ਨੌਜਵਾਨਾਂ ਵਿੱਚ ਜਾਗਰੂਕਤਾ ਕਾਰਨ ਵੱਧ ਰਿਹਾ ਹੈ ਖੂਨਦਾਨ ਕਰਨ ਦਾ ਰੁਝਾਨ: ਧਨੋਆ

ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਾਇਆ, 221 ਲੋਕਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਸੈਕਟਰ-69 ਵਿਖੇ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੌਰਾਨ 221 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕੀਤਾ। ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦਸਿਆ ਕਿ ਕੈਂਪ ਦੌਰਾਨ ਪੀਜੀਆਈ ਦੇ ਬਲੱਡ ਬੈਂਕ ਦੀ ਟੀਮ ਨੇ ਖ਼ੂਨ ਦੇ ਯੂਨਿਟ ਇਕੱਤਰ ਕੀਤੇ। ਉਨ੍ਹਾਂ ਦੱਸਿਆ ਕਿ ਡਿਪਲਾਸਟ ਗਰੁਪ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ (ਪਾਰਟੀਬਾਜ਼ੀ ਤੋਂ ਉਪਰ ਉਠ ਕੇ) ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸਿਮਰਨ ਸਿੰਘ ਚੰਦੂਮਾਜਰਾ, ਅਰਮਾਨਬੀਰ ਸਿੰਘ ਪਡਿਆਲਾ, ਸਰਬਜੀਤ ਸਿੰਘ ਸਮਾਣਾ, ਕੁਲਦੀਪ ਕੌਰ ਧਨੋਆ, ਜਤਿੰਦਰ ਕੌਰ, ਅਰੁਣਾ ਸ਼ਰਮਾ, ਨਰਪਿੰਦਰ ਸਿੰਘ ਰੰਗੀ, ਪਰਮਜੀਤ ਸਿੰਘ ਹੈਪੀ, ਅਵਨੀਤ ਕੌਰ (ਸਾਰੇ ਕੌਂਸਲਰ), ਭੁਪਿੰਦਰ ਸਿੰਘ ਡਾਹਰੀ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਸਿਮਰਨ ਢਿੱਲੋਂ, ਕੁਲਦੀਪ ਸਿੰਘ ਭਿੰਡਰ, ਪੀਐਸ ਵਿਰਦੀ, ਰਾਜਿੰਦਰ ਸਿੰਘ ਬੈਦਵਾਣ, ਮਨਮੋਹਨ ਸਿੰਘ ਲੰਗ, ਗੁਰਦੀਪ ਸਿੰਘ ਚਾਹਲ, ਅਮਰਜੀਤ ਸਿੰਘ ਪਰਮਾਰ, ਵਰਿੰਦਰਪਾਲ ਸਿੰਘ, ਸੁਰਿੰਦਰ ਸਿੰਘ ਰੋਡਾ, ਜਸਵੀਰ ਕੌਰ ਅੱਤਲੀ, ਛਿੰਦਰਪਾਲ ਸਿੰਘ ਬੌਬੀ ਕੰਬੋਜ, ਕਮਲਜੀਤ ਕੌਰ, ਹਜ਼ਾਰਾ ਸਿੰਘ, ਤਜਿੰਦਰ ਸਿੰਘ ਧਾਲੀਵਾਲ, ਜੰਗਲਾਤ ਅਧਿਕਾਰੀ ਗਗਨ ਕਟਾਰੀਆ ਆਦਿ ਸ਼ਾਮਲ ਸਨ।

ਕੈਂਪ ਵਿਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਪੌਦੇ ਵੀ ਵੰਡੇ ਗਏ। ਕੈਂਪ ਨੂੰ ਸਫ਼ਲ ਬਣਾਉਣ ਲਈ ਕਈ ਉਤਸ਼ਾਹੀ ਨੌਜਵਾਨਾਂ ਨੇ ਦਿਨ ਰਾਤ ਮਿਹਨਤ ਕੀਤੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਸਿਮਰਦੀਪ ਸਿੰਘ, ਇੰਦਰਪਾਲ ਸਿੰਘ ਧਨੋਆ, ਮਨਪ੍ਰੀਤ ਸਿੰਘ ਰੂਬਲ, ਦਪਿੰਦਰ ਸਿੰਘ, ਅਨਸੂਨ ਕਟਨਾਵਰ, ਪ੍ਰਭਦੀਪ ਸਿੰਘ ਬੋਪਾਰਾਏ, ਯੋਧਵੀਰ ਸਿੰਘ, ਨਿਸ਼ੂ ਸ਼ਰਮਾ, ਹਮਰਾਜ ਸਿੰਘ ਧਨੋਆ, ਤਜਿੰਦਰ ਸਿੰਘ ਤੋਕੀ, ਹਰਦੀਪ ਸਿੰਘ, ਅਰਸ ਮਾਨ, ਕੰਵਰਜੋਤ ਸਿੰਘ ਆਦਿ ਸ਼ਾਮਲ ਸਨ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…