਗੀ ਜਿਸ ਨਾਲ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਵਧਣਗੇ ਬਲਕਿ ਪੰਜਾਬ ਦੁਬਾਰਾ ਫਿਰ ਤਰੱਕੀ ਦੀਆਂ ਰਾਹਾਂ ਤੇ ਪਹੁੰਚ ਜਾਵੇਗਾ।