nabaz-e-punjab.com

ਮੁਹਾਲੀ ਵਿੱਚ ਨੰਨੂ ਸਿੱਧੂ ਦੀ ਨਿੱਘੀ ਯਾਦ ਵਿੱਚ 10ਵਾਂ ਖੂਨਦਾਨ ਕੈਂਪ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਟ੍ਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਬਲਾਕ ਬੀ ਵਲੋਂ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਸਿੱਧੂ ਦੀ ਯਾਦ ਵਿੱਚ 10ਵਾਂ ਖੂਨਦਾਨ ਕੈਂਪ ਫੇਜ਼ 3ਬੀ2 ਵਿਖੇ ਲਗਾਇਆ ਗਿਆ। ਫੇਜ਼-3ਬੀ 2 ਦੀ ਮਾਰਕੀਟ ਵਿੱਚ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਲੱਗੇ ਇਸ ਕੈਂਪ ਦੌਰਾਨ 350 ਵਿਅਕਤੀਆਂ ਵਲੋਂ ਖੂਨ ਦਾਨ ਕੀਤਾ ਗਿਆ।
ਖੁਨਦਾਨ ਕੈਂਪ ਦਾ ਉਦਘਾਟਨ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਪਿਤਾ ਸ਼ੇਰ ਸਿੰਘ ਸਿੱਧੂ (ਸੇਵਾਮੁਕਤ ਪੀਸੀਐਸ ਅਫ਼ਸਰ) ਨੇ ਕੀਤਾ। ਇਸ ਮੌਕੇ ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਅੰਕਲ ਸ੍ਰੀ ਦਰਸ਼ਨ ਸਿੰਘ ਸਿੱਧੂ ਅਡੀਸ਼ਨਲ ਡਾਇਰੈਕਟਰ, ਬਲਕਾਰ ਸਿੰਘ ਸਿੱਧੂ ਆਈ ਪੀ ਐਸ ਆਈ ਜੀ ਪੀ ਐਸ ਟੀ ਐਫ ਪੰਜਾਬ, ਸ੍ਰੀ ਹਰਮੇਲ ਸਿੰਘ ਸਰਾਂ ਰਿਟਾ. ਸਟੇਟ ਟਰਾਂਸਪੋਰਟ ਕਮਿਸ਼ਨਰ, ਇੰਦਰਮੋਹਨ ਸਿੰਘ ਧਾਲੀਵਾਲ ਏਐਮਡੀ ਮਾਰਕਫੈੱਡ ਪੰਜਾਬ, ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੇ ਭਰਾ ਸ੍ਰੀ ਗੁਰਮੰਦਰ ਸਿੰਘ ਸਬ ਰਜਿਸਟਰਾਰ ਖਰੜ, ਗੁਰਸਿਮਰਨ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ ਐਮਡੀ ਇਮਰਜਿੰਗ ਇੰਡੀਆ, ਮਨਜੀਤ ਸਿੰਘ ਐਡਿਸਨਲ ਪਬਲਿਕ ਪ੍ਰੌਸੀਕਿਉਟਰ ਮੁਹਾਲੀ, ਸਤਵੰਤ ਸਿੰਘ ਸਿੱਧੂ ਇੰਸਪੈਕਟਰ ਵਿਜੀਲੈਂਸ ਬਿਊਰੋ ਮੁਹਾਲੀ ਅਤੇ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ।
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਤੋਂ ਡਾ. ਸੰਗੀਤਾ ਚੌਧਰੀ ਅਤੇ ਪੀਜੀਆਈ ਚੰਡੀਗੜ੍ਹ ਤੋਂ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਆਈਆਂ ਟੀਮਾਂ ਨੇ ਖੂਨ ਇਕਤਰ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦਿਲਾਵਰ ਸਿੰਘ, ਚੇਅਰਮੈਨ ਹਰਨੇਕ ਸਿੰਘ ਕਟਾਣੀ, ਸਕੱਤਰ ਰਾਜੀਵ ਭਾਟੀਆ, ਮੁੱਖ ਸਲਾਹਕਾਰ ਜਸਪਾਲ ਸਿੰਘ ਦਿਉਲ, ਜੁਆਇੰਟ ਸਕੱਤਰ ਸਰਬਜੀਤ ਸਿੰਘ, ਖਜਾਨਚੀ ਅੰਕਿਤ ਸ਼ਰਮਾ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …