ਆਤਮ ਹੱਤਿਆ ਕਰਨ ਵਾਲੀ ਅੌਰਤ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ

ਮ੍ਰਿਤਕ ਅੌਰਤ ਦਾ ਸੱਤ ਸਾਲ ਦਾ ਬੱਚਾ ਨਾਨੇ ਨੂੰ ਸੌਂਪਿਆ, ਮ੍ਰਿਤਕ ਕੋਲੋਂ ਪੁਲੀਸ ਨੂੰ ਮਿਲਿਆ ਖ਼ੁਦਕੁਸ਼ੀ ਨੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਬੀਤੇ ਦਿਨ ਸਥਾਨਕ ਫੇਜ਼ 7 ਵਿੱਚ ਪੁਲੀਸ ਨੇ ਇੱਕ ਘਰ ’ਚੋਂ ਜਿਸ ਅੌਰਤ ਦੀ ਪੱਖੇ ਨਾਲ ਲਮਕਦੀ ਲਾਸ਼ ਨੂੰ ਬਰਾਮਦ ਕੀਤਾ ਸੀ, ਉਸ ਅੌਰਤ ਦੀ ਲਾਸ਼ ਨੂੰ ਅੱਜ ਸਿਵਲ ਹਸਪਤਾਲ ਫੇਜ਼ 6 ਦੇ ਹਸਪਤਾਲ ਵਿਖੇ ਪੋਸਟਮਾਰਟਮ ਤੋੱ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਉਸ ਅੌਰਤ ਦੇ 7 ਸਾਲ ਦੇ ਮੁੰਡੇ ਅਰਮਾਨ ਨੂੰ ਉਸ ਦੇ ਨਾਨੇ ਸੁਰਜੀਤ ਸਿੰਘ ਵਾਸੀ ਬਾਪਾਰਾਏ ਨੇੜੇ ਜਗਰਾਓਂ ਦੇ ਸਪੁਰਦ ਕਰ ਦਿੱਤਾ। ਪੁਲੀਸ ਵਲੋੱ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਸ੍ਰੀਮਤੀ ਜਸਪਿੰਦਰ ਕੌਰ ਉਮਰ ਕਰੀਬ30 ਸਾਲ ਵਸਨੀਕ ਮਕਾਨ ਨੰਬਰ 537, ਫੇਜ਼ 7, ਫਸਟ ਫਲੋਰ ਉਪਰ 7 ਸਾਲ ਦੇ ਬੱਚੇ ਸਮੇਤ ਰਹਿੰਦੀ ਸੀ, ਇਸਦਾ ਪਤੀ ਫੌਜ ਵਿੱਚ ਹੈ ਅਤੇ ਫਰੀਦਕੋਟ ਵਿੱਚ ਤਾਇਨਾਤ ਹੈ। ਇਸ ਅੌਰਤ ਨੇ ਤਿੰਨ ਚਾਰ ਦਿਨ ਪਹਿਲਾਂ ਆਪਣੇ ਘਰ ਵਿੱਚ ਹੀ ਪੱਖੇ ਨਾਲ ਲਮਕ ਕੇ ਆਤਮ ਹਤਿਆ ਕਰ ਲਈ। ਬੀਤੇ ਦਿਨ ਸ਼ਾਮ 6 ਵਜੇ ਪੁਲੀਸ ਨੂੰ ਸੂਚਨਾ ਮਿਲੀ ਕਿ ਇਸ ਘਰ ਵਿਚੋੱ ਬਦਬੂ ਆ ਰਹੀ ਹੈ। ਜਦੋੱ ਪੁਲੀਸ ਮੌਕੇ ਉਪਰ ਗਈ ਤਾਂ ਗੇਟ ਅੰਦਰੋੱ ਬੰਦ ਸੀ, ਪੁਲੀਸ ਮੁਲਾਜਮਾਂ ਨੇ ਜਦੋੱ ਇਸ ਘਰ ਦੀ ਖਿੜਕੀ ਤੋੱ ਅੰਦਰ ਵੇਖਿਆ ਤਾਂ ਇਹ ਅੌਰਤ ਪੱਖੇ ਨਾਲ ਝੁੱਲ ਰਹੀ ਸੀ ਤੇ ਉਸਦੇ ਕੋਲ ਇਕ ਸੱਤ ਸਾਲ ਦਾ ਬੱਚਾ ਬੈਠਾ ਹੋਇਆ ਸੀ। ਇਸ ਘਰ ਨੂੰ ਅੰਦਰੋੱ ਕੁੰਡੀ ਲੱਗੀ ਹੋਈ ਸੀ। ਪੁਲੀਸ ਨੇ ਕੁੰਡੀ ਖੁਲਵਾ ਕੇ ਲਾਸ਼ ਨੂੰ ਹੇਠਾਂ ਉਤਾਰਿਆ ਤੇ ਫੇਜ਼ 6 ਦੇ ਸਿਵਲ ਹਸਪਤਾਲ ਭੇਜ ਦਿੱਤਾ ਸੀ, ਜਿਥੇ ਕਿ ਅੱਜ ਇਸ ਅੌਰਤ ਦੀ ਲਾਸ਼ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਸ ਅੌਰਤ ਦੇ ਬੱਚੇ ਨੂੰ ਉਸਦੇ ਨਾਨਾ ਸੁਰਜੀਤ ਸਿੰਘ ਵਸਨੀਕ ਬੋਪਾਰਾਏ ਨੇੜੇ ਜਗਰਾਓ ਦੇ ਹਵਾਲੇ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…