nabaz-e-punjab.com

ਸੰਤ ਈਸਰ ਸਿੰਘ ਸਕੂਲ ਦੀ ਡਾਇਰੈਕਟਰ ਬੀਬੀ ਹਰਦੀਪ ਕੌਰ ਗਿੱਲ ਦੀ ਯਾਦ ਵਿੱਚ ਲਾਇਆ ਖੂਨਦਾਨ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਅਤੇ ਸੈਕਟਰ-70 ਮੁਹਾਲੀ ਵੱਲੋਂ ਸਕੂਲ ਦੀ ਬਾਨੀ ਡਾਇਰੈਕਟਰ ਪ੍ਰਿੰਸੀਪਲ ਸਵਰਗੀ ਸ੍ਰੀਮਤੀ ਹਰਦੀਪ ਕੌਰ ਗਿੱਲ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ 74ਵੇਂ ਜਨਮ-ਦਿਨ ਦੇ ਮੌਕੇ ਤੇ ਫੇਜ਼ 7 ਦੇ ਸਕੂਲ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਰੋਟਰੀ ਕਲੱਬ ਚੰਡੀਗੜ੍ਹ ਦੇ ਖ਼ੂਨ ਇਕੱਤਰ ਕੇੱਦਰ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ 183 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ ਜਿਸ ਵਿੱਚ ਸਕੂਲ ਦੇ ਬੱਚਿਆਂ ਦੇ ਮਾਪਿਆਂ, ਪੁਰਾਣੇ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਵੱਡਮੁੱਲਾ ਯੋਗਦਾਨ ਪਾਇਆ।
ਖੂਨਦਾਨ ਕੈਂਪ ਵਿੱਚ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਸ਼੍ਰੀਮਤੀ ਹਰਦੀਪ ਕੌਰ ਗਿੱਲ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਉਹਨਾਂ ਵੱਲੋੱ ਮੁਹਾਲੀ ਅਤੇ ਆਸ-ਪਾਸ ਦੇ ਖੇਤਰ ਵਿੱਚ ਵਿਦਿਆ ਦਾ ਚਾਨਣ ਵੰਡਣ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸਲਾਘਾ ਕੀਤੀ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਤਾਜ ਸਿੰਘ ਗਿੱਲ ਨੇ ਸ੍ਰੀ ਸਿੱਧੂ ਅਤੇ ਹੋਰ ਆਏ ਖੂਨਦਾਨੀਆਂ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਅੱਗੇ ਤੋਂ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਖ਼ੂਨ ਦਾਨ ਕੈਂਪ ਲਾਇਆ ਜਾਵੇਗਾ। ਇਸ ਮੌਕੇ ਵਿਦਿਆਰਥੀਆਂ ਵੱਲੋ ਖੂਨਦਾਨ ਸਬੰਧੀ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ‘ਫੋਟੋ-ਸ਼ੂਟ’,‘ਹੈਂਡ ਪ੍ਰਿੰਟ’ ਵੀ ਕਰਵਾਈਆਂ ਗਈਆਂ।
ਖੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਗੁਰਪ੍ਰੀਤ ਸਿੰਘ ਜੀਪੀ ਵਿਧਾਇਕ ਬਸੀ ਪਠਾਣਾ, ਪਰਮਜੀਤ ਸਿੰਘ ਕਾਹਲੋਂ, ਕੁਲਜੀਤ ਸਿੰਘ ਬੇਦੀ, ਹਰਪਾਲ ਸਿੰਘ ਚੰਨਾ, ਸਤਵੀਰ ਸਿੰਘ ਧਨੋਆ, ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ ਸੋਹਾਣਾ, ਗੁਰਚਰਨ ਸਿੰਘ ਭੰਵਰਾ ਡਾਇਰੈਕਟਰ ਪੰਜਾਬ ਸਟੇਟ ਲੇਬਰ ਭਲਾਈ ਬੋਰਡ, ਹਰਕੇਸ਼ ਚੰਦ ਸ਼ਰਮਾ, ਕੁਲਦੀਪ ਸਿੰਘ ਈਟੀਓ, ਰਜਿੰਦਰ ਸਿੰਘ ਸੋਹਲ ਐਸਪੀ, ਪ੍ਰਿੰਸੀਪਲ ਕੁਲਦੀਪ ਸਿੰਘ, ਚੌਧਰੀ ਕੁਲਵੰਤ ਸਿੰਘ ਚੇਅਰਮੈਨ ਵਪਾਰ ਮੰਡਲ ਮੁਹਾਲੀ, ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜ਼ਨ ਵੈਲਫੇਅਰ ਐੱਡ ਡਿਵੈਲਪਮੈਂਟ ਫੋਰਮ, ਸੁਰਜੀਤ ਸਿੰਘ ਪ੍ਰਧਾਨ ਜੀਟੀਯੂ ਮੁਹਾਲੀ, ਜਸਬੀਰ ਸਿੰਘ ਜੱਸੀ, ਜਗਤਾਰ ਸਿੰਘ ਜੱਗੀ, ਕਰਮਜੀਤ ਸਿੰਘ ਢੇਲਪੁਰ, ਸਾਬਕਾ ਕੇਨ ਕਮਿਸ਼ਨਰ ਭੁਪਿੰਦਰ ਸਿੰਘ ਸ਼ਾਹਪੁਰੀ, ਹਰੀ ਮੋਹਨ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਅੰਤ ਵਿੱਚ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਖ਼ੂਨਦਾਨ ਕੈਂਪ ਲਈ ਉਤਸ਼ਾਹ ਵਿਖਾਉਣ ਲਈ ਖੂਨਦਾਨੀਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…