ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ: ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੇਸੂਮਾਜਰਾ ਵਿਖੇ ਮਾ.ਰਾਜਿੰਦਰ ਸਿੰਘ ਬੀ.ਐਮ.ਟੀ ਖਰੜ-1 ਦੀ ਨਿਗਰਾਨੀ ਹੇਠ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਅਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੇ ਪਿੰ੍ਰਸੀਪਲ ਸ੍ਰੀਮਤੀ ਨੀਰੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬੀ ਪੜ੍ਹਨ ਵਿੱਚ ਪਾਰਸ ਮਨੀ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਉੱਲਾ ਪੁਰ ਨੇ ਪਹਿਲਾ, ਨਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸੰਤੇਮਾਜਰਾ ਨੇ ਦੂਜਾ, ਪੰਜਾਬੀ ਲਿਖਣ ਵਿੱਚ ਗਗਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸਵਾੜਾ ਨੇ ਪਹਿਲਾਂ, ਸੁਮਨ ਨਵਾਂ ਗਰਾਓ ਨੇ ਦੂਜਾ, ਕਲਮ ਨਾਲ ਹੋਏ ਲਿਖਾਈ ਦੇ ਮੁਕਾਬਲਿਆਂ ਵਿੱਚ ਸਰਬਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਨਿਆਂ ਸ਼ਹਿਰ ਨੇ ਪਹਿਲਾ ਸਥਾਨ, ਹਿੰਦੀ ਪੜ੍ਹਨ ਵਿੱਚ ਲਕਸ਼ਮੀ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਨੇ ਪਹਿਲਾ, ਖੁਸ਼ਬੂ ਦੇਸੂਮਾਜਰਾ ਨੇ ਦੂਜਾ, ਹਿੰਦੀ ਲਿਖਣ ਵਿੱਚ ਲਲਨ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਨੇ ਪਹਿਲਾ, ਨੇਹਾ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਨੇ ਦੂਜਾ, ਅੰਗਰੇਜੀ ਪੜ੍ਹਨ ਵਿੱਚ ਅਭਿਸ਼ੇਕ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕਾਨੇਵਾੜ੍ਹਾ ਨੇ ਪਹਿਲਾਂ, ਸ਼ਿਵ ਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੈਲੋ ਨੇ ਦੂਜਾ, ਅੰਗਰੇਜ਼ੀ ਲਿਖਣ ਵਿੱਚ ਲਵਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਲਾਂਡਰਾਂ ਨੇ ਪਹਿਲਾ, ਨੀਸ਼ਾ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਨੇ ਦੂਜਾ, ਪਹਾੜਿਆਂ ਦੇ ਮੁਕਾਬਲੇ ਵਿੱਚ ਪਹਿਲੀ ਜਮਾਤ ’ਚੋਂ ਮਿੱਠੂ ਸਰਕਾਰੀ ਪ੍ਰਾਇਮਰੀ ਸਕੂਲ ਜੰਡਪੁਰ ਨੇ ਪਹਿਲਾ, ਸ਼ਿਵਾ ਸਰਕਾਰੀ ਪ੍ਰਾਇਮਰੀ ਸਕੂਲ ਸਿੰਗਾਰੀਵਾਲਾ ਨੇ ਦੂਜਾ, ਦੂਜੀ ਜਮਾਤ ਵਿੱਚੋਂ ਆਸ਼ਾ ਸਰਕਾਰੀ ਪ੍ਰਾਇਮਰੀ ਸਕੂਲ ਮੌਜਪੁਰ ਨੇ ਪਹਿਲਾ, ਸੁਰਦੀਪ ਸਰਕਾਰੀ ਪ੍ਰਾਇਮਰੀ ਸਕੂਲ ਕਰੋਰਾਂਖੁਰਦ ਨੇ ਦੂਜਾ, ਤੀਜੀ ਜਮਾਤ ਵਿੱਚ ਮੋਹਿਤਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਛੱਜੂਮਾਜਰਾ ਨੇ ਪਹਿਲਾ, ਗੁਰਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖ਼ੂਨੀਮਾਜਰਾ ਨੇ ਦੂਜਾ, ਚੌਥੀ ਜਮਾਤ ਵਿੱਚੋਂ ਪਿੰ੍ਰਸ ਸਰਕਾਰੀ ਪ੍ਰਾਇਮਰੀ ਸਕੂਲ ਛੱਜੂਮਾਜਰਾ ਨੇ ਪਹਿਲਾ, ਆਸ਼ਿਕ ਖ਼ਾਨ ਸਰਕਾਰੀ ਪ੍ਰਾਇਮਰੀ ਸਕੂਲ ਖ਼ੂਨੀਮਾਜਰਾ ਨੇ ਦੂਜਾ, ਪੰਜਵੀਂ ਜਮਾਤ ਵਿੱਚੋਂ ਖੁਸ਼ੀ ਸਰਕਾਰੀ ਪ੍ਰਾਇਮਰੀ ਸਕੂਲ ਕਰੋਰਾਂਖੁਰਦ ਨੇ ਪਹਿਲਾ, ਨਵਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਖ਼ੂਨੀਮਾਜਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਦੌਰਾਨ ਬਲਾਕ ਖਰੜ-1 ਦੇ ਪ੍ਰਾਇਮਰੀ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਵੀ ਕਰਵਾਏ ਗਏ।
ਜਿਸ ਦੌਰਾਨ ਪੰਜਾਬੀ ਲਿਖਾਈ ਵਿੱਚ ਨਵਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਪੁਰ ਨੇ ਪਹਿਲਾ, ਰੀਟਾ ਰਾਣੀ ਸਰਕਾਰੀ ਪ੍ਰਾਇਮਰੀ ਸਕੂਲ ਬੜ੍ਹਮਾਜਰਾ ਨੇ ਦੂਜਾ, ਹਿੰਦੀ ਲਿਖਾਈ ਵਿੱਚ ਹਰਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸਵਾੜਾ ਨੇ ਪਹਿਲਾ, ਕਮਲਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸਿਊਂਕ ਨੇ ਦੂਜਾ, ਅੰਗਰੇਜ਼ੀ ਲਿਖਾਈ ਵਿੱਚ ਅੰਜੂ ਬਾਲਾ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਖਰੜ ਨੇ ਪਹਿਲਾ, ਜਸਵੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸੰਤੇਮਾਜਰਾ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਕਲਮ ਨਾਲ ਅੰਗਰੇਜ਼ੀ ਲਿਖਾਈ ਦੇ ਮੁਕਾਬਲਿਆਂ ਵਿੱਚ ਤਰਨਜੀਤ ਕੌਰ ਆਈਈਵੀ ਵਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਗਰਾਓ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਬੀਐਮਟੀ ਖਰੜ-1 ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸੋਮਾ ਰਾਣੀ ਸੈਂਟਰ ਹੈੱਡ ਟੀਚਰ ਦੇਸੂਮਾਜਰਾ, ਨੀਨਾ ਰਾਣੀ ਸੈਂਟਰ ਹੈੱਡ ਟੀਚਰ ਨਵਾਂ ਗਰਾਓ ਸਮੇਤ ‘ਪੜ੍ਹੋ ਪੰਜਾਬ ਪੜ੍ਹਾਓ’ ਪੰਜਾਬ ਬਲਾਕ ਖਰੜ-1 ਦੀ ਪੂਰੀ ਟੀਮ ਮੌਜੂਦ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…