
ਵਿਆਹ ਦੀ ਸਿਲਵਰ ਜੁਬਲੀ ਮੌਕੇ ਸਰੀਰ ਦਾਨ ਦਾ ਐਲਾਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਜਨਵਰੀ:
ਸਥਾਨਕ ਸ਼ਹਿਰ ਦੇ ਸਮਾਜ ਸੇਵੀ ਆਗੂ ਤੇ ਇਨਸਾਨੀਅਤ (ਰਜਿ.) ਕੁਰਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਆਪਣੀ ਵਿਆਹ ਦੀ 25ਵੀਂ ਵਰੇਗੰਢ (ਸਿਲਵਰ ਜੁਬਲੀ) ਮੌਕੇ ਆਪਣਾ ਸਰੀਰ ਲੋਕ ਭਲਾਈ ਕੰਮ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਤੇ ਇਕ ਸਮਾਗਮ ਦੌਰਾਨ ਉਨ੍ਹਾਂ ਨੇ ਆਪਣੇ ਮੁਰਦਾ ਅੰਗ ਮਨੁੱਖਤਾ ਦੇ ਭਲੇ ਲਈ ਦਾਨ ਕਰਨ ਸੰਬੰਧੀ ਤਰਕਸ਼ੀਲ ਸੁਸਾਇਟੀ (ਰਜਿ.) ਪਾਸ ਸਰੀਰ ਦੀ ਵਸੀਅਤ ਕੀਤੀ। ਉਨ੍ਹਾਂ ਦੇ ਨਾਲ ਸੰਸਥਾ ਦੇ ਸੀਨੀਅਰ ਮੈਂਬਰ ਭੂਪ ਸਿੰਘ ਨੇ ਵੀ ਆਪਣਾ ਸਰੀਰ ਦਾਨ ਕਰਨ ਦੀ ਵਸੀਅਤ ਕੀਤੀ। ਇਸ ਮੌਕੇ ਕੁਲਦੀਪ ਸਿੰਘ ਏ.ਐਸ.ਡੀ.ਓ ਨੇ ਰਜਿੰਦਰ ਸਿੰਘ ਦੇ ਸਮਾਜ ਸੇਵਾ ਵਿੱਚ ਯੋਗਦਾਨ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਮਾ. ਸੱਜਣ ਸਿੰਘ, ਨਿਰਮੈਲ ਸਿੰਘ, ਮਾਸਟਰ ਅਮਰਜੀਤ ਸਿੰਘ, ਸਰੂਪ ਸਿੰਘ, ਰਣਵੀਰ ਸਿੰਘ, ਅਜੇ ਕੁਮਾਰ, ਰਣਧੀਰ ਸਿੰਘ, ਕੈਪਟਨ ਅਮਰੀਕ ਸਿੰਘ, ਭੁਪਿੰਦਰ ਸਿੰਘ, ਸੰਤ ਸਿੰਘ, ਸੁਖਮਿੰਦਰ ਸਿੰਘ, ਐਡਵੋਕੇਟ ਪਰਵਿੰਦਰ ਸਿੰਘ ਵੀ ਹਾਜ਼ਰ ਸਨ।