ਹੈਲਪਿੰਗ ਹੈਪਲਸ ਦੀ ਮਦਦ ਨਾਲ ਸਾਊਦੀ ਅਰਬ ਕੰਮ ਕਰਨ ਗਏ ਗਮਦੂਰ ਸਿੰਘ ਦੀ ਲਾਸ਼ ਪਰਿਵਾਰ ਕੋਲ ਪਹੁੰਚੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਸਾਊਦੀ ਅਰਬ ਵਿੱਚ ਕੰਮ ਕਰਨ ਲਈ ਗਏ ਗਮਦੂਰ ਸਿੰਘ ਵਾਸੀ ਪਿੰਡ ਨਾਗਰਾ (ਜੋ ਕਿ ਉਥੇ ਅਲਜਰੀ ਟਰਾਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ) 1 ਮਈ 2018 ਨੂੰ ਉਹ ਟਰੱਕ ਰਸਤੇ ਵਿੱਚ ਰੋਕ ਕੇ ਆਰਾਮ ਕਰਨ ਲੱਗਾ ਸੀ ਤਾਂ ਅਚਾਨਕ ਉਸ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਕਾਫੀ ਕੋਸ਼ਿਸ ਕੀਤੀ ਪਰ ਗਮਦੂਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਨਾ ਲਿਆ ਸਕੇ।
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਸੰਸਥਾ ਹੈਲਪਿੰਗ ਹੈਪਲਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਗਮਦੂਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਭਾਰਤੀ ਦੂਤਾਵਾਸ ਨਾਲ ਸਪੰਰਕ ਕੀਤਾ। ਉੱਥੋਂ ਪਤਾ ਲੱਗਾ ਕਿ ਉਸ ਦੀ ਕੰਪਨੀ ਵੱਲੋਂ ਐਨਓਸੀ ਜਾਰੀ ਨਹੀ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਉਹਨਾਂ ਭਾਰਤੀ ਰਾਜਦੂਤ ਸ੍ਰੀ ਅਹਿਮ ਜਾਵੇਦ ਨੂੰ ਪੱਤਰ ਲਿਖਿਆ ਉਹਨਾਂ ਵੱਲੋਂ ਰਾਜ ਕੁਮਾਰ ਨੂੰ ਇਹ ਕੇਸ ਗਿਆ। ਜਿਨ੍ਹਾਂ ਨੇ ਕੰਪਨੀ ਦੇ ਮਾਲਕ ’ਤੇ ਦਬਾਅ ਬਣਾਇਆ ਤੇ ਸੰਸਥਾ ਹੈਲਪਿੰਗ ਹੈਪਲਸ ਵੱਲੋਂ ਵੀ ਕੰਪਨੀ ਦੇ ਮਾਲਿਕ ਨਾਲ ਸੰਪਰਕ ਕੀਤਾ। ਉਹਨਾਂ ਦੱਸਿਆ ਕਿ ਗਮਦੂਰ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰ ਕੋਲ ਪਹੁੰਚ ਗਈ ਹੈ ਅਤੇ ਹੁਣ ਪਰਿਵਾਰਕ ਮੈਂਬਰ ਗਮਦੂਰ ਸਿੰਘ ਦੀਆਂ ਅੰਤਿਮ ਰਸਮਾਂ ਆਪਣੇ ਹੱਥਾਂ ਨਾਲ ਕਰ ਸਕਣਗੇ। ਉਹਨਾਂ ਕਿਹਾ ਕਿ ਗਮਦੂਰ ਸਿੰਘ ਦੇ ਸਾਊਦੀ ਅਰਬ ਦੀ ਕੰਪਨੀ ਵਿੱਚ ਜੀਵਨ ਬੀਮਾ ਤੇ ਜੋ ਵੀ ਫੰਡ ਹੋਣਗੇ ਉਹ ਪਰਿਵਾਰ ਨੂੰ ਦਿਵਾਉਣ ਦੀ ਪੂਰੀ ਕੋਸ਼ਿਸ ਕੀਤੀ ਜਾਵੇਗੀ।
ਬੀਬੀ ਰਾਮੂੰਵਾਲੀਆ ਤੇ ਹੈਲਪਿੰਗ ਹੈਪਲਸ ਦੀ ਪੂਰੀ ਟੀਮ ਗਮਦੂਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਤੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਉਸ ਦੇ ਪਿੰਡ ਨਾਗਰਾ ਵਿੱਚ ਪੁੱਜੇ ਅਤੇ ਉਸ ਦੀ ਮਾਤਾ ਅਤੇ ਪਤਨੀ ਨਾਲ ਮੁਲਾਕਾਤ ਕੀਤੀ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ’ਭਾਰਤੀ ਕਾਮੇ ਸਾਊਦੀ ਅਰਬ ਕੰਮ ਕਰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜੇਲ੍ਹਾਂ ਵਿੱਚ ਬੰਦ ਹਨ ਅਤੇ ਸੈਂਕੜੇ ਹੀ ਨੌਜਵਾਨ ਮਰ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਹੀ ਰੁਜ਼ਗਾਰ ਪੈਦਾ ਕੀਤਾ ਜਾਵੇ ਤਾਂ ਜੋ ਮਾਵਾਂ ਦੇ ਪੁੱਤ ਵਿਦੇਸ਼ਾਂ ਵਿੱਚ ਜਾ ਕੇ ਨਾ ਮਰਨ। ਇਸ ਮੌਕੇ ਗਮਦੂਰ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਰਾਮੂਵਾਲੀਆ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਸਕੱਤਰ ਕੁਲਦੀਪ ਸਿੰਘ ਬੈਂਰੋਪੁਰ, ਬਲਜੀਤ ਸਿੰਘ, ਤਨਬੀਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…