ਭਾਜਪਾ ਦੇ ਜੁਝਾਰੂ ਵਰਕਰ ਰਜਿੰਦਰ ਸਿੰਘ ਰੋਡਾ ਨੂੰ ਟਰਾਂਸਪੋਰਟ ਸੈਲ ਦਾ ਜ਼ਿਲ੍ਹਾ ਪ੍ਰਧਾਨ ਥਾਪਿਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਫਰਵਰੀ:
ਭਾਜਪਾ ਜ਼ਿਲ੍ਹਾ ਮੁਹਾਲੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਖਰੜ ਵਿੱਚ ਹੋਈ। ਇਸ ਮੌਕੇ ਪਾਰਟੀ ਲਈ ਵੱਧ ਚੜ੍ਹ ਕੇ ਕੰਮ ਕਰਦੇ ਆ ਰਹੇ ਜੁਝਾਰੂ ਵਰਕਰ ਰਜਿੰਦਰ ਸਿੰਘ ਰੋਡਾ ਨੂੰ ਉਨ੍ਹਾਂ ਦੀ ਪਾਰਟੀ ਲਈ ਲਗਨ ਤੇ ਮਿਹਨਤ ਨੂੰ ਦੇਖਦਿਆ ਉਨ੍ਹਾਂ ਨੂੰ ਜ਼ਿਲ੍ਹਾ ਭਾਜਪਾ ਟਰਾਂਸਪੋਰਟ ਸੈਲ ਦਾ ਜ਼ਿਲ੍ਹਾ ਇੰਚਾਰਜ ਥਾਪਿਆ ਗਿਆ। ਇਸ ਮੌਕੇ ਰਜਿੰਦਰ ਸਿੰਘ ਰੋਡਾ ਨੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਭਾਜਪਾ ਪਾਰਟੀ ਅਤੇ ਹਾਈ ਕਮਾਡ ਦਾ ਧੰਨਵਾਦ ਕਰਦਿਆ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ,ਉਹ ਉਸ ਉੱਤੇ ਪੂਰਾ ਉਤਰਨ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਸ਼ਿੱਦਤ ਨਾਲ ਕੰਮ ਕਰਨਗੇ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਸ਼ਰਮਾ, ਸੰਜੀਵ ਗੋਇਲ, ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਾਨਸੀ ਚੌਧਰੀ, ਮੰਡਲ ਪ੍ਰਧਾਨ ਮੁਹਾਲੀ ਤਿੰਨ ਪਵਨ ਕੁਮਾਰ ਮੋਰਚਾ, ਮੰਡਲ ਪ੍ਰਧਾਨ ਖਰੜ ਦਵਿੰਦਰ ਸਿੰਘ ਬਰਮੀ, ਸੀਨੀਅਰ ਭਾਜਪਾ ਆਗੂ ਸ਼ਿਆਮ ਵੇਦਪੁਰੀ, ਜਨਰਲ ਸਕੱਤਰ ਮੰਡਲ ਖਰੜ ਰਜਿੰਦਰ ਅਰੋੜਾ, ਮਹਿਲਾ ਮੋਰਚਾ ਖਰੜ ਦੀ ਪ੍ਰਧਾਨ ਅਮਰਜੀਤ ਕੌਰ, ਪਰਮਜੀਤ ਕੌਰ, ਰਜਿੰਦਰ ਸਿੰਘ ਰੋਡਾ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…