ਨੇਤਰਹੀਣ ਇਨਸਾਨ ਤਰਸ ਦੇ ਨਹੀਂ, ਸਨਮਾਨ ਦੇ ਹੱਕਦਾਰ: ਨਵਜੋਤ ਸਿੱਧੂ

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਨੇਤਰਹੀਣ ਪੈਦਲ ਮਾਰਚ ਵਿੱਚ ਹਿੱਸਾ ਲਿਆ

ਵਿਸ਼ੇਸ਼ ਵਿਅਕਤੀਆਂ ਲਈ ਕੰਮ ਕਰਦੀ ਸੰਸਥਾ ਹਾਈਵੇਜ਼ ਡਾਇਲਾਗ ਨੂੰ ਹਰ ਸਾਲ 5 ਲੱਖ ਸਹਾਇਤਾ ਦੇਣ ਦਾ ਐਲਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਕਤੂਬਰ:
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱÎਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੱਧੂ ਨੇ ਅੱਜ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਚੰਡੀਗੜ੍ਹ ਸੈਕਟਰ-17 ਪਲਾਜ਼ਾ ਵਿਖੇ ਨੇਤਰਹੀਣ ਬੱਚਿਆਂ ਨਾਲ ਨੇਤਰਹੀਣ ਪੈਦਲ ਮਾਰਚ (ਬਲਾਇੰਡ ਵਾਕ) ਵਿੱਚ ਹਿੱਸਾ ਲਿਆ। ਸ. ਸਿੱਧੂ ਨੇ ਖੁਦ ਅੱਖਾਂ ’ਤੇ ਪੱਟੀ ਬੰਨ ਕੇ ਨੇਤਰਹੀਣ ਬੱਚਿਆਂ ਨਾਲ ਇਸ ਮਾਰਚ ਵਿੱਚ ਹਿੱਸਾ ਲੈਦਿਆਂ ਪੂਰੀ ਪਲਾਜ਼ਾ ਮਾਰਕਿਟ ਦਾ ਚੱਕਰ ਲਗਾਇਆ। ਇਹ ਮਾਰਚ 1 ਕਿਲੋਮੀਟਰ ਦੇ ਕਰੀਬ ਸੀ। ਇਸ ਮਾਰਚ ਵਿੱਚ ਸ. ਸਿੱਧੂ ਸਮੇਤ ਵੱਖ-ਵੱਖ ਖੇਤਰ ਦੀਆਂ ਪ੍ਰਸਿੱਧ ਹਸਤੀਆਂ, ਮੀਡੀਆ ਕਰਮੀਆਂ ਤੇ ਆਮ ਲੋਕਾਂ ਨੇ ਵੀ ਅੱਖਾਂ ’ਤੇ ਪੱਟੀ ਬੰਨ ਕੇ ਹਿੱਸਾ ਲਿਆ।
ਇਸ ਮਾਰਚ ਦਾ ਅਹਿਮ ਪਹਿਲੂ ਇਹ ਸੀ ਕਿ ਨੇਤਰਹੀਣ ਬੱਚੇ ਮਾਰਚ ਦੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਦੀ ਬਾਂਹ ਫੜ੍ਹ ਕੇ ਸ. ਸਿੱਧੂ ਸਮੇਤ ਅਨੇਕਾ ਸਖਸ਼ੀਅਤਾ ਨੇ ਹਿੱਸਾ ਲਿਆ ਤਾਂ ਜੋ ਨੇਤਰਹੀਣਾਂ ਦੀਆਂ ਮੁਸ਼ਕਿਲਾਂ ਨੂੰ ਪ੍ਰੈਕਟੀਕਲੀ ਤੌਰ ’ਤੇ ਸਮਝਿਆ ਜਾ ਸਕੇ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਹ ਬੱਚੇ ਅਸਲ ਜ਼ਿੰਦਗੀ ਦੇ ਚੈਂਪੀਅਨ ਹਨ ਜਿਹੜੇ ਕੁਦਰਤ ਦੀ ਮਾਰ ਦੇ ਬਾਵਜੂਦ ਆਪਣਾ ਜੀਵਨ ਸਵੈ-ਮਾਣ ਤੇ ਇੱਜ਼ਤ ਨਾਲ ਜਿਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬੱਚੇ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹਨ ਕਿ ਮੁਸ਼ਕਿਲ ਸਥਿਤੀਆਂ ਦੇ ਬਾਵਜੂਦ ਕਿਵੇਂ ਜ਼ਿੰਦਗੀ ਦੀਆਂ ਸਚਾਈਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇਤਰਹੀਣ ਵਿਅਕਤੀ ਤਰਸ ਦੇ ਨਹੀਂ ਸਗੋਂ ਸਨਮਾਨ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਨ੍ਹਾਂ ਦਾ ਪੂਰਾ ਮਾਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਮਾਰਚ ਵਿੱਚ ਹਿੱਸਾ ਲੈ ਕੇ ਇਸ ਅਸਲੀਅਤ ਦਾ ਪਤਾ ਲੱਗਾ ਹੈ ਕਿ ਇਹ ਕਿੰਨੀਆਂ ਅੌਕੜਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਉਨ੍ਹਾਂ ਕਿਹਾ ਕਿ ਹਾਈਵੇਜ਼ ਡਾਈਲਾਗ ਸੰਸਥਾ ਵਧਾਈ ਦੀ ਪਾਤਰ ਹੈ ਜਿਸ ਨੇ ਇਹ ਨਿਵੇਕਲਾ ਉਪਰਾਲਾ ਕਰਕੇ ਇਨ੍ਹਾਂ ਬੱਚਿਆਂ ਨੂੰ ਵੱਡਾ ਸਤਿਕਾਰ ਦਿੱਤਾ ਹੈ। ਉਨ੍ਹਾਂ ਇਸ ਸੰਸਥਾ ਨੂੰ ਹਰ ਸਾਲ ਆਪਣੇ ਅਖਤਿਆਰੀ ਕੋਟੇ ਵਿਚੋਂ ਪੰਜ ਲੱਖ ਰੁਪਏ ਪ੍ਰਤੀ ਸਾਲ ਵਿੱਤੀ ਮਦਦ ਦੇਣ ਦਾ ਐਲਾਨ ਵੀ ਕੀਤਾ।
ਸ੍ਰੀ ਸਿੱਧੂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਖੁਦ ਅੱਖਾਂ ਦਾਨ ਕਰਨ ਸਮੇਤ ਸਰੀਰ ਦੇ ਹੋਰ ਅੰਗ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਹੈ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅੱਖਾਂ ਦਾਨ ਕਰਨ ਦਾ ਪ੍ਰਣ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਵਿਅਕਤੀ ਅੱਖਾਂ ਦਾਨ ਕਰਨ ਦਾ ਇਰਾਦਾ ਕਰ ਲੈਣ ਤਾਂ ਦੁਨੀਆਂ ਵਿੱਚ ਕੋਈ ਵੀ ਵਿਅਕਤੀ ਨੇਤਰਹੀਣ ਨਹੀਂ ਰਹੇਗਾ। ਉਨ੍ਹਾਂ ਇਸ ਮੌਕੇ ਹਾਈਵੇਜ਼ ਡਾਇਲਾਗ ਦੇ ਵੈਟਰਨ ਸ੍ਰੀ ਦਵਿੰਦਰ ਸ਼ਰਮਾ ਅਤੇ ਪੀ.ਜੀ.ਆਈ. ਦੇ ਡਾਇਰੈਕਟਰ ਤੇ ਅੱਖਾਂ ਦੇ ਪ੍ਰਸਿੱਧ ਡਾਕਟਰ ਜਗਤ ਰਾਮ ਨੇ ਵੀ ਸੰਬੋਧਨ ਕਰਦਿਆਂ ਸ. ਸਿੱਧੂ ਵਲੋਂ ਕੀਤੀ ਸ਼ਮੂਲੀਅਤ ਅਤੇ ਵਿੱਤੀ ਮਦਦ ਦੇਣ ਦੇ ਐਲਾਨ ਲਈ ਧੰਨਵਾਦ ਕੀਤਾ । ਇਸ ਮੌਕੇ ਵੈਟਰਨ ਪੱਤਰਕਾਰ ਸ੍ਰੀ ਸਵਦੇਸ਼ ਤਲਵਾੜ, ਲੋਕ ਗਾਇਕ ਪੰਮੀ ਬਾਈ, ਪੰਜਾਬੀ ਗਾਇਕਾ ਡੌਲੀ ਗੁਲੇਰੀਆ, ਫਿਲਮ ਅਦਾਕਾਰਾ ਜਪੁਜੀ ਖਹਿਰਾ, ਫਿਲਮ ਅਦਾਕਾਰ ਤੇ ਨਿਰਮਾਤਾ ਦਰਸ਼ਨ ਅੌਲਖ, ਇਸ ਮਾਰਚ ਦੇ ਪ੍ਰਬੰਧਕ ਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਸਮੇਤ ਹੋਰ ਕਈ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…