ਗੁਰਦੁਆਰਾ ਸਾਹਿਬ ਸ਼ਾਹੀ ਮਾਜਰਾ ਵਿੱਚ 58 ਵਿਅਕਤੀਆਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਯੂਥ ਆਫ਼ ਪੰਜਾਬ ਵੱਲੋਂ ਪਿੰਡ ਸ਼ਾਹੀ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ 16ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਪੇਂਡੂ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਬੰਤ ਸਿੰਘ ਦੀ ਯਾਦ ਵਿੱਚ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸ੍ਰ. ਬੰਤ ਸਿੰਘ ਦੇੇ ਪਿਤਾ ਸ੍ਰ. ਪ੍ਰੇਮ ਸਿੰਘ ਨੇ ਕੀਤਾ। ਇਸ ਕੈਂਪ ਵਿੱਚ 58 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ ਜਨਰਲ ਸੈਕਟਰੀ ਪੇੱਡੂ ਸੰਘਰਸ਼ ਕਮੇਟੀ ਨੇ ਆਏ ਖੂਨਦਾਨੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਜੀਤ ਮਾਮਾ ਮਟੌਰ, ਇਸ਼ਾਂਤ ਮੋਹਨ, ਜਗਦੀਸ਼ ਸਿੰਘ, ਜੱਗੂ ਬੈਦਵਾਨ, ਬਹਾਦਰ ਭੱਟੀ, ਸ਼ੁੱਭ ਸੇਖੋਂ, ਸਲੀਮ ਮਟੌਰ, ਜਗਦੀਪ ਸਿੰਘ, ਰਾਜੂ ਬੈਦਵਾਨ, ਸੰਨੀ ਬਲਬੇੜਾ, ਅਮਜਦ ਖਾਨ, ਵਿਸ਼ਨੂੰ ਬੈਦਵਾਨ, ਰੁਸ਼ਾਨ ਸਿੰਘ, ਅਮਨ ਰੋਪੜ, ਰਾਜ ਕੁਮਾਰ, ਡਾ ਮਨਦੀਪ ਕੌਰ, ਸਿਮਰਨਜੀਤ ਕੌਰ, ਗੁਰਦੀਪ ਕੌਰ, ਜਸਪ੍ਰੀਤ ਕੌਰ, ਤਰਨਜੀਤ ਕੌਰ, ਗੁਰੀ ਫੇਜ਼-1, ਤਰੁਣ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…