Share on Facebook Share on Twitter Share on Google+ Share on Pinterest Share on Linkedin ਬਾਡੀ ਬਿਲਡਰ ਮੁਕਾਬਲਾ: ਹੈਰੀ ਬੈਂਸ ਨੇ ਜਿੱਤਿਆ ਮਿਸਟਰ ਚੰਡੀਗੜ੍ਹ-2019 ਦਾ ਖਿਤਾਬ ਕੌਮੀ ਪੱਧਰ ਦੇ ਹੋਏ ਫੈਡਰੇਸ਼ਨ ਕੱਪ ਮੁਕਾਬਲੇ ਵਿੱਚ ਵੀ ਹੈਰੀ ਬੈਂਸ ਜਿੱਤ ਚੁੱਕੇ ਹਨ ਸੋਨ ਤਮਗਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਚੰਡੀਗੜ੍ਹ ਬਾਡੀ ਬਿਲਡਿੰਗ ਐਂਡ ਫਿਜਕਿਓ, ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਏ ਮਿਸ਼ਟਰ ਚੰਡੀਗੜ੍ਹ-2019 ਮੁਕਾਬਲੇ ਵਿੱਚ ਆਇਰਨ ਹੱਬ ਜਿੰਮ ਮੁਹਾਲੀ ਦੇ ਬਾਡੀ ਬਿਲਡਰਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਗਈ ਹੈ। ਜਿੰਮ ਦੇ ਕੋਚ ਨਕੁਲ ਕੌਸ਼ਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਮਿਸਟਰ ਚੰਡੀਗੜ੍ਹ-2019 ਦਾ ਓਵਰ ਆਲ ਖਿਤਾਬ ਹੈਰੀ ਬੈਂਸ ਨੇ ਜਿੱਤਿਆ। ਹੈਰੀ ਬੈਂਸ ਨੇ ਪਹਿਲਾਂ ਵੀ ਕੌਮੀ ਪੱਧਰ ਦੇ ਮੁਕਾਬਲਿਆਂ ਦੌਰਾਨ ਫੈਡਰੇਸ਼ਨ ਕੱਪ ਵਿੱਚ 70 ਤੋਂ 75 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਚੁੱਕੇ ਹਨ। ਕੋਚ ਨਕੁਲ ਕੌਸ਼ਲ ਨੇ ਦੱਸਿਆ ਕਿ ਮਿਸਟਰ ਚੰਡੀਗੜ੍ਹ-2019 ਦੇ ਟਾਈਟਲ ਹੇਠ ਕਰਵਾਏ ਗਏ ਮੁਕਾਬਲਿਆਂ ਵਿੱਚ ਆਇਰਨ ਹੱਬ ਜਿੰਮ ਮੋਹਾਲੀ ਦੇ ਬਾਡੀ ਬਿਲਡਰਜ਼ ਸੰਜੇ ਤੋਮਰ ਨੇ 75 ਤੋਂ 80 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ ਜਦੋਂ ਕਿ ਹੈਰੀ ਬੈਸ ਨੇ 70 ਤੋਂ 75 ਕਿਲੋਗ੍ਰਾਮ ਵਿੱਚ ਸੋਨ ਤਮਗਾ 60 ਤੋਂ 65 ਕਿੱਲੋ ਵਰਗ ਵਿੱਚ ਪੰਕਜ ਰਾਵਤ ਨੇ ਸੋਨ ਤਮਗਾ ਅਤ ਰਾਜਾ ਸ਼ਰਮਾ ਨੇ ਚਾਂਦੀ ਦਾ ਤਮਗਾ ਜਿੱਤਿਆ। ਮਰਦਾਂ ਦੇ ਫਿਜੀਕਿਊ ਮੁਕਾਬਲਿਆਂ ਵਿੱਚ ਦਿਵਾਸੀਸ਼ ਨੇ ਸੋਨ ਤਮਗਾ, ਪੰਕਜ ਰਾਵਤ ਨ ਚਾਂਦੀ ਦਾ ਤਮਗਾ ਜਿੱਤਿਆ।ਅੌਰਤਾਂ ਦੇ ਫਿਜੀਕਿਊ ਮੁਕਾਬਲਿਆਂ ਵਿੱਚ ਪਰਮਪ੍ਰੀਤ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ