Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਅਗਲੇ ਵਿੱਦਿਆ ਸੈਸ਼ਨ ਵਿੱਚ ਸਮੇਂ ਸਿਰ ਦਿੱਤੀਆਂ ਜਾਣਗੀਆਂ ਵਿਦਿਆਰਥੀਆਂ ਨੂੰ ਕਿਤਾਬ: ਕਲੋਹੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2019-20 ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪਾਠ-ਪੁਸਤਕਾਂ ਲਈ ਕਮਰ ਕੱਸ ਲਈ ਹੈ। ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਬੋਰਡ ਦੇ 10 ਖੇਤਰੀ ਡਿਪੂਆਂ ਵਿੱਚ 40 ਲੱਖ ਨਵੀਆਂ ਪਾਠ-ਪੁਸਤਕਾਂ ਛੱਪ ਕੇ ਆ ਚੁੱਕੀਆਂ ਹਨ ਜਦੋਂਕਿ ਬਕਾਇਆ 10 ਲੱਖ ਪਾਠ-ਪੁਸਤਕਾਂ ਅਗਲੇ 10 ਦਿਨਾਂ ਵਿੱਚ ਛੱਪ ਕੇ ਤਿਆਰ ਹੋ ਜਾਣਗੀਆਂ। ਇਸੇ ਦੋਰਾਨ ਸਿੱਖਿਆ ਬੋਰਡ ਵੱਲੋੱ 5 ਹੋਰ ਖੇਤਰੀ ਡਿਪੂ ਵੀ ਇਸੇ ਸਾਲ ਅਪ੍ਰੈਲ ਤੋਂ ਅਰੰਭੇ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਆਈਏਐੱਸ (ਸੇਵਾਮੁਕਤ) ਵੱਲੋਂ ਬੁੱਧਵਾਰ ਨੂੰ ਬੋਰਡ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਵਿੱਚ ਉਭਰ ਕੇ ਆਏ ਤੱਥਾਂ ਅਨੁਸਾਰ ਬੋਰਡ ਵੱਲੋੱ ਨਵੇੱ ਅਕਾਦਮਿਕ ਸਾਲ ਦੌਰਾਨ ਕੁਲ 332 ਟਾਈਟਲ ਪਾਠ-ਪੁਸਤਕਾਂ ਦੀ ਵਿਕਰੀ ਕੀਤੀ ਜਾਣੀ ਹੈ ਜਿਨ੍ਹਾਂ ਦੀ ਗਿਣਤੀ ਲਗਪਗ 50 ਲੱਖ ਬਣਦੀ ਹੈ ਜਿਨ੍ਹਾਂ ਵਿੱਚੋੱ 282 ਟਾਈਟਲ ਪਾਠ-ਪੁਸਤਕਾਂ ਬੋਰਡ ਦੇ 10 ਖੇਤਰੀ ਡਿਪੂਆਂ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਮੁਹਾਲੀ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ ਤੇ ਸ਼ਹਿਦ ਭਗਤ ਸਿੰਘ ਨਗਰ ਵਿੱਚ ਸਟਾਕ ਕਰ ਲਏ ਗਏ ਹਨ। ਇਨ੍ਹਾਂ ਪਾਠ-ਪੁਸਤਕਾਂ ਦਾ ਤਕਨੀਕੀ ਮਿਆਰ ਸੁਧਾਰਨ 40 ਲੱਖ ਬਣਦੀ ਹੈ। ਸ੍ਰੀ ਕਲੋਹੀਆ ਨੇ ਕਿਹਾ ਕਿ ਇਸ ਸਾਲ ਪਾਠ-ਪੁਸਤਕਾਂ ਦਾ ਤਕਨੀਕੀ ਮਿਆਰ ਸੁਧਾਰਨ ਤੋੱ ਇਲਾਵਾ ਉਨ੍ਹਾਂ ਦੀ ਸਮੇਂ ਸਿਰ ਵੰਡ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ ਜਿਸਦੇ ਤਹਿਤ 5 ਹੋਰ ਡਿੱਪੂ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਮੁਕਤਸਰ ਸਾਹਿਬ, ਲੁਧਿਆਣਾ ਤੇ ਸੰਗਰੂਰ ਵਿੱਚ ਮੁੜ ਅਰੰਭੇ ਜਾ ਰਹੇ ਹਨ। ਇਨ੍ਹਾਂ ਡਿੱਪੂਆਂ ਵਿੱਚ ਵਿਕਰੀ ਲਈ ਪਾਠ-ਪੁਸਤਕਾਂ ਦੀ ਪਹਿਲੇ ਡਿਪੂਆਂ ਵਿੱਚੋੱ ਭੇਜ ਦਿੱਤੀਆਂ ਜਾਣਗੀਆਂ ਅਤੇ ਇਹ ਸਾਰਾ ਕਾਰਜ 15 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਅਪ੍ਰੈਲ ਤੋੱ ਪਹਿਲਾਂ-ਪਹਿਲਾਂ ਪਾਠ-ਪੁਸਤਕਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਦੇਣ ਲਈ ਤਿਆਰ ਹੋਣ। ਵਰਨਣਯੋਗ ਹੈ ਕਿ ਚੇਅਰਮੈਨ ਸ੍ਰੀ ਕਲੋਹੀਆ ਨੇ ਸਾਰੇ ਕਾਰਜ ਲਈ ਉਚੇਚੀ ਨਿਗਰਾਨੀ ਰੱਖੀ ਹੈ ਜਿਸਦੇ ਤਹਿਤ ਉਹ ਡਿੱਪੂਆਂ ਦੀਆਂ ਫੇਰੀਆਂ ਲਾ ਕੇ ਕਾਰਜਾਂ ਦੀ ਦੇਖ-ਰੇਖ ਆਪ ਕਰਦੇ ਰਹੇ ਹਨ। ਪਾਠ-ਪੁਸਤਕਾਂ ਸਬੰਧੀ ਸਾਰੀ ਸਥਿਤੀ ਬੋਰਡ ਦੀ ਵੈਬਸਾਈਟ ਉੱਤੇ ਪਾਰਦਰਸ਼ੀ ਰੂਪ ਵਿੱਚ ਉਪਲਬਧ ਹੈ। ਵਿਕਰੀ ਨੂੰ ਉਤਸ਼ਾਹਤ ਕਰਨ ਲਈ ਏਜੰਸੀ ਹੋਲਡਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਲੋੜੀਦੀ ਸਾਰੀ ਜਾਣਕਾਰੀ ਹਰ ਕਿਸੇ ਲਈ ਹੀ ਵੈਬ-ਸਾਈਟ ਉਤੇ ਪਾ ਦਿੱਤੀ ਗਈ ਹੈ। ਏਜੰਸੀ ਹੋਲਡਰਾਂ ਲਈ ਬੋਰਡ ਦੀ ਵੈਬਸਾਈਟ ਉਤੇ ਉੇਚੇਚਾ ਲਿੰਕ ਵੀ ਸਥਾਪਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ