ਮਰਹੂਮ ਅਭਿਮਨਿਊ ਰਾਠੋਰ ਦੀ ਯਾਦ ਵਿੱਚ ਖੂਨਦਾਨ ਕੈਂਪ: 120 ਵਿਅਕਤੀਆਂ ਨੇ ਕੀਤਾ ਖੂਨਦਾਨ

ਕੁਰਾਲੀ 26 ਦਸੰਬਰ (ਰਜਨੀਕਾਂਤ ਗਰੋਵਰ):
ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਇਨਸਾਨੀਅਤ ਕੁਰਾਲੀ ਵੱਲੋਂ ਸਵਰਗੀ ਅਭਿ ਮਨਿਊ ਰਾਠੌਰ ਦੀ ਯਾਦ ਇਨਸਾਨੀਅਤ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਵਿੱਚ 37ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 120 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਨੇ ਕਿਹਾ ਕਿ ਸੰਸਥਾ ਦੇ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਖੂਨਦਾਨ ਨਾਲ ਅਸੀਂ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਅ ਸਕਦੇ ਹਾਂ।
ਇਸ ਮੌਕੇ ਸ੍ਰੀਮਤੀ ਗਰਚਾ ਅਤੇ ਰਜਿੰਦਰ ਸਿੰਘ ਵੱਲੋਂ ਖੂਨਦਾਨੀਆਂ ਦੇ ਬੈਜ ਲਗਾ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਕੈਂਪ ਵਿੱਚ ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ ਸੈਕਟਰ-32, ਚੰਡੀਗੜ੍ਹ ਬਲੱਡ ਬੈਂਕ ਦੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਇਸ ਮੌਕੇ ਰਾਕੇਸ਼ ਕਾਲੀਆ, ਕੰਵਰ ਸੰਧੂ, ਬਹਾਦਰ ਸਿੰਘ ਓ.ਕੇ, ਕੁਲਜੀਤ ਸਿੰਘ ਬੇਦੀ, ਨੰਦੀਪਾਲ ਬਾਂਸਲ, ਐਡਵੋਕੇਟ ਚੰਦਰ ਸ਼ੇਖਰ ਬਾਵਾ, ਰਜਿੰਦਰ ਸਿੰਘ ਕਾਕਨ, ਲੱਕੀ ਕਲਸੀ, ਰਾਜੇਸ਼ ਰਾਠੌਰ, ਬੱਲੀ ਸੈਣੀ, ਪ੍ਰਬੋਧ ਜੋਸ਼ੀ, ਜੇ.ਈ ਕੁਲਦੀਪ ਸਿੰਘ, ਮਾ. ਸੱਜਣ ਸਿੰਘ, ਮਨਜੀਤ ਸਿੰਘ, ਨਿਰਮੈਲ ਸਿੰਘ, ਸਰੂਪ ਸਿੰਘ, ਸੰਤ ਸਿੰਘ, ਭੁਪਿੰਦਰ ਸਿੰਘ, ਪਰਵਿੰਦਰ ਵੀਰ ਸਿੰਘ, ਅਮਰਿੰਦਰ ਸਿੰਘ, ਵਿੱਕੀ, ਹਨੀ, ਗੀਤੂ, ਰਜਨੀਸ਼ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…