ਆਈਜੀ ਨੌਨਿਹਾਲ ਸਿੰਘ ਵੱਲੋਂ ਬੀਬੀ ਉਪਿੰਦਰਪ੍ਰੀਤ ਦੀ ਪਲੇਠੀ ਪੁਸਤਕ ‘ਸਟੋਰੀਜ਼ ਆਫ ਸਮੋਕ ਐਂਡ ਲਾਈਫ’ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਸਥਾਨਕ ਵਾਰਡ ਨੰਬਰ-29 ਤੋਂ ਮੇਅਰ ਧੜੇ ਦੀ ਮਿਉਂਸਪਲ ਕੌਂਸਲਰ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਦੀ ਪਲੇਠੀ ਪੁਸਤਕ ‘ਸਟੋਰੀਜ਼ ਆਫ਼ ਸਮੋਕ ਐਂਡ ਲਾਈਫ’ ਨੌਨਿਹਾਲ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲੀਸ ਪੰਜਾਬ ਵੱਲੋਂ ਰਿਲੀਜ਼ ਕੀਤੀ ਗਈ। ਅੰਗਰੇਜ਼ੀ ਵਿੱਚ ਲਿਖੀ ਇਹ ਪੁਸਤਕ ਛੋਟੀਆਂ ਕਹਾਣੀਆਂ ਉੱਤੇ ਆਧਾਰਿਤ ਹੈ ਜੋ ਲੇਖਿਕਾ ਨੇ ਤੰਬਾਕੂ ਕੰਟਰੋਲ ਦਾ ਕਾਰਜ ਕਰਦੇ ਸਮੇਂ ਜ਼ਮੀਨੀ ਪੱਧਰ ’ਤੇ ਦੇਖੀਆਂ।
ਸਮਾਗਮ ਦੌਰਾਨ ਆਈਜੀ ਸ੍ਰੀ ਨੌਨਿਹਾਲ ਸਿੰਘ ਨੇ ਕਿਹਾ ਕਿ ਡਬਲਿਊ. ਐਚ. ਓ. ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ ਤਕਰੀਬਨ 10 ਲੱਖ ਮੌਤਾਂ ਹੋ ਰਹੀਆਂ ਹਨ ਜੋ ਕਿ ਸਾਡੇ ਸਾਰਿਆਂ ਲਈ ਇੱਕ ਚੁਣੌਤੀ ਹੈ। ਇਸ ਦੌਰਾਨ ਵੀ ਉਹਨਾਂ ਤੰਬਾਕੂ ਕੰਪਨੀਆਂ ਦੇ ਦਿਨ ਪ੍ਰਤੀ ਦਿਨ ਵਧ ਰਹੇ ਮੁਨਾਫਿਆਂ ਦੀ ਗੱਲ ਵੀ ਕੀਤੀ। ਉਹਨਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿੰਨੇ ਵੀ ਇਸ ਖੇਤਰ ਵਿੱਚ ਯਤਨ ਹੋ ਰਹੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿਗਰਟ ਛੱਡਣਾ ਬਹੁਤ ਹੀ ਮੁਸ਼ਕਿਲ ਹੈ ਅਤੇ ਕਈ ਵਾਰ ਤਾਂ ਛੱਡਦੇ-ਛੱਡਦੇ ਹੀ ਜਿੰਦਗੀ ਨਿਕਲ ਜਾਂਦੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਤਜ਼ਰਬਿਆਂ ਨੂੰ ਕਿਤਾਬ ਦਾ ਰੂਪ ਦੇਣ ਬਹੁਤ ਵਧੀਆ ਉਪਰਾਲਾ ਹੈ ਅਤੇ ਨੌਜਵਾਨਾਂ ਨੂੰ ਇਸ ਤੋੱ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਬੋਲਦਿਆਂ ਬੀਬੀ ਉਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਇਹ ਪਲੇਠੀ ਪੁਸਤਕ ਜ਼ਮੀਨੀ ਪੱਧਰ ਉੱਤੇ ਹੋਏ ਤਜ਼ਰਬਿਆਂ ’ਤੇ ਆਧਾਰਿਤ ਹੈ ਅਤੇ ਇਸ ਵਿੱਚ ਤੰਬਾਕੂ ਖਾਣ-ਪੀਣ ਕਾਰਨ ਪੈਦਾ ਹੋਏ ਦੁੱਖਾਂ ਨੂੰ ਬਿਆਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਸਤਕ ਦਾ ਉਦੇਸ਼ ਤੰਬਾਕੂ ਵਿਰੁੱਧ ਲੋਕ ਲਹਿਰ ਨੂੰ ਹੱਲਾਸ਼ੇਰੀ ਦੇਣਾ ਹੈ ਅਤੇ ਨੌਜਵਾਨਾਂ ਦੀ ਇਸ ਮੁਹਿੰਮ ਵਿੱਚ ਸ਼ਮੂਲੀਅਤ ਕਰਵਾਉਣਾ ਹੈ। ਉਹਨਾਂ ਪੁਸਤਕ ਆਪਣੀ ਮਾਂ ਮਰਹੂਮ ਸ਼੍ਰੀਮਤੀ ਅਮਤੇਸ਼ਵਰ ਕੌਰ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਇਸ ਪੁਸਤਕ ਤੋੱ ਇਕੱਠੀ ਹੋਈ ਰਕਮ ਤੰਬਾਕੂ ਕੰਟਰੋਲ ਦੇ ਕਾਰਜਾਂ ਵਿੱਚ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਬੀਬੀ ਮਨਪ੍ਰੀਤ ਕੌਰ ਨੇ ਕਿਤਾਬ ਦੀ ਹਰ ਕਹਾਣੀ ਲਈ ਇੱਕ ਪੇਟਿੰਗ ਵੀ ਬਣਾਈ ਹੈ ਜਿਸ ਨੂੰ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਉਹਨਾਂ ਕਿਤਾਬ ਵਿੱਚੋੱ ਇੱਕ ਰਿਹਾਨਾ ਨਾਂ ਦੀ ਕੁੜੀ ਦੀ ਕਹਾਣੀ ‘ਐੱਡ ਦ ਮਿਊਜ਼ਿਕ ਡਾਈਡ’ ਪੜ੍ਹ ਕੇ ਸੁਣਾਈ ਜੋ ਤੰਬਾਕੂ ਦੀ ਆਦਤ ਵਿੱਚ ਗ੍ਰਸਤ ਸੀ। ਸਟੇਜ ਸੰਚਾਲਨ ਸੰਸਥਾ ਦੇ ਸੀਨੀਅਰ ਮੈਂਬਰ ਹਾਕਮ ਸਿੰਘ ਜਵੰਧਾ ਨੇ ਕੀਤਾ। ਇਸ ਦੌਰਾਨ ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗੁਪਤਾ, ਪੀਜੀਆਈ ਚੰਡੀਗੜ੍ਹ ਤੋਂ ਡਾ. ਸੋਨੂੰ ਗੋਇਲ, ਡਿਵੀਜ਼ਨਲ ਕੋਆਰਡੀਨੇਟਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…