ਪਿੰਡ ਸੋਤਲ ਵਿੱਚ ਖੂਨਦਾਨ ਕੈਂਪ ਵਿੱਚ 31 ਵਿਅਕਤੀਆਂ ਵੱਲੋਂ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਸੋਤਲ ਦੇ ਬਾਬਾ ਜੀਵਨ ਸਿੰਘ ਜੀ ਕਲੱਬ ਵੱਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਪਿੰਡ ਸੋਤਲ ਵਿਖੇ ਪਹਿਲਾਂ ਖੂਨਦਾਨ ਕੈਂਪ ਲਗਾਇਆ। ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਪਿੰ੍ਰਸੀਪਲ ਭੁਪਿੰਦਰ ਸਿੰਘ, ਪਿੰੰਡ ਦੇ ਸਰਪੰਚ ਸੁਰਮੁੱਖ ਸਿੰਘ ਵਲੋਂ ਸਾਂਝੇ ਤੌਰ ਤੇ ਉਦਘਾਟਨ ਕੀਤਾ ਗਿਆ। ਉਨ੍ਹਾਂ ਇਸ ਖੂਨਦਾਨ ਕੈਂਪ ਮੋਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਸਨਮਾਨ ਕੀਤਾ। ਸਿਵਲ ਹਸਪਤਾਲ ਖਰੜ ਦੇ ਬਲੱਡ ਬੈਂਕ ਦੀ ਇੰਚਾਰਜ਼ ਡਾ. ਰਜਨੀਤ ਰੰਧਾਵਾ ਦੀ ਰਹਿਨੁਮਾਈ ਵਿਚ 31 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਖਰੜ ਦੇ ਗੁਰਮੁੱਖ ਸਿੰਘ ਮਾਨ, ਮੇਜ਼ਰ ਸਿੰਘ ਬਜਹੇੜੀ, ਵਿਨੋਦ ਕੁਮਾਰ, ਅਤੇ ਬਾਬਾ ਜਵੀਨ ਸਿੰਘ ਜੀ ਕਲੱਬ ਸੋਤਲ ਦੇ ਪ੍ਰਧਾਨ ਮਨਮੋਹਨ ਸਿੰਘ, ਸਤਵੀਰ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ,ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੀਰ, ਤਾਰਾ ਸਿੰਘ, ਮੋਹਨੀ ਸੋਤਲ, ਜਸਵਿੰਦਰ ਸਿੰਘ ਬੱਲਾ ਸਮੇਤ ਸਿਵਲ ਹਸਪਤਾਲ ਖਰੜ ਦੀ ਟੀਮ ਵਿਚ ਨਵਨੀਤ ਕੌਰ, ਹਰੀਕੇਸ਼, ਅਮਰਿੰਦਰ ਕੌਰ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…