ਕੈਨੇਡਾ ਦੇ ਉੱਤਰੀ ਅਲਬਰਟਾ ਵਿੱਚ ਧਮਾਕਾ, ਇਕ ਮੁਲਾਜ਼ਮ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਫੋਰਟ ਮੈਕਮਰੀ, 15 ਮਾਰਚ:
ਕੈਨੇਡਾ ਦੇ ਉੱਤਰੀ ਅਲਬਰਟਾ ਵਿੱਚ ਸਥਿਤ ਆਇਲਸੈਂਡਜ਼ ਸਾਈਟ ਤੇ ਧਮਾਕੇ ਤੋੱ ਬਾਅਦ ਅੱਗ ਲੱਗਣ ਕਾਰਨ ਇੱਕ ਕਰਮਚਾਰੀ ਜ਼ਖ਼ਮੀ ਹੋ ਗਿਆ। ਫਾਇਰ ਫਾਈਟਰਜ਼ ਨੂੰ ਅੱਗ ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕਰਨੀ ਪਈ। ਸਿਨਕਰੂਡ ਕੈਨੇਡਾ ਦੇ ਬੁਲਾਰੇ ਵਿੱਲ ਗਿਬਸਨ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਮਾਈਲਡਰੈਡ ਝੀਲ ਦੇ ਨੇੜੇ ਧੂੰਏੱ ਦਾ ਵੱਡਾ ਗੋਲਾ ਨਜ਼ਰ ਆ ਰਿਹਾ ਸੀ।
ਉਨ੍ਹਾਂ ਕਿਹਾ ਕਿ ਸਾਡੇ ਲਈ ਚਿੰਤਾ ਦਾ ਮੁੱਖ ਵਿਸ਼ਾ ਇਹ ਹੈ ਕਿ ਅੱਗ ਤੇ ਕਾਬੂ ਪਾ ਲਿਆ ਜਾਵੇ ਅਤੇ ਉੱਥੇ ਮੌਜੂਦ ਲੋਕ ਸੁਰੱਖਿਅਤ ਹੋਣ। ਅਲਬਰਟਾ ਸਿਹਤ ਸੇਵਾ ਦਾ ਕਹਿਣਾ ਹੈ ਕਿ ਐਮਰਜੈਂਸੀ ਮੈਡੀਕਲ ਸਟਾਫ ਵੱਲੋੱ ਇੱਕ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਗ ਅਤੇ ਧੂੰਏੱ ਕਾਰਨ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਦਿਖਾਈ ਦੇਣ ਵਿੱਚ ਮੁਸ਼ਕਿਲ ਆ ਸਕਦੀ ਹੈ। ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਅਤੇ ਆਪ ਵੀ ਅੰਦਰ ਹੀ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਫੇਫੜਿਆਂ ਸਬੰਧੀ ਕੋਈ ਤਕਲੀਫ ਵਧੇ ਤਾਂ ਉਹ ਡਾਕਟਰਾਂ ਨਾਲ ਸੰਪਰਕ ਕਰਨ। ਗਿਬਸਨ ਨੇ ਦੱਸਿਆ ਕਿ ਮੰਗਲਵਾਰ ਨੂੰ ਅੱਗ 2 ਵਜੇ ਤੋਂ ਪਹਿਲਾਂ ਲੱਗੀ ਸੀ ਅਤੇ ਕੰਪਨੀ ਦੇ ਫਾਇਰ ਫਾਇਟਰਜ਼ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਾਈਟ ਤੱਕ ਸਾਰਿਆਂ ਦੀ ਪਹੁੰਚ ਰੋਕ ਦਿੱਤੀ ਗਈ ਹੈ ਅਤੇ ਕਾਮਿਆਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ। ਵੁੱਡ ਬਫਲੋ ਦੀ ਮੇਅਰ ਮਲੀਸਾ ਬਲੇਕ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…