
ਭਾਜਪਾ ਵਰਕਰਾਂ ਵਲੋੱ ਸੰਜੀਵ ਵਸ਼ਿਸਟ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਭਾਜਪਾ ਮੰਡਲ 1 ਮੁਹਾਲੀ ਵੱਲੋਂ ਮੰਡਲ ਪ੍ਰਧਾਨ ਅਨਿਲ ਕੁਮਾਰ ਗੁਡੂ ਅਤੇ ਜ਼ਿਲ੍ਹਾ ਦੇ ਮੀਤ ਪ੍ਰਧਾਨ ਓਮਾਕਾਂਤ ਤਿਵਾਰੀ ਦੀ ਅਗਵਾਈ ਵਿੱਚ ਭਾਜਪਾ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਸੰਜੀਵ ਵਸ਼ਿਸਟ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੋੱ ਬਾਅਦ ਇਸ ਇਲਾਕੇ ਵਿਚ ਭਾਜਪਾ ਪਹਿਲਾਂ ਨਾਲੋਂ ਵਧੇਰੇ ਮਜਬੂਤ ਹੋਵੇਗੀ। ਉਹਨਾਂ ਕਿਹਾ ਕਿ ਹੁਣ ਭਾਜਪਾ ਵਰਕਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤਣ ਲਈ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ੍ਰੀ ਵਸ਼ਿਸਟ ਦੀ ਅਗਵਾਈ ਵਿੱਚ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਜਰੂਰ ਜਿੱਤੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੰਜੀਵ ਵਸ਼ਿਸਟ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜ਼ਿੰਮੇਵਾਰੀ ਦਿਤੀ ਹੈ, ਉਸ ਨੂੰ ਉਹ ਜਿੰਮੇਵਾਰੀ ਨਾਲ ਨਿਭਾਅ ਰਹੇ ਹਨ। ਉਹਨਾਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਪਾਰਟੀ ਨੂੰ ਮਜਬੂਤ ਕਰ ਰਹੇ ਹਨ ਅਤੇ ਪਾਰਟੀ ਦਾ ਪੂਰੇ ਜ਼ਿਲ੍ਹੇ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਿਨੋਂ ਦਿਨ ਮਜਬੂਤ ਹੋ ਰਹੀ ਹੈ। ਇਸ ਮੌਕੇ ਭਾਜਪਾ ਆਗੂ ਕੁਲਦੀਪ ਸਿੰਘ, ਦਲੀਪ ਵਰਮਾ, ਰੀਟਾ ਸਿੰਘ, ਰਿੰਕੀ ਦੇਵੀ, ਰਾਗਿਨੀ ਦੇਵੀ, ਬਾਸੁਕੀ ਨਾਥ, ਬਾਬੂ ਚੰਡੀਗੜ੍ਹੀਆ, ਮਨੋਜ ਰੋਹਿਲਾ ਐਡਵੋਕੇਟ, ਮਨੀਸ਼, ਰਮਣੀਕ, ਰਾਧੇ ਸ਼ਿਆਮ, ਟਿੰਕੂ ਕੁਮਾਰ, ਪ੍ਰੇਮ ਚੰਦਰ, ਅੰਗਦ ਸ਼ਾਹ, ਸੀਤਾ ਰਾਮ ਮੌਜੂਦ ਸਨ।