ਕਾਲੇ ਹਿਰਨ ਸ਼ਿਕਾਰ ਮਾਮਲੇ ਦੀ ਸੁਣਵਾਈ 6 ਮਾਰਚ ਤੱਕ ਅੱਗੇ ਟਲੀ

ਨਬਜ਼-ਏ-ਪੰਜਾਬ ਬਿਊਰੋ, ਜੋਧਪੁਰ, 1 ਮਾਰਚ:
ਰਾਜਸਥਾਨ ਵਿੱਚ ਫਿਲਮੀ ਸਿਤਾਰਿਆਂ ਵੱਲੋਂ ਬਹੁ-ਚਰਚਿਤ ਕਾਲੇ ਹਿਰਣ ਸ਼ਿਕਾਰ ਮਾਮਲੇ ਵਿੱਚ ਅੱਜ ਜੱਜ ਦੇ ਛੁੱਟੀ ਤੇ ਰਹਿਣ ਕਾਰਨ ਸੁਣਵਾਈ 6 ਮਾਰਚ ਤਕ ਟੱਲ ਗਈ ਹੈ। ਇਸ ਮਾਮਲੇ ਵਿੱਚ ਹਿਰਣਾਂ ਦਾ ਪੋਸਟਮਾਰਟਮ ਕਰਨ ਵਾਲੇ ਜਾਨਵਰਾਂ ਦੇ ਡਾਕਟਰ ਨੇਪਾਲੀਆ ਖਿਲਾਫ ਅਹੁਦੇ ਦੀ ਦੁਰਵਰਤੋਂ ਕਰਕੇ ਗਲਤ ਪੋਸਟਮਾਰਟਮ ਕਰਨ ਦਾ ਦੋਸ਼ ਪੱਤਰ ਅਦਾਲਤ ਵਿੱਚ ਤਲਬ ਕਰਨ ਲਈ ਲੋਕ ਇਸਤਗਾਸਾ ਵਲੋੱ ਇਕ ਬਿਨੈ ਪੱਤਰ ਪੇਸ਼ ਕੀਤਾ ਗਿਆ ਹੈ। ਇਸ ਤੇ ਬਚਾਅ ਪੱਖ ਵਲੋੱ ਜਵਾਬ ਤੇ ਬਹਿਸ ਅਗਲੀ ਪੇਸ਼ੀ 6 ਮਾਰਚ ਨੂੰ ਹੋਵੇਗੀ। ਹਾਲਾਂਕਿ ਅਦਾਲਤ ਨੇ 1 ਮਾਰਚ ਨੂੰ ਆਖਰੀ ਬਹਿਸ ਲਈ ਮਿਤੀ ਤੈਅ ਕੀਤੀ ਸੀ। ਇਸ ਸਬੰਧੀ ਡਾਕਟਰ ਖਿਲਾਫ ਅਲੱਗ ਤੋੱ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਤੇ ਉਨ੍ਹਾਂ ਦਾ ਦਿਹਾਂਤ ਵੀ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸਾਲ 1998 ਦੀ ਇਕ ਤੇ ਦੋ ਅਕਤੂਬਰ ਦੀ ਰਾਤ ਵਿੱਚ ਲੂਣੀ ਥਾਣਾ ਇਲਾਕੇ ਦੇ ਕਾਂਕਣੀ ਪਿੰਡ ਦੀ ਸਰਹੱਦ ਵਿੱਚ ਦੋ ਕਾਲੇ ਹਿਰਣਾਂ ਦੇ ਸ਼ਿਕਾਰ ਮਾਮਲੇ ਵਿੱਚ ਅਭਿਨੇਤਾ ਸਲਮਾਨ ਖਾਨ ਦੇ ਨਾਲ-ਨਾਲ ਸੈਫ ਅਲੀ ਖਾਨ, ਅਭਿਨੇਤਰੀ ਤੱਬੂ, ਨੀਲਮ, ਸੋਨਾਲੀ ਬਿੰਦਰੇ ਤੇ ਸਥਾਨਕ ਵਿਅਕਤੀ ਦੁਸ਼ਅੰਤ ਸਿੰਘ ਨੂੰ ਸਹਿ ਦੋਸ਼ੀ ਬਣਾਇਆ ਗਿਆ ਹੈ। ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਹੋਏ ਇਸ ਹਿਰਣ ਸ਼ਿਕਾਰਨ ਮਾਮਲੇ ਵਿੱਚ ਇਹ ਲੋਕ ਸਲਮਾਨ ਨਾਲ ਮੌਜੂਦ ਦੱਸੇ ਗਏ ਹਨ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…