Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਫੀਸ ਤੇ ਪ੍ਰੀਖਿਆ ਫਾਰਮ ਜਮ੍ਹਾ ਕਰਵਾਉਣ ਦਾ ਸ਼ਡਿਊਲ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 ਵਿੱਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫੀਸ ਅਤੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਵੱਲੋਂ ਜਾਰੀ ਸੂਚਨਾ ਅਨੁਸਾਰ ਸਲਾਨਾ ਪਰੀਖਿਆਵਾਂ ਲਈ ਦਸਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਲਈ 800 ਰੁਪਏ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈਂ 1200 ਰੁਪਏ ਪ੍ਰਤੀ ਪ੍ਰੀਖਿਆਰਥੀ ਫ਼ੀਸ ਨਿਰਧਾਰਤ ਕੀਤੀ ਗਈ ਹੈ. ਦਸਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਨੂੰ ਪ੍ਰਯੋਗੀ ਵਿਸ਼ੇ ਲਈ 100 ਰੁਪਏ ਅਤੇ ਵਾਧੂ ਵਿਸੇ ਲਈ 350 ਰੁਪਏ ਪ੍ਰਤੀ ਵਿਸ਼ਾ ਫ਼ੀਸ ਭਰਨੀ ਹੋਵੇਗੀ। ਇਸੇ ਤਰਾਂ ਬਾਰ੍ਹਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਨੂੰ 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਭਰਨੀ ਪਵੇਗੀ। ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਦੋਹੇਂ ਸ਼੍ਰੇਣੀਆਂ ਲਈ ਬਿਨਾਂ ਲੇਟ ਫ਼ੀਸ ਪ੍ਰੀਖਿਆ ਫ਼ਾਰਮ ਭਰਨ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ ਪਹਿਲੀ ਦਸੰਬਰ ਅਤੇ ਬੈਂਕ ਵਿੱਚ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ 10 ਦਸੰਬਰ ਨਿਰਧਾਰਿਤ ਕੀਤੀ ਗਈ ਹੈ. ਦੋਹਾਂ ਸ਼੍ਰੇਣੀਆਂ ਲਈ ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ 15 ਦਸੰਬਰ ਅਤੇ ਬੈਂਕ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 21 ਦਸੰਬਰ ਹੋਵੇਗੀ। ਪ੍ਰਤੀ ਪਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 31 ਦਸੰਬਰ ਨਿਰਧਾਰਤ ਕੀਤੀ ਗਈ ਹੈ ਅਤੇ ਬੈਂਕ ਵਿੱਚ ਚਲਾਨ ਰਾਹੀਂ ਫ਼ੀਸ 7 ਜਨਵਰੀ 2021 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਉਪਰੰਤ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ 15 ਜਨਵਰੀ 2021 ਤੱਕ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 22 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ। ਅੰਤ ਵਿੱਚ 2500 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ 29 ਜਨਵਰੀ 2021 ਤੱਕ ਪ੍ਰੀਖਿਆ ਫ਼ਾਰਮ ਭਰਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਨ ਉਪਰੰਤ 08 ਫ਼ਰਵਰੀ 2021 ਤੱਕ ਚਲਾਨ ਰਾਹੀਂ ਫ਼ੀਸ ਬੈਂਕਾਂ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਬੈਂਕਾਂ ਰਾਹੀਂ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਦੋਬਾਰਾ ਚਲਾਨ ਜਨਰੇਟ ਨਹੀਂ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਸ੍ਰੀ ਮਹਿਰੋਕ ਵੱਲੋਂ ਦੱਸਿਆ ਗਿਆ ਕਿ ਜੇਕਰ ਪਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਕੋਈ ਸੋਧ ਹੋਵੇ ਤਾਂ 31 ਜਨਵਰੀ 2021 ਤੱਕ ਸਕੂਲ ਮੁਖੀ ਆਪਣੇ ਪੱਧਰ ਤੇ ਸੋਧ ਕਰ ਸਕਦੇ ਹਨ ਅਤੇ 26 ਫ਼ਰਵਰੀ 2021 ਤੱਕ 200 ਰੁਪਏ ਪ੍ਰਤੀ ਸੋਧ ਨਾਲ ਇਹ ਸੋਧਾਂ ਕੀਤੀਆਂ ਜਾ ਸਕਣਗੀਆਂ. 31 ਜਨਵਰੀ 2021 ਤੋਂ ਬਾਅਦ ਸਕੂਲਾਂ ਵੱਲੋਂ ਆਪਣੀ ਲਾਗ-ਇੰਨ ਆਈਡੀ ਤੇ ਉਪਲਬਧ ਸ਼੍ਰੇਣੀ ਵਾਈਜ਼ ਦਿੱਤੇ ਆਨਲਾਈਨ ਸੋਧ ਪ੍ਰਫਾਰਮੇਂ ਵਿੱਚ ਸੋਧਾਂ ਦਰਜ ਕਰਨ ਉਪਰੰਤ ਕੇਵਲ ਮੁੱਖ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਸ੍ਰੀ ਮਹਿਰੋਕ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਪਰੀਖਿਆ ਫ਼ੀਸਾਂ ਕੇਵਲ ਬੈਂਕ ਚਲਾਨ ਰਾਹੀਂ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ ਕਿਉਂਕਿ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫੀਸ ਦਾਖ਼ਲਾ ਫ਼ੀਸਾਂ ਦੇ ਨਾਲ ਹੀ ਲਈ ਜਾਂਦੀ ਹੈ, ਇਸ ਲਈ ਉਨ੍ਹਾਂ ਪ੍ਰੀਖਿਆਰਥੀਆਂ ਲਈ ਵੱਖਰੇ ਤੌਰ ’ਤੇ ਪ੍ਰੀਖਿਆ ਫ਼ੀਸ ਨਹੀਂ ਲੱਗੇਗੀ ਅਤੇ ਓਪਨ ਸਕੂਲ ਪ੍ਰਣਾਲੀ ਦੇ ਜਿਹੜੇ ਪ੍ਰੀਖਿਆਰਥੀ ਹੁਣ ਦਾਖ਼ਲਾ ਫ਼ਾਰਮ ਭਰਨਗੇ, ਉਨ੍ਹਾਂ ਲਈ ਪ੍ਰੀਖਿਆ ਫ਼ੀਸਾਂ ਦਾ ਸ਼ਡਿਊਲ ਉਕਤ ਅਨੁਸਾਰ ਹੀ ਹੋਵੇਗਾ। ਓਪਨ ਸਕੂਲ ਪ੍ਰਣਾਲੀ ਅਧੀਨ ਭਰੇ ਗਏ ਪ੍ਰੀਖਿਆ ਫ਼ਾਰਮ ਖ਼ੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਸਲਾਨਾ ਪ੍ਰੀਖਿਆ 2021 ਲਈ ਪ੍ਰੀਖਿਆ ਫਾਰਮ ਭਰਨ ਅਤੇ ਫੀਸਾਂ ਜਮ੍ਹਾਂ ਕਰਵਾਉਣ ਸਬੰਧੀ ਸੰਪੂਰਨ ਜਾਣਕਾਰੀ ਸਕੂਲਾਂ ਦੀ ਲਾਗ-ਇੰਨ ਆਈਡੀ ਦੇ ਨਾਲ-ਨਾਲ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਵੀ ਉਪਲਬਧ ਕਰਵਾ ਦਿੱਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ