nabaz-e-punjab.com

ਕਵੀ ਦਰਬਾਰ ਮੌਕੇ ‘ਵੇਲ ਸੁਨੇਹਿਆ ਵਾਲੀ’ ਪੁਸਤਕ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ
ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ ਰਜਿ ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਇੱਥੋਂ ਦੇ ਬਾਲ ਭਵਨ ਫੇਜ਼ 4 ਵਿਖੇ ਸਾਂਝੀ ਕਾਵਿ ਪੁਸਤਕ ‘ਵੇਲ ਸੁਨੇਹਿਆਂ ਵਾਲੀ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਮੈਡਮ ਪ੍ਰੀਤਮ ਸੰਧੂ, ਉੱਘੇ ਸ਼ਾਇਰ ਬਲਵੰਤ ਸਿੰਘ ਮੁਸਾਫਿਰ, ਸ਼੍ਰੀ ਵਰਿਆਮ ਸਿੰਘ ਬਟਾਵਲੀ ਅਤੇ ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜ਼ਨ ਵੈਲਫੇਅਰ ਐੱਡ ਡਿਪਲਵਮੈਂਟ ਫੌਰਮ (ਰਜਿ) ਮੁਹਾਲੀ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਪੁਸਤਕ ਦਾ ਪਰਚਾ ਮੈਡਮ ਕਸ਼ਮੀਰ ਕੌਰ ਸੰਧੂ ਵੱਲੋੱ ਪੜ੍ਹਿਆ ਗਿਆ ਅਤੇ ਉਨ੍ਹਾਂ ਵੱਲੋੱ ਇਸ ਪੁਸਤਕ ਨੂੰ ਸਮਾਜ ਲਈ ਮਿਆਰੀ ਦਸਿਆ ਗਿਆ। ਗਾਇਕ ਮਲਕੀਤ ਸਿੰਘ ਕਲਸੀ ਵੱਲੋੱ ਡਾ. ਪੰਨਾ ਲਾਲ ਮੁਸਤਫਾਬਾਦੀ ਦੀ ਕਲਮ ਵਿੱਚੋੱ ਨਿਕਲੇ ਧਾਰਮਿਕ ਗੀਤ ੴ ਨੂੰ ਧਿਆ ਬੰਦਿਆਂ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ। ਪ੍ਰਸਿੱਧ ਸ਼ਾਇਰ ਬਲਦੇਵ ਪ੍ਰਦੇਸੀ ਵੱਲੋੱ ਜਿੱਥੇ ਪੁਸਤਕ ਸਬੰਧੀ ਪੁਖਤਾ ਗੱਲਾਂ ਕੀਤੀਆਂ ਗਈਆਂ ਉਥੇ ਉਹਨਾਂ ਵੱਲੋਂ ਆਪਣੀ ਇੱਕ ਨਵੇਲੀ ਰਚਨਾ ਤਰੰਨਮ ਵਿੱਚ ਪਾਠਕਾਂ ਮੂਹਰੇ ਰੱਖੀ ਗਈ। ਮਰਹੂਮ ਸ਼ਾਇਰ ਕੇਵਲ ਮਾਣਕਪੁਰੀ ਦੇ ਸਪੁੱਤਰ ਬਲਜੀਤ ਮਾਣਕ ਨੇ ਵੀ ਆਪਣੇ ਇਕ ਚਰਚਿਤ ਗੀਤ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਸ ਪਿੱਛੋਂ ਲੋਕ ਅਰਪਤ ਹੋਈ ਪੁਸਤਕ ‘ਵੇਲ ਸੁਨੇਹਿਆਂ ਵਾਲੀ’ ਵਿੱਚ ਸ਼ੁਮਾਰ ਸ਼ਾਇਰ ਕਸ਼ਮੀਰ ਘੇਸਲ, ਵਰਿਆਮ ਬਟਾਲਵੀ, ਮਹਿੰਗਾ ਸਿੰਘ ਕਲਸੀ, ਪੰਨਾ ਲਾਲ ਮੁਸਤਫਾਬਾਦੀ, ਸ਼ਵਿੰਦਰ ਭੱਟੀ, ਸਰਵਣ ਸਿੰਘ ਸਹੋਤਾ, ਅਮਰੀਕ ਸਿੰਘ ਬੱਲੋਪੁਰੀ, ਉਜਾਗਰ ਸਿੰਘ ਪੰਨੂਆਂਵਾਲਾ ਤੇ ਰਾਜ ਕੁਮਾਰ ਸਾਹੋਵਾਲੀਆਂ ਵੱਲੋੱ ਆਪਣੀ ਪੁਸਤਕ ਵਿੱਚੋਂ ਸੁਨੇਹਿਆਂ ਭਰਪੂਰ ਰਚਨਾਵਾਂ ਨਾਲ ਰੰਗ ਬੰਨੇ। ਇਸ ਪਿੱਛੋੱ ਪ੍ਰਸਿੱਧ ਗਾਇਕ ਕੁਲਬੀਰ ਸੈਣੀ ਨੇ ਜਿੱਥੇ ਆਪਣੀ ਰਚਨਾ ਬੁਲੰਦ ਆਵਾਜ਼ ਵਿੱਚ ਸੁਣਾਈ, ਉੱਥੇ ਗੀਤਕਾਰ ਰਣਜੋਧ ਰਾਣਾ ਦੀ ਕਲਮ ਵਿੱਚੋੱ ਨਿਕਲੇ ਗੀਤ ‘ਦੱਸ ਸਾਨੂੰ ਸੱਜਣਾਂ ਵੇ ਕੀ ਮਜਬੂਰੀਆਂ ਜਿੰਨੀਆਂ ਮੁਹੱਬਤਾਂ ਸੀ ਓਨੀਆਂ ਹੀ ਦੂਰੀਆਂ’ ਨਾਲ ਲੋਕ ਗਾਇਕ ਅਮਰ ਵਿਰਦੀ ਵੱਲੋੱ ਆਪਣੀ ਹਾਜ਼ਰੀ ਲੁਆਈ ਗਈ ਅਤੇ ਪਿੱਛੋੱ ਭੁਪਿੰਦਰ ਮਟੋਰੀਆ ਆਪਣੇ ਇੱਕ ਸੱਭਿਆਚਾਰਕ ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਏ। ਲੋਕ ਗਾਇਕ ਨਰਾਇਣ ਯਮਲੇ ਨੇ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਇਸ ਪਿੱਛੋੱ ਧਿਆਨ ਸਿੰਘ ਕਾਹਲੋੱ, ਸੁਮਿੱਤਰ ਸਿੰਘ, ਮੈਡਮ ਪ੍ਰੀਤਮ ਸੰਧੂ, ਮਨਜੀਤ ਕੌਰ ਮੁਹਾਲੀ, ਪ੍ਰੀਤਮਾ ਦੁਮੇਲ, ਮਹਿੰਦਰ ਸਿੰਘ, ਕਰਨੈਲ ਸਿੰਘ ਸਹੋਤਾ, ਜੋਗਿੰਦਰ ਸਿੰਘ ਜੱਗਾ, ਦਲਬੀਰ ਸਰੋਆ, ਸੁਰਿੰਦਰ ਕੋਰ ਭੋਗਲ, ਸਤਪਾਲ ਨੂਰ, ਹਰਬੰਸ ਸਿੰਘ ਪ੍ਰੀਤ, ਨਰਿੰਦਰ ਕਮਲ, ਅਜਮੇਰ ਸਾਗਰ, ਕੁਲਤਾਰ ਬਟਾਲਵੀ ਅਤੇ ਬਲਵੰਤ ਸਿੰਘ ਮੁਸਾਫਿਰ ਵੱਲੋੱ ਵਾਰੋ ਵਾਰੀ ਕਵੀ ਦਰਬਾਰ ਨੂੰ ਸਿਖਰਾਂ ਵੱਲ ਲਿਜਾਇਆ ਗਿਆ। ਲਗਭਗ 4 ਘੰਟੇ ਚੱਲੇ ਇਸ ਕਵੀ ਦਰਬਾਰ ਦਾ ਸ਼੍ਰੀ ਗਰੀਬ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਮ ਲੁਧਿਆਣਵੀ, ਕ੍ਰਿਸ਼ਨ ਬਲਦੇਵ, ਗਗਨਦੀਪ ਸਿੰਘ, ਜਸਪਾਲ ਸਿੰਘ ਸਿੱਧੂ, ਪਿਆਰੇ ਲਾਲ, ਮੰਟੂ ਕੁਮਾਰ, ਮਨਜੀਤ ਸਿੰਘ ਕਲਸੀ, ਜਸਵੀਰ ਸਿੰਘ ਕਲਸੀ ਅਤੇ ਹੋਰਾਂ ਵੱਲੋੱ ਨਿੱਠ ਕੇ ਆਨੰਦ ਮਾਣਿਆ ਗਿਆ। ਮੈਡਮ ਪ੍ਰੀਤਮ ਸੰਧੂ ਅਤੇ ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜਨ ਵੈਲਫੇਅਰ ਵੱਲੋੱ ਆਪੋ ਆਪਣੇ ਕੂੰਜੀਵਤ ਭਾਸ਼ਣ ਵਿੱਚ ਪੁਸਤਕ ਨੂੰ ਪੁਖਤਾ ਸੁਨੇਹਿਆਂ ਵਾਲੀ ਦੱਸਿਆ ਅਤੇ ਕਵੀ ਦਰਬਾਰ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਵਰਿਆਮ ਬਟਾਲਵੀ ਪ੍ਰਧਾਨ ਸਾਹਿਤਕ ਵਿੰਗ ਵੱਲੋੱ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋੱ ਬਾਖੂਬੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…