Share on Facebook Share on Twitter Share on Google+ Share on Pinterest Share on Linkedin ਭਾਜਪਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਾਨਸੀ ਚੌਧਰੀ ਵੱਲੋਂ ਆਪਣੇ ਅਹੁਦੇ ਸਬੰਧੀ ਸਪੱਸ਼ਟਕਰਨ ਕੁਸ਼ਲ ਆਨੰਦ ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਨਵੰਬਰ: ਭਾਜਪਾ ਜ਼ਿਲ੍ਹਾ ਮੁਹਾਲੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਾਨਸੀ ਚੌਧਰੀ ਵੱਲੋਂ ਕਿਸਾਨ ਮੋਰਚਾ ਸਮਿਤੀ ਭਾਜਪਾ ਵਿੱਚ ਅਹੁਦੇ ਨੂੰ ਲੈ ਕੇ ਜੋ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਉਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਮਾਨਸੀ ਚੌਧਰੀ ਅਤੇ ਆਪਣੀ ਸਹਿਯੋਗੀ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਊਸ਼ਾ ਠਾਕੁਰ ਵੱਲੋਂ ਕਿਸਾਨ ਮੋਰਚਾ ਸੰਮਤੀ ਭਾਜਪਾ ਵਿੱਚ ਕਿਸੇ ਵੀ ਅਹੁਦੇ ਦੀ ਭਾਗੀ ਨਹੀਂ ਹਾਂ’। ਇਸ ਮੌਕੇ ਮਾਨਸੀ ਚੌਧਰੀ ਨੇ ਦੱਸਿਆ ਕਿ ਕਿਸਾਨ ਮੋਰਚਾ ਸੰਮਤੀ ਪੰਜਾਬ ਦੀ ਪ੍ਰਧਾਨ ਸਰਿਤਾ ਮਲੀਠਿਆ ਵੱਲੋੋਂ ਉਹਨਾਂ ਨੂੰ ਆਪਣੇ ਸੰਗਠਨ ਵਿੱਚ ਸ਼ਾਮਲ ਕਰਨ ਦਾ ਸੱਦਾ ਦਿੱਤਾ ਸੀ। ਜਿਸ ਵਿੱਚ ਉਹਨਾਂ ਨੂੰ ਸਹਿ ਸੰਯੋਜਕ ਵੀ ਨਿਯੁਕਤ ਕਰ ਦਿੱਤਾ ਗਿਆ। ਜਿਸ ਦਾ ਪਤਾ ਉਹਨਾਂ ਨੂੰ ਬਾਅਦ ਵਿੱਚ ਲਗਾ ਅਤੇ ਉਨ੍ਹਾਂ ਇਸ ਅਹੁਦੇ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਮੰਦਭਾਗਾ ਦੱਸਦਿਆਂ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਸ ਦੀ ਸਹਿਯੋਗੀ ਜ਼ਿਲ੍ਹਾ ਮੀਤ ਪ੍ਰਧਾਨ ਦੋਵੇਂ ਮਿਲ ਕੇ ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਵਿੱਚ ਪਹਿਲਾਂ ਤੋਂ ਦਿੱਤੇ ਗਏ ਅਹੁਦਿਆਂ ’ਤੇ ਹੀ ਆਪਣੀ ਸੇਵਾਵਾਂ ਨੂੰ ਜਾਰੀ ਰੱਖਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ