ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ: ਖੰਗੂੜਾ-ਰਾਣੂ ਗਰੁੱਪ ਦੀ ਹੂੰਝਾਫੇਰ ਜਿੱਤ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਸਾਲਾਨਾ ਚੋਣਾਂ ਵਿੱਚ ਖੰਗੂੜਾ-ਰਾਣੂ ਗਰੁੱਪ ਨੇ ਐਤਕੀਂ ਵੀ ਹੂੰਝਾਫੇਰ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿੱਚ ਖੰਗੂੜਾ-ਰਾਣੂ ਗਰੁੱਪ, ਸਰਬਸਾਂਝਾ ਮੁਲਾਜ਼ਮ ਭਲਾਈ ਗਰੁੱਪ ਅਤੇ ਕਾਹਲੋਂ-ਰਾਣਾ ਗਰੁੱਪ ਵਿੱਚ ਤਿਕੌਣੀ ਟੱਕਰ ਸੀ ਲੇਕਿਨ ਬੋਰਡ ਮੁਲਾਜ਼ਮਾਂ ਨੇ ਇਸ ਵਾਰ ਵੀ ਖੰਗੂੜਾ-ਰਾਣੂ ਗਰੁੱਪ ’ਤੇ ਭਰੋਸਾ ਪ੍ਰਗਟ ਕਰਦਿਆਂ ਇਸ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਮਤਦਾਨ ਕੀਤਾ।
ਤਿੰਨ ਮੈਂਬਰੀ ਚੋਣ ਕਮਿਸ਼ਨ ਸੰਜੀਵ ਕੁਮਾਰ, ਗੁਰਦੀਪ ਸਿੰਘ ਅਤੇ ਖ਼ਿਲਾਫ਼ ਚੰਦ ਨੇ ਦੱਸਿਆ ਕਿ ਖੰਗੂੜਾ-ਰਾਣੂ ਗਰੁੱਪ ਦੇ ਪ੍ਰਧਾਨ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 542 ਵੋਟਾਂ ਪਈਆਂ ਜਦੋਂਕਿ ਸਰਬਸਾਂਝਾ ਮੁਲਾਜ਼ਮ ਭਲਾਈ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਪੰਮਾਂ ਨੂੰ 411 ਅਤੇ ਕਾਹਲੋਂ-ਰਾਣਾ ਗਰੁੱਪ ਦੇ ਉਮੀਦਵਾਰ ਗੁਰਪ੍ਰੀਤ ਕਾਹਲੋਂ ਨੂੰ ਸਿਰਫ਼ 59 ਵੋਟਾਂ ਹੀ ਮਿਲੀਆਂ। ਸੀਨੀਅਰ ਮੀਤ ਪ੍ਰਧਾਨ ਲਈ ਖੰਗੂੜਾ-ਰਾਣੂ ਗਰੁੱਪ ਦੇ ਗੁਰਚਰਨ ਸਿੰਘ ਤਰਮਾਲਾ ਨੂੰ 539 ਵੋਟਾਂ, ਸਰਬਸਾਂਝਾ ਮੁਲਾਜ਼ਮ ਭਲਾਈ ਗਰੁੱਪ ਦੇ ਉਮੀਦਵਾਰ ਰਾਜਿੰਦਰ ਮੈਣੀ ਨੂੰ 386 ਵੋਟਾਂ ਅਤੇ ਕਾਹਲੋਂ-ਰਾਣਾ ਗਰੁੱਪ ਦੇ ਉਮੀਦਵਾਰ ਸੰਜੀਵ ਪੰਡਿਤ ਨੂੰ 70 ਵੋਟਾਂ ਪ੍ਰਾਪਤ ਹੋਈਆਂ। ਮੀਤ ਪ੍ਰਧਾਨ-1 ਲਈ ਖੰਗੂੜਾ-ਰਾਣੂ ਗਰੁੱਪ ਦੇ ਪਰਮਜੀਤ ਸਿੰਘ ਬੈਨੀਪਾਲ 533 ਵੋਟਾਂ ਲੈ ਕੇ ਜੇਤੂ ਰਹੇ ਅਤੇ ਮੀਤ ਪ੍ਰਧਾਨ-2 ਲਈ ਖੰਗੂੜਾ-ਰਾਣੂ ਗਰੁੱਪ ਦੀ ਉਮੀਦਵਾਰ ਕੰਵਲਜੀਤ ਕੌਰ ਗਿੱਲ ਨੂੰ 541 ਵੋਟਾਂ ਪਈਆਂ।
ਜੂਨੀਅਰ ਮੀਤ ਪ੍ਰਧਾਨ ਲਈ ਖੰਗੂੜਾ-ਰਾਣੂ ਗਰੁੱਪ ਦੇ ਜਸਕਰਨ ਸਿੰਘ ਸਿੱਧੂ 530 ਵੋਟਾਂ ਲੈਕੇ ਜੇਤੂ ਰਹੇ। ਜਨਰਲ ਸਕੱਤਰ ਲਈ ਖੰਗੂੜਾ-ਰਾਣੂ ਗਰੁੱਪ ਦੇ ਸੁਖਚੈਨ ਸਿੰਘ ਸੈਣੀ 542 ਵੋਟਾਂ ਮਿਲੀਆਂ, ਜਦੋਂਕਿ ਸਰਬਸਾਂਝਾ ਮੁਲਾਜ਼ਮ ਭਲਾਈ ਗਰੁੱਪ ਦੇ ਉਮੀਦਵਾਰ ਸੁਨੀਲ ਅਰੋੜਾ ਨੂੰ 388 ਵੋਟਾਂ ਅਤੇ ਕਾਹਲੋਂ-ਰਾਣਾ ਗਰੱੁਪ ਦੇ ਮਨੋਜ ਰਾਣਾ ਨੂੰ 70 ਵੋਟਾਂ ਪ੍ਰਾਪਤ ਹੋਈਆਂ।
ਸਕੱਤਰ ਦੇ ਅਹੁਦੇ ਲਈ ਖੰਗੂੜਾ-ਰਾਣੂ ਗਰੁੱਪ ਦੇ ਸਤਨਾਮ ਸੱਤਾ 534 ਵੋਟਾਂ ਅਤੇ ਸੰਯੁਕਤ ਸਕੱਤਰ ਲਈ ਖੰਗੂੜਾ-ਰਾਣੂ ਗਰੁੱਪ ਦੇ ਬਲਵਿੰਦਰ ਸਿੰਘ ਚਨਾਰਥਲ 548 ਵੋਟਾਂ ਲੈ ਕੇ ਜੇਤੂ ਰਹੇ। ਵਿੱਤ ਸਕੱਤਰ ਲਈ ਖੰਗੂੜਾ-ਰਾਣੂ ਗਰੁੱਪ ਦੇ ਗੁਰਦੀਪ ਸਿੰਘ ਪਨੇਸਰ 529 ਵੋਟਾਂ ਲੈ ਕੇ ਜੇਤੂ ਰਹੇ। ਸੰਗਠਨ ਸਕੱਤਰ ਲਈ ਖੰਗੂੜਾ-ਰਾਣੂ ਗਰੁੱਪ ਦੇ ਰਮਨਦੀਪ ਗਿੱਲ 522 ਵੋਟਾਂ ਅਤੇ ਦਫ਼ਤਰ ਸਕੱਤਰ ਲਈ ਖੰਗੂੜਾ-ਰਾਣੂ ਗਰੁੱਪ ਦੇ ਹਰਦੀਪ ਸਿੰਘ 530 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ। ਪ੍ਰੈਸ ਸਕੱਤਰ ਦੇ ਅਹੁਦੇ ਲਈ ਹਰਮਨਦੀਪ ਸਿੰਘ ਬੋਪਾਰਾਏ 511 ਵੋਟਾਂ ਪ੍ਰਾਪਤ ਕਰਕੇ ਜੇਤੂ ਰਿਹਾ। ਇਸ ਤੋਂ ਇਲਾਵਾ ਖੰਗੂੜਾ-ਰਾਣੂ ਗਰੁੱਪ ਦੇ ਹੀ ਸਵਰਣ ਸਿੰਘ ਤਿਊੜ, ਅਜੈਬ ਸਿੰਘ, ਜਗਤਾਰ ਸਿੰਘ, ਰਾਜੀਵ ਕੁਮਾਰ, ਅਮਰਨਾਥ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਦੀਪਕ ਕੁਮਾਰ, ਸਰਬਜੀਤ ਸਿੰਘ, ਕੁਲਦੀਪ ਸਿੰਘ ਮੰਡੇਰ, ਸੁਖਵਿੰਦਰ ਸਿੰਘ ਚਾਓਮਾਜਰਾ, ਜਗਦੀਪ ਸਿੰਘ, ਤੇਜ ਕੌਰ ਅਤੇ ਰੁਪਿੰਦਰ ਕੌਰ ਕਾਰਜਕਾਰਨੀ ਮੈਂਬਰਾਂ ਚੁਣੇ ਗਏ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…