Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਐਕਰੀਡਿਟੇਸ਼ਨ ਲਈ ਨਵਾਂ ਸ਼ਡਿਊਲ ਜਾਰੀ ਬੋਰਡ ਮੈਨੇਜਮੈਂਟ ਨੇ ਆਪਣੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਦਿੱਤੀ ਛੋਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਲਈ ਬੋਰਡ ਨਾਲ ਸਬੰਧਤ ਸਰਕਾਰੀ, ਗੈਰ-ਸਰਕਾਰੀ ਅਤੇ ਮਾਨਤਾ ਪ੍ਰਾਪਤ ਤੇ ਹੋਰ ਸਕੂਲਾਂ ਲਈ ਨਵੀਂ/ਰੀਨਿਊਅਲ ਐਕਰੀਡਿਟੇਸ਼ਨ ਆਨਲਾਈਨ ਪ੍ਰਤੀ-ਬੇਨਤੀਆਂ ਅਪਲਾਈ ਕਰਨ ਦੇ ਸ਼ਡਿਊਲ ਵਿੱਚ ਵਾਧਾ ਕੀਤਾ ਗਿਆ ਹੈ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਲਾਕਡਾਊਨ ਅਰੰਭ ਹੋਣ ਵੇਲੇ ਐਕਰੀਡਿਟੇਸ਼ਨ ਦੀ ਪ੍ਰਕਿਰਿਆ 5 ਹਜ਼ਾਰ ਰੁਪਏ ਜੁਰਮਾਨੇ ਨਾਲ ਜਾਰੀ ਸੀ। ਅਜਿਹੇ ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਬੋਰਡ ਨਾਲ ਐਫੀਲੀਏਟਿਡ ਸਕੂਲ ਜੋ ਪਹਿਲਾਂ ਹੀ ਫ਼ੀਸਾਂ ਭਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਬਾਕੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਹੈ, ਉਹ ਅਤੇ ਬਾਕੀ ਹੋਰ ਅਦਾਰੇ ਜੋ ਹੁਣ ਐਕਰੀਡਿਟੇਸ਼ਨ ਲੈਣ ਦੇ ਇੱਛੁਕ ਹਨ, 27 ਮਈ ਤੱਕ 5 ਹਜ਼ਾਰ ਰੁਪਏ ਲੇਟ ਫ਼ੀਸ ਨਾਲ ਚਲਾਨ ਜੈਨਰੇਟ ਕਰ ਸਕਣਗੇ ਅਤੇ 8 ਜੂਨ ਤੱਕ ਫ਼ੀਸਾਂ ਭਰ ਸਕਣਗੇ। ਸਰਕਾਰੀ ਸਕੂਲਾਂ ਨੂੰ ਨਵੀਂ ਐਕਰੀਡਿਟੇਸ਼ਨ ਦੇਣ/ਰੀਨਿਊਅਲ ਕਰਵਾਉਣ ਲਈ ਵੀ 5000 ਰੁਪਏ ਲੇਟ ਫ਼ੀਸ ਨਾਲ 27 ਮਈ ਤੱਕ ਦਾ ਹੀ ਸਮਾਂ ਦਿੱਤਾ ਗਿਆ ਹੈ ਜਦੋਂਕਿ ਸਰਕਾਰੀ ਸਕੂਲਾਂ ਦੀ ਐਕਰੀਡਿਟੇਸ਼ਨ ਫ਼ੀਸ ਗ਼ੈਰ ਸਰਕਾਰੀ ਵਰਗ ਨਾਲੋਂ ਘੱਟ ਹੈ। ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ। ਆਨਲਾਈਨ ਐਕਰੀਡਿਟੇਸ਼ਨ ਕਰਨ ਉਪਰੰਤ ਆਨਲਾਈਨ ਫ਼ਾਰਮ ਅਤੇ ਫ਼ੀਸ ਦੀ ਹਾਰਡ ਕਾਪੀ ਇੰਚਾਰਜ (ਓਪਨ ਸਕੂਲ) ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ (ਮਹਾਲੀ) ਦੇ ਨਾਮ ਭੇਜੇ ਜਾਣ ਦਾ ਪ੍ਰਬੰਧ ਹੈ। ਐਕਰੀਡਿਟੇਸ਼ਨ ਕਰਨ ਲਈ ਆਨਲਾਈਨ ਫ਼ਾਰਮ ਬੋਰਡ ਦੇ ਸਕੂਲਾਂ ਦੀ ਲਾਗਇੰਨ ਆਈਡੀ ’ਤੇ ਓਪਨ ਸਕੂਲ ਪੋਰਟਲ ’ਤੇ ਉਪਲਬਧ ਹੈ। ਇਸ ਤੋਂ ਇਲਾਵਾ ਵਿਆਖਿਆ ਸਮੇਤ ਲੋੜੀਂਦੀ ਸੂਚਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ’ਤੇ ਵੀ ਉਪਲਬਧ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ