ਸੀਜੀਸੀ ਝੰਜੇੜੀ ਦੇ ਦੋ ਰੋਜ਼ਾ ਕੌਮੀ ਸਾਹਿਤ ਮਹਾ ਉਤਸਵ ਵਿੱਚ ਪੁੱਜੀਆਂ ਬਾਲੀਵੁੱਡ ਦੀਆਂ ਹਸਤੀਆਂ

ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਖੇ ਦੋ ਰੋਜ਼ਾ ਕੌਮੀ ਸਾਹਿੱਤ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਦੋ ਦਿਨਾਂ ਵਿਚ ਜਿੱਥੇ ਬਾਲੀਵੁੱਡ ਦੀਆਂ ਹਸਤੀਆਂ ਸਮੇਤ ਉੱਘੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਰਚਨਾਤਮਿਕ ਮਨਾਂ ਅਤੇ ਉਤਸ਼ਾਹੀ ਪਾਠਕਾਂ ਨੇ ਸ਼ਿਰਕਤ ਕਰਦੇ ਹੋਏ ਸਹਿਤ ਦੀ ਦੁਨੀਆਂ ਨੂੰ ਰੂਹ ਤੱਕ ਮਹਿਸੂਸ ਕੀਤਾ। ਇਸ ਮਹਾ ਉਤਸਵ ਵਿੱਚ ਕਹਾਣੀ ਕਹਿਣਾ, ਬੌਧਿਕ ਚਰਚਾ ਅਤੇ ਕਲਾ ਪ੍ਰਦਰਸ਼ਨ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ, ਜੋ ਹਰ ਸ਼ਖ਼ਸ ਦੇ ਦਿਲ ਤੇ ਅਮਿੱਟ ਛਾਪ ਛੱਡ ਗਿਆ।
ਫ਼ੈਸਟੀਵਲ ਦੀ ਸ਼ੁਰੂਆਤ ‘ਲੂਮਿਨਰੀ ਆਵਰ’ ਨਾਲ ਹੋਈ, ਜਿਸ ਵਿਚ ਰਾਸ਼ਟਰੀ ਪੁਰਸਕਾਰ ਜੇਤੂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਪ੍ਰੇਰਣਾਦਾਇਕ ਬੁਲਾਰੇ ਆਸ਼ਿਸ਼ ਵਿਦਿਆਰਥੀ ਨੇ ਹਿੱਸਾ ਲਿਆ। ਆਪਣੀ ਖ਼ਾਸ ਦਿਲ ਖਿੱਚਵੀ ਬੋਲਚਾਲ ਦੀ ਭਾਸ਼ਾ ਅਤੇ ਬਾਲੀਵੁੱਡ ਅੰਦਾਜ਼ ਨਾਲ ਆਸ਼ੀਸ਼ ਵਿਦਿਆਰਥੀ ਨੇ ਦਰਸ਼ਕਾਂ ਨੂੰ ਮੋਹ ਲਿਆ। ਉਨ੍ਹਾਂ ਸਾਹਿੱਤ ਅਤੇ ਪ੍ਰਦਰਸ਼ਨ ਦੇ ਮਿਲਾਪ ਦੀ ਪੜਚੋਲ ਵਿਸਥਾਰ ਸਹਿਤ ਕੀਤੀ। ਇਸ ਦੇ ਨਾਲ ਹੀ ਆਸ਼ੀਸ਼ ਵਿਦਿਆਰਥੀ ਨੇ ਕਹਾਣੀਆਂ ਨੂੰ ਸਮਝਣ ਦੀ ਕਲਾ ਪ੍ਰੇਰਣਾਦਾਇਕ ਤਰੀਕੇ ਨਾਲ ਅੱਖਰਾਂ ਨਾਲ ਪਰੋਣਾ ਅਤੇ ਪੜਨ ਵਾਲੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰੇਰਿਤ ਕਰਨ ਦੀ ਗਹਿਰਾਈ ਤੇ ਵਿਸਥਾਰ ਸਹਿਤ ਚਰਚਾ ਕੀਤੀ।
ਇਸ ਦੇ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ, ਲੇਖਕ ਅਤੇ ਬੁਲਾਰੇ ਵਿਵੇਕ ਰੰਜਨ ਅਗਨੀਹੋਤਰੀ ਨੇ ‘ਸਪੈਕਟ੍ਰਮ ਟਾਕ‘ ਵਿਚ ਹਿੱਸਾ ਲਿਆ, ਜੋ ਸਮਾਜ ਦਾ ਦਰਪਣ ਵਜੋਂ ਸਾਹਿੱਤ ਬਾਰੇ ਇੱਕ ਰੋਮਾਂਚਕ ਚਰਚਾ ਸੀ। ਵਿਵੇਕ ਅਗਨੀਹੋਤਰੀ ਨੇ ਆਪਣੀ ਬੇਬਾਕ ਪੜਚੋਲ ਨੇ ਵਿਰੋਧੀ ਸੁਰਾਂ ਅਤੇ ਸਭਿਆਚਾਰਕ ਚਰਚਾ ਵਿਚ ਸਾਹਿੱਤ ਦੀ ਭੂਮਿਕਾ ਬਾਰੇ ਵਿਚਾਰ ਕਰਨ ਲਈ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ।
ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਹਿਤਯਮ 2025 ਸਾਡੇ ਵੱਲੋਂ ਸਾਹਿੱਤਿਕ ਸੋਚ ਅਤੇ ਬੌਧਿਕ ਚਰਚਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਵਿਚ ਵਿਸ਼ੇਸ਼ ਲੇਖਕਾਂ, ਵਿਚਾਰਕਾਂ ਅਤੇ ਬੁੱਧੀਜੀਵੀਆਂ ਨੂੰ ਇਕੱਠਾ ਕਰਕੇ, ਅਸੀਂ ਆਪਣੇ ਵਿਦਿਆਰਥੀਆਂ ਅਤੇ ਸਮਾਜ ਨੂੰ ਸਾਹਿੱਤ ਅਤੇ ਕਲਾ ਨਾਲ ਗਹਿਰਾਈ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ, ਤਾਂ ਜੋ ਉਨ੍ਹਾਂ ਦੇ ਨਿੱਜੀ ਵਿਕਾਸ ਅਤੇ ਸਮਾਜਿਕ ਵਿਕਾਸ ‘ਤੇ ਇਸ ਦਾ ਗਹਿਰਾ ਪ੍ਰਭਾਵ ਸਮਝ ਸਕਣ।
ਫ਼ੈਸਟੀਵਲ ਦਾ ਇਕ ਹੋਰ ਮੁੱਖ ਆਕਰਸ਼ਨ ਦਾ ਮੈਗਾ ਬੁੱਕ ਲਾਂਚ ਨਾਮਕ ਸਮਾਗਮ ਰਿਹਾ, ਜਿਸ ਵਿਚ ਵੱਖ-ਵੱਖ ਸ਼ੈਲੀਆਂ ਦੇ ਸੋਚ-ਪ੍ਰੋਵੋਕਿੰਗ ਕੰਮਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਕੀਤੀ ਗਈ। ਇਸ ਸੈਸ਼ਨ ਨੇ ਲੇਖਕਾਂ ਦੀ ਰਚਨਾਤਮਿਕ ਆਤਮਾ ਅਤੇ ਲਿਖਤ ਸ਼ਬਦਾਂ ਰਾਹੀਂ ਮਨੁੱਖੀ ਤਜਰਬਿਆਂ ਨੂੰ ਅਮਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਤੱਖ ਰੂਪ ਵਿਚ ਦਰਸਾਇਆ। ਇਸ ਮੌਕੇ ਲਾਂਚ ਕੀਤੀਆਂ ਕਿਤਾਬਾਂ ਵਿਚ ‘ਦ ਡਾਰਕ ਵਿਥਿਨ’ ਵਿਜੈ ਕੁਮਾਰ ਦੁਆਰਾ, ‘ਫੀਅਰਲੈੱਸ ਵਰਲਡ’ ਡਾ. ਸ਼ਿਵਾਨੀ ਕੌਸ਼ਲ, ਕ੍ਰਿਸ਼ਨਾ ਕਲਸੀ ਅਤੇ ਜਪਜੀਤ ਕੌਰ ਅਰੋੜਾ ਦੁਆਰਾ, ਅਧਿਵਤਾ ਡਾ. ਸ਼ਿਵਾਨੀ ਕੌਸ਼ਲ, ਹਰਸ਼ਦੀਪ ਸਿੰਘ ਵੱਲੋਂ ‘ਐਮ ਐਂਡ ਏ ਕੰਪੈਂਡਿਅਮ: ਇਨਸਾਈਟਸ ਫਰਮ ਫਿਊਚਰ ਲੀਗਲ ਮਾਈਂਡਸ’ ਜਪਜੀਤ ਕੌਰ ਅਰੋੜਾ, ਆਲੀਆ ਜੌਨ, ਮੁਸਕਾਨ ਧਮੀਜਾ ਅਤੇ ਆਰਯਨ ਠਾਕੁਰ ਦੀ ‘ਦ ਬਲਿਸ: ਐਨ ਇੰਗਲਿਸ਼ ਪੋਇਟਰੀ ਬੁੱਕ’ ਡਾ. ਸ਼ਿਵਾਨੀ ਕੌਸ਼ਿਕ ਅਤੇ ਆਸ਼ਿਸ਼ ਗੁਲੇਰੀਆ ‘ਯੂ ਡੂ ਯੂ’ ਕਰਮਨਿਆ ਕੌਰ ਸ਼ਾਮਲ ਸਨ। ‘ਇਕ ਸ਼ਾਮ ਪੱਤਰ ਦੇ ਨਾਮ’ ਸਿਰਲੇਖ ਵਾਲੇ ਇੱਕ ਭਾਵਪੂਰਨ ਸੈਸ਼ਨ ਵਿਚ, ਫ਼ੈਸਟੀਵਲ ਦੌਰਾਨ ਪੱਤਰ ਲਿਖਣ ਦੀ ਭੁੱਲੀ ਹੋਈ ਕਲਾ ਨੂੰ ਦੁਬਾਰਾ ਜਗਾਇਆ। ਇਸ ਦੇ ਇਲਾਵਾ ਆਗਾਜ਼ ਮਾਈ ਸਟੋਰੀ ਸਮੇਤ ਹੋਰ ਕਈ ਸੈਸ਼ਨ ਆਪਣੀ ਅਣਮੁੱਲੀ ਯਾਦ ਵਜੋਂ ਸਮਾਪਤ ਹੋਏ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…