ਖ਼ਾਨਦਾਨ ਕੈਂਪ ਵਿੱਚ 66 ਵਿਅਕਤੀਆਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਪ੍ਰਚਾਰ ਸੰਸਥਾ ਵੱਲੋਂ ‘ਗੁਰਬਾਣੀ ਚਾਨਣੁ’ ਦੇ ਬਾਨੀ ਸੰਪਾਦਕ ਅਤੇ ਗੁਰਬਾਣੀ ਦੇ ਗਿਆਤਾ ਸਰਦਾਰਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਤੇਜਵੰਤ ਕੌਰ ਦੀ ਯਾਦ ਵਿੱਚ ਪੰਜ ਦਰਿਆ ਸਭਿਆਚਾਰਕ ਮੰਚ ਮੋਹਾਲੀ ਦੇ ਪ੍ਰਧਾਨ ਲੱਖਾਂ ਸਿੰਘ ਅਤੇ ਰਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਕਲੱਬ ਕੁਰਾਲੀ ਦੇ ਸਹਿਯੋਗ ਨਾਲ ਗੁਰਬਾਣੀ ਇਸੁ ਜਗ ਮਹਿ ਚਾਨਣੁ ਪ੍ਰਚਾਰ ਭਵਨ ਮੁਹਾਲੀ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਈ ਗੁਰਦੀਪ ਸਿੰਘ ਦੀ ਅਗਵਾਈ ’ਚ ਪੰਜ ਪਿਆਰੀਆਂ ਵੱਲੋਂ ਅਰਦਾਸ ਕਰਕੇ ਕੀਤਾ ਗਿਆ। ਜਨਰਲ ਹਸਪਤਾਲ ਬਲੱਡ ਬੈਂਕ ਸੈਕਟਰ-32 ਦੇ ਡਾਕਟਰਾਂ ਦੀ ਟੀਮ ਨੇ 66 ਯੂਨਿਟ ਖੂਨ ਦੀਆਂ ਇਕੱਤਰੀ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਭਾਈ ਕੁਲਬੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਮਰਹੂਮ ਸਰਦਾਰਾ ਸਿੰਘ ਵੱਲੋਂ ‘ ਗੁਰਬਾਣੀ ਚਾਨਣੁ’ ਮਾਸਿਕ ਪਤ੍ਰਿਕਾ ਪਿਛਲੇ 35 ਸਾਲਾਂ ਤੋਂ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਇਹ ਪਤ੍ਰਿਕਾ ਪੰਜਾਬ ਹਿੰਦੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕੀਤੀ ਜਾਂਦੀ ਹੈ ਤੇ 28 ਹਜਾਰ ਤੋਂ ਵੱਧ ਮੈਂਬਰਾਂ ਵਿੱਚ ਮੁਫ਼ਤ ਭੇਜੀ ਜਾਂਦੀ ਹੈ। ਸੰਸਥਾ ਵੱਲੋਂ ਹਰ ਸਾਲ ਇਕ ਵਿਸ਼ੇਸ਼ ਧਾਰਮਿਕ ਸਮਾਗਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗੁਰਗੱਦੀ ਪੂਰਬ ਨੂੰ ਸਮਰਪਿਤ ਨਵੰਬਰ ਦੇ ਮਹਿਨੇ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਸੰਸਥਾ ਵੱਲੋਂ ਖੂਨ ਦਾਨੀਆਂ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਲੰਗਰ ਅਤੁਟ ਵਰਤਿਆ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…