Nabaz-e-punjab-com

ਲਕਸ਼ਮੀ ਨਾਰਾਇਣ ਮੰਦਰ ਫੇਜ਼-11 ਵਿੱਚ ਖੂਨਦਾਨ ਕੈਂਪ, 93 ਵਿਅਕਤੀਆਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਸਰਵਹਿੱਤ ਕਲਿਆਣ ਸੁਸਾਇਟੀ ਵੱਲੋਂ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਫੇਜ਼-11, ਸਵਰਾਜ ਇੱਜਣ ਲਿਮਟਿਡ, ਪੰਜਾਬ ਨੈਸ਼ਨਲ ਬੈਕ ਫੇਜ਼-11 ਦੇ ਸਹਯਿੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਸਕੱਤਰ ਰਾਜ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਆਗੂ ਅਸ਼ਵਨੀ ਕੁਮਾਰ ਸੰਭਾਲਕੀ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਡੀਐਸ ਵਰਮਾ ਨੇ ਕੀਤਾ। ਕੈਂਪ ਵਿੱਚ 93 ਵਿਅਕਤੀਆਂ ਨੇ ਖੂਨਦਾਨ ਕੀਤਾ। ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਦੀ ਡਾ. ਰਵਨੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਰੈਡ ਕਰਾਸ ਸੁਸਾਇਟੀ ਦੀ ਕਮਲੇਸ਼ ਕੁਮਾਰ ਕੌਸ਼ਲ ਨੇ ਖੂਨਦਾਨੀਆਂ ਨੂੰ ਇਨਾਮ ਵੰਡੇ। ਗਮਾਡਾ ਦੇ ਸੇਵਾਮੁਕਤ ਐਸਡੀਓ ਮਨਜੀਤ ਸਿੰਘ ਨੇ 53 ਵਾਰ ਅਤੇ ਹਰਨੇਕ ਰਾਣਾ ਨੇ 52 ਵਾਰ ਖੂਨਦਾਨ ਕੀਤਾ। ਲਕਸ਼ਮੀ ਨਾਰਾਇਣ ਮੰਦਰ ਫੇਜ਼-11 ਦੇ ਪ੍ਰਧਾਨ ਪਰਮੋਦ ਮਿਸ਼ਰਾ ਨੇ ਖੂਨਦਾਨੀਆਂ ਨੂੰ ਤੋਹਫੇ ਦਿੱਤੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਇਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਹਰੇਕ ਵਿਅਕਤੀ ਖਾਸ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਮੁਹਾਲੀ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕਾਂਗਰਸ ਦੇ ਕੌਂਸਲਰ ਜਸਵੀਰ ਸਿੰਘ ਮਣਕੂ, ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਡਿੰਪਲ ਸੱਭਰਵਾਲ, ਕਵਿਤਾ ਸੱਭਰਵਾਲ, ਜਸਵਿੰਦਰ ਸ਼ਰਮਾ, ਥਾਣਾ ਫੇਜ਼-11 ਦੇ ਐਸਐਚਓ ਨਰਦੇਵ ਸਿੰਘ, ਕੁਲਭੁਸ਼ਨ ਅਹੂਜਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ, ਵੀਕੇ ਵੈਦ, ਸ੍ਰੀਮਤੀ ਰਜਨੀ ਗੋਇਲ, ਹਰਕੇਸ਼ ਰਾਣਾ, ਹਰਕੇਸ਼ ਸ਼ਰਮਾ, ਗੁਰਚਰਨ ਸਿੰਘ ਭੰਵਰਾ ਅਤੇ ਹੋਰਨਾਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…