nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਿਤਾਬਾਂ ਦੀ ਛਪਾਈ ਦਾ ਕੰਮ ਵਾਪਸ ਲੈਣ ਦੇ ਪਿੱਛੇ ਕਿਤਾਬ ਮਾਫੀਆ ਗਰੋਹ ਦਾ ਹੱਥ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ
ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਸਰਕਾਰ ਵੱਲੋਂ ਕਿਤਾਬਾਂ ਦੀ ਛਪਾਈ ਐਸਸੀਈਆਰਟੀ ਤੋਂ ਕਰਵਾਉਣ ਦੀ ਯੋਜਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਬੋਰਡ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਤੋੱ ਬਿਨਾਂ ਹੋਰ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਬੋਰਡ ਤੋੱ ਕਿਤਾਬਾਂ ਦੀ ਛਪਾਈ ਆਪਣੇ ਹੱਥਾਂ ਵਿੱਚ ਲੈਣ ਦਾ ਨਿਰਣਾ ਕੀਤਾ ਹੋਵੇ। ਇਸ ਤੋਂ ਪਹਿਲਾਂ ਦੋ ਵਾਰ ਭ੍ਰਿਸ਼ਟ ਅਫਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਜੁਡਲੀ ਬੋਰਡ ਤੋਂ ਕਿਤਾਬਾਂ ਦੀ ਛਪਾਈ ਵਾਪਸ ਲੈਣ ਦੇ ਨਿਰਣੇ ਕਰ ਚੁੱਕੀ ਹੈ ਪਰ ਹਰ ਵਾਰ ਕਿਤਾਬਾਂ ਸਿਰਫ ਕਾਗਜਾਂ ਵਿੱਚ ਹੀ ਛਪੀਆਂ ਅਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ। ਕਿਤਾਬਾਂ ਦੀ ਛਪਾਈ ਨਾ ਕਰ ਸਕਣ ਅਤੇ ਕੁਰਪਸ਼ਨ ਜਗ ਜਾਹਿਰ ਹੋਣ ਤੇ ਕਿਤਾਬਾਂ ਦੀ ਛਪਾਈ ਦਾ ਕੰਮ ਫੇਰ ਤੋੱ ਬੋਰਡ ਨੂੰ ਦਿਤਾ ਗਿਆ ਸੀ।
ਸ੍ਰੀ ਬੇਦੀ ਨੇ ਕਿਹਾ ਕਿ ਜਥੇਬੰਦੀ ਦੇ ਜਨਰਲ ਸਕੱਤਰ ਦੇ ਤੌਰ ਤੇ ਸਰਕਾਰ ਦੇ ਨਿਰਣੇ ਦੇ ਖਿਲਾਫ ਪੀ ਆਈ ਐਲ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਸੀ। ਸਰਕਾਰ ਨੇ ਰਿਟ ਦੀ ਸੁਣਵਾਈ ਦੌਰਾਨ ਦੋ ਵਾਰ ਬੋਰਡ ਦੇ ਐਕਟ ਨੂੰ ਵੀ ਸੋਧ ਦਿਤਾ ਸੀ ਪਰ ਫੇਰ ਵੀ ਸਰਕਾਰ ਬੋਰਡ ਦੇ ਹੱਕ ਤੇ ਡਾਕਾ ਮਾਰਨ ਵਿੱਚ ਕਾਮਯਾਬ ਨਹੀਂ ਸੀ ਹੋਈ ਅਤੇ ਆਖਰ ਇਕ ਸਾਲ ਕਿਤਾਬਾਂ ਦੀ ਛਪਾਈ ਤੋਂ ਬਿਨਾਂ ਹੀ ਕੋਰੜਾਂ ਰੁਪਏ ਡਕਾਰਨ ਤੋੱ ਬਾਅਦ ਕਿਤਾਬਾਂ ਛਾਪਣ ਦਾ ਕੰਮ ਫੇਰ ਤੋਂ ਬੋਰਡ ਹਵਾਲੇ ਕੀਤਾ ਗਿਆ ਸੀ।
ਸ੍ਰੀ ਬੇਦੀ ਨੇ ਦੋਸ਼ ਲਾਇਆ ਕਿ ਹੁਣ ਹੋਇਆ ਨਿਰਣਾ ਵੀ ਸਿੱਖਿਆ ਘੋਟਾਲਾ ਸਾਬਤ ਹੋਵੇਗਾ। ਜਿਸ ਵਿੱਚ ਸਰਕਾਰੀ ਅਧਿਕਾਰੀ ਅਤੇ ਸਿਆਸੀ ਆਗੂ ਮਿਲ ਕੇ ਸਿਖਿਆ ਦੇ ਖੇਤਰ ਨੂੰ ਲੁੱਟਣਗੇ। ਸ੍ਰੀ ਬੇਦੀ ਨੇ ਕਿਹਾ ਕਿ ਸਰਕਾਰ ਦਾ ਨਿਰਣਾ ਰੇਤ ਮਾਫੀਆਂ, ਸ਼ਰਾਬ ਮਾਫੀਆਂ, ਕੇਬਲ ਮਾਫੀਆਂ, ਟਰਾਂਸਪੋਰਟ ਮਾਫੀਆਂ ਦੀ ਤਰ੍ਹਾਂ ਹੀ ਕੰਮ ਕਰੇਗਾ ਅਤੇ ਕਿਤਾਬਾਂ ਤੋਂ ਸ਼ੁਰੂ ਕਰਕੇ ਇਹ ਹੋਰ ਖੇਤਰਾਂ ਵਿੱਚ ਵੀ ਆਪਣੇ ਪੈਰ ਜਮਾਉਣ ਦਾ ਯਤਨ ਕਰੇਗਾ। ਕਿਤਾਬਾਂ ਦੀ ਕਮਾਈ ਦਾ ਸਬੰਧ ਸੈਂਕੜੇ ਰਿਟਾਇਰ ਮੁਲਾਜਮ ਅਤੇ ਇਸ ਸਮੇਂ ਬੋਰਡ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੀ ਜਿੰਦਗੀ ਅਤੇ ਮੌਤ ਦਾ ਸਵਾਲ ਹੈ। ਇਹਨਾਂ ਕਿਤਾਬਾਂ ਦੀ ਕਮਾਈ ਹੀ ਉਹਨਾਂ ਦੀ ਪੈਨਸ਼ਨ ਅਤੇ ਤਨਖਾਹ ਹੈ। ਜੇਕਰ ਸਰਕਾਰ ਵਿਚਲੀ ਕਰਪਟ ਜੁਡਲੀ ਕਿਤਾਬਾਂ ਦੀ ਛਪਾਈ ਲਈ ਬਜਿੱਦ ਰਹੀ ਤਾਂ ਇਹ ਬੋਰਡ ਨੂੰ ਬਰਬਾਦ ਕਰਨ ਵਾਲੀ ਗਲ ਹੋਵੇਗੀ। ਉਹਨਾਂ ਕਿਹਾ ਕਿ ਸਿਖਿਆ ਵਿਭਾਗ ਦੇ ਨਵੇੱ ਪ੍ਰਮੁੱਖ ਸਕੱਤਰ ਜਿਸ ਵੀ ਮਹਿਕਮੇ ਵਿੱਚ ਜਾਂਦੇ ਹਨ ਉੱਥੇ ਜਿਨ੍ਹਾਂ ਫਾਇਦਾ ਕਰਦੇ ਹਨ, ਉਸ ਤੋੱ ਵੱਧ ਉਸ ਮਹਿਕਮੇ ਦਾ ਨੁਕਸਾਨ ਕਰਦੇ ਹਨ। ਸ੍ਰੀ ਬੇਦੀ ਨੇ ਮੰਗ ਕੀਤੀ ਕਿ ਐਸਸੀਈਆਰਟੀ ਵੱਲੋਂ ਕਿਤਾਬਾਂ ਛਾਪਣ ਦਾ ਨਿਰਣਾ ਤੁਰੰਤ ਵਾਪਸ ਲਿਆ ਜਾਵੇ ਅਤੇ ਬੋਰਡ ਦਾ 200 ਕਰੋੜ ਬੋਰਡ ਨੂੰ ਦਿੱਤਾ ਜਾਵੇ ਅਤੇ ਬੋਰਡ ਦੀ ਬਿਲਡਿੰਗ ਦਾ ਕਿਰਾਇਆ ਦਿਤਾ ਜਾਵੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…