ਦੂਨ ਇੰਟਰਨੈਸ਼ਨਲ ਸਕੂਲ ਵਿੱਚ ਖੂਨਦਾਨ ਕੈਂਪ, 70 ਲੋਕਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਮੈਡੀਕਲ ਐਸੋਸੀਏਸ਼ਨ ਆਫ਼ ਰੋਟਰੀ ਕਲੱਬ ਚੰੜੀਗੜ੍ਹ ਵੱਲੋਂ ਦੂਨ ਇੰਟਰਨੈਸ਼ਨਲ ਸਕੂਲ ਮੁਹਾਲੀ ਦੇ ਸਹਿਯੋਗ ਨਾਲ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 70 ਯੂਨਿਟਾਂ ਖੂਨ ਦੀਆਂ ਇਕੱਤਰ ਕੀਤੀਆਂ ਗਈਆਂ। ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਸਿੱਖਿਆ ਤੇ ਖੋਜ ਮੰਤਰਾਲਾ ਪੰਜਾਬ ਦੇ ਸਾਬਕਾ ਪ੍ਰਧਾਨ ਡਾ ਪੀ.ਐਸ. ਰਾਣੂ ਨੇ ਕੀਤਾ। ਇਸ ਮੌਕੇ ਚਰਨਜੀਤ ਸਿੰਘ ਮਾਨ ਡਾਇਰੈਕਟਰ ਦੂਨ ਇੰਟਰਨੈਸ਼ਨਲ ਸਕੂਲ ਵਿਸ਼ੇਸ ਮਹਿਮਾਨ ਵੱਜੋਂ ਸਾਮਲ ਹੋਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਾਣੂ ਰੋਟਰੀ ਕਲੱਬ ਦੀ ਉਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜ ਦੇ ਯੂਗ ਵਿੱਚ ਖੂਨਦਾਨ ਕਰਨਾ ਸਭ ਤੋਂ ਉੱਤਮ ਕਾਰਜ ਹੈ। ਦਾਨ ਕੀਤਾ ਗਿਆ ਖੂਨ ਕਿਸੇ ਵਿਸੇਸ ਦੀ ਜਿੰਦਗੀ ਲਈ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਸਾਨੂੰ ਚਾਹੀਦਾ ਹੈ ਅਸੀਂ ਲੋਕਾਂ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਡਾਕਟਰੀ ਕਿਤੇ ਵਿੱਚ ਵੱਡੀਆਂ ਵੱਡੀਆਂ ਤਕਨੀਕਾਂ ਆ ਗਈਆਂ ਹਨ। ਜਿਸ ਨਾਲ ਇਕ ਇਨਸਾਨ ਦੇ ਵੱਖ ਵੱਖ ਅੰਗ ਦੂਜੇ ਵਿਆਕਤੀ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ਸਾਨੂੰ ਮਰਨ ਉਪਰੰਤ ਅਪਣੇ ਵੱਖ ਵੱਖ ਅੰਗਾਂ ਨੂੰ ਮਰਨ ਉਪਰੰਤ ਦਾਨ ਕਰਨਾ ਚਹੀਦਾ ਹੈ। ਇਸ ਕੈਂਪ ਵਿੱਚ ਵੱਖ ਵੱਖ ਉਮਰ ਵਰਗ ਦੇ ਖੂਨਦਾਨੀਆਂ ਨੇ ਖੂਸ਼ੀ ਨਾਲ ਖੂਨ ਦਾਨ ਕੀਤਾ ਗਿਆ। ਰੋਟਰੀ ਕਲੱਬ ਵੱਲੋਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਅਤੇ ਬੈਜਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਕੌਂਸਲਰ ਸਤਬੀਰ ਸਿੰਘ ਧਨੋਆ, ਸੁਭਾਸ਼ ਲੂਥਰਾ, ਆਰ.ਐਮ ਕਸ਼ਪ, ਨਵਕੀਰਤਨ ਸਿੰਘ, ਰੀਆ ਕੱਕੜ , ਅਮਿਤ ਢੀਂਗਰਾ, ਆਰ.ਸੀ. ਧਵਨ, ਸਾਰੀਤਾ ਖੂਰਾਨਾ, ਤਰੋਲਕ ਸਿੰਘ ਲਾਂਬਾ ਅਤੇ ਸੰਜੇ ਖੰਡੇਵਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…