Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਫੇਜ਼-11 ਵਿੱਚ ਲਾਇਆ ਖੂਨਦਾਨ ਕੈਂਪ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਯੂਨਾਈਟਿਡ ਯੂਨੀਅਨ ਪੰਜਾਬ ਦੁਆਰਾ ਫੇਜ਼-11 ਦੇ ਮੁਹਾਲੀ ਦੇ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਵਿਖੇ ਪਹਿਲੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਡਸ ਹਸਪਤਾਲ ਡੇਰਾਬਸੀ ਦੇ ਡਾਕਰਟਰਾਂ ਦੀ ਟੀਮ ਵੱਲੋਂ ਪਚੱਤਰ ਯੂਨਿਟ ਇਕੱਤਰ ਕੀਤੇ ਗਏ। ਕੈਂਪ ਦੌਰਾਨ ਬੋਲਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਯੂਨੀਅਨ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕੈਂਪ ਲਗਾਉਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿਉਂਕਿ ਇਕੱਤਰ ਹੋਏ ਖੂਨ ਨਾਲ ਹਜਾਰਾਂ ਹੀ ਵਿਅਕਤੀਆਂ ਨੂੰ ਮੌਤ ਦੇ ਮੁੰਹ ਚੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਧਾਇਕ ਸ੍ਰੀ ਸਿੱਧੂ ਦਾ ਵਿਸੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਬੀਰ ਸਿੰਘ ਮਣਕੂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਸੋਢੀ, ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਯੁਨਾਈਟਿਡ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਅੌਲਖ, ਜਨ. ਸਕੱਤਰ ਹਰਜੀਤ ਸਿੰਘ, ਮੀਤ ਪ੍ਰਧਾਨ ਧਨਵੰਤ ਸਿੰਘ ਭੋਲਾ, ਚੇਅਰਮੈਨ ਗੁਰਪਾਲ ਸਿੰਘ ਬਡੂੰਗਰ, ਗੁਰਚਰਨ ਸਿੰਘ ਭਮਰਾ, ਚੌਧਰੀ ਹਰੀਪਾਲ ਸਿੰਘ ਚੋਲਟਾ ਕਲਾਂ, ਸਤਪਾਲ ਸਿੰਘ ਕਛਿਆੜਾ, ਇੰਦਰਜੀਤ ਸਿੰਘ ਖੋਖਰ, ਨਵਜੋਤ ਸਿੰਘ ਬਾਛਲ, ਮਨਮੋਹਨ ਸਿੰਘ ਤੋਂ ਇਲਾਵ ਪ੍ਰਬੰਧਕ ਅਤੇ ਖੂਨਦਾਨੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ