ਡੀਜੀਪੀ ਭਾਵਰਾ ਵੱਲੋਂ ਸ਼ਬਰੀ ਪ੍ਰਸ਼ਾਦ ਦੀ ਕਿਤਾਬ ‘ਬੋਰਡਰਲਾਈਨ’ ਦੀ ਘੁੰਢ ਚੁਕਾਈ

ਡਾਕਟਰੀ ਵਿਗਿਆਨ ਸਾਹਿਤ ਦੇ ਲਈ ਲਾਭਦਾਇਕ ਹੋਵੇਗੀ ਕਿਤਾਬ ‘ਬੋਰਡਰਲਾਈਨ’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਦਸੰਬਰ:
ਸ੍ਰੀ ਵੀ.ਕੇ. ਭਾਵੜਾ ਡੀ.ਜੀ.ਪੀ. ਪ੍ਰੋਵੀਜ਼ਨਿੰਗ ਅਤੇ ਆਧੁਨਿਕੀਕਰਨ ਪੰਜਾਬ ਨੇ ਅੱਜ ਚੰਡੀਗੜ੍ਹ ਵਿੱਚ ਸ਼ਬਰੀ ਪ੍ਰਸ਼ਾਦ ਵੱਲੋਂ ਲਿਖੀ ਕਿਤਾਬ ‘ਬੋਰਡਰਲਾਈਨ’ ਦੀ ਘੁੰਢ ਚੁਕਾਈ ਕੀਤੀ। ਆਪਣੇ ਸੰਬੋਧਨ ਵਿੱਚ ਸ੍ਰੀ ਭਾਵੜਾ ਨੇ ਕਿਹਾ ਕਿ ‘ਬੋਰਡਰਲਾਈਨ‘ ਇਕ ਮਾਨਸਿਕ ਬਿਮਾਰੀ ’ਤੇ ਅਧਾਰਿਤ ਹੈੈ। ਕਿਤਾਬ ਦੀ ਲੇਖਕਾ ਇਕ ਪੰਜਾਬ ਪੁਲਿਸ ਅਫਸਰ ਦੀ ਧੀ ਹੈ ਜੋ ਆਪਣੇ ਪਿਤਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਛੋਟੀ ਉਮਰ ਵਿਚ ਮਾਨਸਿਕ ਬਿਮਾਰੀ ਤੋਂ ਪੀੜਤ ਹੋ ਜਾਂਦੀ ਹੈ ਅਤੇ ਆਪਣੀਆਂ ਕੋਸ਼ਿਸ਼ਾਂ ਸਦਕਾ ਬਿਮਾਰੀ ’ਤੇ ਕਾਬੂ ਪਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਸ਼ਬਰੀ ਪ੍ਰਸਾਦ ਨੇ ਆਪਣੀ ਕਹਾਣੀ ਦੇ ਢਾਂਚੇ ਰਾਹੀਂ ਮਾਨਸਿਕ ਬਿਮਾਰੀ ਦੀ ਮਾੜੀ ਹਾਲਤ ਨੂੰ ਬਾਖੁਬੀ ਉਜਾਗਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਮਾਨਸਿਕ ਤੌਰ ‘ਤੇ ਬਿਮਾਰ ਅੌਰਤ ਦੇ ਮਨ ਦੀ ਕਹਾਣੀ ਨੂੰ ਵਿਅਕਤ ਕਰਦੀ ਹੈ ਕਿ ਕਿਸ ਤਰ੍ਹਾਂ ਡਾਕਟਰਾਂ ਅਤੇ ਥੈਰੇਪੀ ਨਾਲ ਮਰੀਜ਼ ਦੇ ਦਿਮਾਗ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼੍ਰੀ ਭਾਵੜਾ ਨੇ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਡਾਕਟਰੀ ਵਿਗਿਆਨ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।
ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਜੀ.ਪੀ ਪ੍ਰੋਵੀਜ਼ਨਿੰਗ ਨੇ ਕਿਤਾਬ ਸਬੰਧੀ ਵੇਰਵੇ ਦਿੰਦੇ ਹੋਏ ਕਿਹਾ ਕਿ ਲੇਖਕਾ ਸ਼ਬਰੀ ਪ੍ਰਸਾਦ ਸਿੰਘ ਪੰਜਾਬ ਪੁਲੀਸ ਦੇ ਸਾਬਕਾ ਆਈ.ਜੀ.ਪੀ ਆਰ.ਸੀ ਪ੍ਰਸਾਦ ਦੀ ਹੋਣਹਾਰ ਬੇਟੀ ਹੈ, ਜਿਸ ਵਿਚ ਉਹ ਖੁਦ ਬਾਰਡਰਲਾਈਨ ਮਾਨਸਿਕ ਬਿਮਾਰੀ ਤੋਂ ਪੀੜਿਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੁਆਰਾ ਉਨ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਜੋ ਅਜਿਹੀ ਮਾਨਸਿਕ ਬਿਮਾਰੀ ਤੋਂ ਪੀੜਤ ਹਨ।
ਆਪਣੇ ਵਿਚਾਰ ਨੂੰ ਪ੍ਰਗਟ ਕਰਦਿਆਂ ਸ਼ਬਰੀ ਪ੍ਰਸਾਦ ਨੇ ਕਿਹਾ ਕਿ ‘ਬਾਰਡਰਲਾਈਨ‘ ਇਕ ਹਨੇਰੇ ਅਤੇ ਖਤਰਨਾਕ ਬਿਮਾਰੀ ਤੋਂ ਆਸ ਅਤੇ ਮੁੜ ਸੁਰਜੀਤੀ ਦੀ ਕਹਾਣੀ ਹੈ ਜਿਸ ਵਿਚ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਤੰਦਰੁਸਤੀ ਵੱਲ ਵਧਣ ਦਾ ਰਸਤਾ ਮਿਲਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਜੀ. ਨਾਗੇਸਵਰਾ ਰਾਓ, ਆਈ.ਜੀ.ਪੀ ਪਰਸੋਨਲ ਵੀ. ਨੀਰਜਾ, ਆਈ.ਜੀ. ਪਟਿਆਲਾ ਜ਼ੋਨ ਏ.ਐਸ.ਰਾਏ, ਆਈ.ਜੀ. ਕਰਾਈਮ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਜੀ ਵੈਲਫੇਅਰ ਹਰਪ੍ਰੀਤ ਕੌਰ, ਏ.ਆਈ.ਜੀ-ਕਮ-ਸਟਾਫ ਅਫਸਰ/ਡੀ.ਜੀ.ਪੀ. ਅਰੁਣ ਸੈਨੀ, ਏ.ਆਈ.ਜੀ/ਪ੍ਰੋਵੀਜ਼ਨਿੰਗ ਜਤਿੰਦਰ ਸਿੰਘ ਖਹਿਰਾ ਤੋ ਇਲਾਵਾ ਸਾਬਕਾ ਪੰਜਾਬ ਡੀ.ਜੀ.ਪੀਜ ਵਿਚ ਕੇ.ਕੇ.ਅਤਰੀ, ਏ.ਪੀ.ਪਾਂਡੇ, ਅਨਿਲ ਕੌਸ਼ਿਕ ਅਤੇ ਆਰ.ਪੀ.ਜੋਸ਼ੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…