Share on Facebook Share on Twitter Share on Google+ Share on Pinterest Share on Linkedin ਉਮੀਦਵਾਰ ’ਤੇ ਸਰਕਾਰੀ ਇਮਾਰਤਾਂ ਉੱਤੇ ਫਲੈਕਸ ਬੋਰਡ ਤੇ ਬੈਨਰ ਲਗਾਉਣ ’ਤੇ ਪਾਬੰਦੀ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜਨਵਰੀ: ਵਿਧਾਨ ਸਭਾ ਹਲਕਾ ਖਰੜ-52 ਦੀ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਵਿਚ ਜੇਕਰ ਕਿਸੇ ਅਜੇ ਤੱਕ ਆਪਣੀ ਵੋਟ ਨਹੀਂ ਬਣੀ ਉਹ ਫਾਰਮ ਨੰਬਰ: 6 ਭਰ ਕੇ ਬੀ.ਐਲ.ਓ. ਨੂੰ ਦੇਣ ਜਾਂ ਫਿਰ ਫਾਰਮ ਭਰ ਕੇ ਉਨ੍ਹਾਂ ਦੇ ਦਫਤਰ ਵਿਚ ਕਮਰਾ ਨੰਬਰ: 6 ਵਿਚ ਖੁਦ ਪੇਸ਼ ਹੋ ਕੇ ਜਮ੍ਹਾਂ ਕਰਵਾ ਸਕਦਾ ਹੈ ਅਤੇ ਕਿਸੇ ਦੇ ਇਕੱਠੇ ਤੌਰ ’ਤੇ ਫਾਰਮ ਨਹੀ ਲਏ ਜਾਣਗੇ ਜਦ ਕਿ ਪਰਿਵਾਰ ਦਾ ਇੱਕ ਮੈਂਬਰ ਫਾਰਮ ਆਪਣੇ ਇਕੱਠੇ ਜਮਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਵੀਆਂ ਵੋਟਾਂ 9 ਜਨਵਰੀ ਤੱਕ ਬਣਗੀਆਂ ਉਨ੍ਹਾਂ ਦੀ ਵੋਟਰ ਸੂਚੀ ਨਾਲ ਕੰਪਲੀਮੈਟਰੀ ਲਿਸਟ ਵਿੱਚ ਸ਼ਾਮਲ ਕਰਕੇ ਜੋੜਿਆ ਜਾਵੇਗਾ। ਉਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਇਮਾਰਤਾਂ ਤੇ ਪੋਸਟਰ, ਫਲੈਕਸ ਬੋਰਡ, ਬੈਨਰ ਨਾ ਲਗਾਉਣ ਤੇ ਜੇਕਰ ਪ੍ਰਾਈਵੇਟ ਇਮਾਰਤ ਤੇ ਲਗਾਉਣੇ ਤਾਂ ਸਬੰਧਤ ਮਾਲਕ ਦੀ ਸਹਿਮਤੀ ਜ਼ਰੂਰੀ ਹੈ, ਚੈਕਿੰਗ ਦੌਰਾਨ ਸਹਿਮਤੀ ਦਿਖਾਉਣੀ ਜ਼ਰੂਰੀ ਹੋਵੇਗੀ। ਰਿਟਰਨਿੰਗ ਅਫਸਰ ਨੇ ਅੱਗੇ ਕਿਹਾ ਕਿ ਚੋਣ ਲੜਨ ਵਾਲਾ ਉਮੀਦਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 28 ਲੱਖ ਰੁਪਏ ਤੱਕ ਹੀ ਖਰਚਾ ਕਰੇਗਾ ਅਤੇ ਉਹ ਰੋਜ਼ਾਨਾ ਦਾ ਖਰਚਾ ਰਜਿਸਟਰ ਵਿਚ ਦਰਜ਼ ਕਰੇਗਾ ਤੇ ਕਿਸੇ ਵੀ ਸਮੇਂ ਉਹ ਚੈਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਤੇ ਬਾਹਰ ਟੈਟ, ਕੁਰਸੀਆਂ ਆਦਿ ਸਮੇਤ ਹੋਰ ਸਮਾਨ ਰੱਖਦਾ ਹੈ ਤਾਂ ਖਰਚੇ ਵਿਚ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਸਵੇਰੇ 6 ਤੋਂ ਰਾਤ 10 ਵਜੇ ਤੱਕ ਪ੍ਰਚਾਰ ਕੀਤਾ ਜਾ ਸਕਦੇ ਅਤੇ ਰਾਤ 10 ਵਜੇ ਤੱਕ ਲਾਊਡ ਸਪੀਕਰ ਵਜਾਉਣ ਤੇ ਮਨਾਹੀ ਹੋਵੇਗੀ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨਬਿਨ ਪਾਲਣ ਕਾਰਨ ਅਤੇ ਹਲਕੇ ਵਿਚ ਤਾਇਨਾਤ ਕੀਤੇ ਗਏ ਚੋਣ ਅਮਲੇ ਨੂੰ ਪੂਰਨ ਸਹਿਯੋਗ ਦੇਣ ਜੇਕਰ ਕਿਤੇ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖਸਿਆ ਨਹੀਂ ਜਾਵੇਗਾ। ਮੀਟਿੰਗ ਵਿੱਚ ਖਰੜ ਦੇ ਸਹਾਇਕ ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਗੁਰਮੰਦਰ ਸਿੰਘ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ, ਜਤਿੰਦਰ ਸਿੰਘ ਢਿੱਲੋਂ ਬੀ.ਡੀ.ਪੀ.ਓ, ਕਾਂਗਰਸ ਦੇ ਗੁਰਿੰਦਰਜੀਤ ਸਿੰਘ ਬਡਾਲਾ, ਯਸਪਾਲ ਬੰਸਲ, ਭਾਜਪਾ ਦੇ ਸਿਆਮਵੇਦਪੁਰੀ,ਸ੍ਰੋਮਣੀ ਅਕਾਲੀ ਦਲ ਦੇ ਸਾਹਿਬ ਸਿੰਘ ਬਡਾਲੀ, ਸੁਰਿੰਦਰਪਾਲ ਸਿੰਘ ਸਹੋੜਾਂ ਬਸਪਾ, ਕਰਨੈਲ ਸਿੰਘ ਸੀ.ਪੀ.ਆਈ, ਚੰਦਰ ਸੇਖਰ ਆਪ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਬਸਪਾ ਸਮੇਤ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ