ਮੁਹਾਲੀ ਫੇਜ਼-7 ਦੀ ਬੂਥ ਮਾਰਕੀਟ ਵਿੱਚ 6 ਦੁਕਾਨਾਂ ਦੇ ਤਾਲੇ ਤੋੜੇ, ਦੋ ਦੁਕਾਨਾਂ ’ਚੋਂ ਹਜ਼ਾਰਾਂ ਰੁਪਏ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸਥਾਨਕ ਫੇਜ਼-7 ਦੀ ਬੂਥ ਮਾਰਕੀਟ ਵਿੱਚ ਅੱਜ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਚੋਰਾਂ ਨੇ 6 ਦੁਕਾਨਾਂ ਦੇ ਤਾਲੇ ਤੋੜ ਦਿਤੇ ਅਤੇ ਦੋ ਦੁਕਾਨਾਂ ਵਿੱਚ ਪਏ ਹਜਾਰਾਂ ਰੁਪਏ ਚੋਰੀ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 5.50 ਦੇ ਕਰੀਬ ਚੋਰਾਂ ਨੇ ਫੇਜ਼-7 ਦੀ ਬੂਥ ਮਾਰਕੀਟ ਦੀਆਂ 6 ਦੁਕਾਨਾਂ ਦੇ ਤਾਲੇ ਤੋੜ ਦਿੱਤੇ। ਦੁਕਾਨ ਨੰਬਰ 226 ਮਾਲਵਾ ਡੇਅਰੀ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿਚ ਪਏ 1500-1600 ਦੇ ਕਰੀਬ ਰੁਪਏ ਚੋਰੀ ਕਰ ਲਏ ਗਏ।
ਫੇਜ਼-7 ਦੇ ਬੂਥ ਨੰਬਰ 227 ਵਿੱਚ ਚੱਲਦੀ ਮੀਟ ਮਾਸਟਰ ਨਾਮ ਦੀ ਦੁਕਾਨ ਦੇ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਸਿਰਫ ਤਾਲੇ ਹੀ ਤੋੜੇ ਗਏ ਹਨ ਪਰ ਕੋਈ ਨੁਕਸਾਨ ਨਹੀੱ ਹੋਇਆ। ਇਸੇ ਤਰ੍ਹਾਂ ਬੂਥ ਨੰਬਰ 228 ਮੁਣਸ਼ੀ ਮੈਡੀਕਲ, ਬੂਥ ਨੰਬਰ 232 ਸ਼ਿਵਾ ਮੈਡੀਕਲ ਅਤੇ ਬੂਥ ਨੰਬਰ 233 ਨਿਊ ਵਰਲਡ ਮੈਡੀਗੋ ਦੇ ਵੀ ਸਿਰਫ ਤਾਲੇ ਹੀ ਤੋੜੇ ਗਏ ਹਨ ਅਤੇ ਇਹਨਾਂ ਦੁਕਾਨਾ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋੱਕਿ ਇਸੇ ਲਾਈਨ ਵਿੱਚ ਹੀ ਸਥਿਤ ਦੁਕਾਨ ਕਸੋਲੀ ਫੂਡ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਦਾ ਤਾਲਾ ਤੋੜ ਕੇ ਚੋਰ 20-22 ਹਜਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਹਨ।
ਇਸ ਮੌਕੇ ਮੌਜੂਦ ਫੇਜ਼-7 ਬੂਥ ਮਾਰਕੀਟ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 6 ਵਜੇ ਚੌਂਕੀਦਾਰ ਤੋੱ ਦੁਕਾਨਾਂ ਦੇ ਤਾਲੇ ਤੋੜੇ ਜਾਣ ਦੀ ਸੂਚਨਾ ਮਿਲੀ ਸੀ ਤੇ ਉਹ ਤੁਰੰਤ ਹੀ ਮੌਕੇ ਉਪਰ ਪਹੁੰਚ ਗਏ ਸਨ। ਉਹਨਾਂ ਦੱਸਿਆ ਕਿ ਕਸੋਲੀ ਫੂਡ ਦੁਕਾਨ ਦੇ ਬਾਹਰ ਲੱਗੇ ਕੈਮਰੇ ਵਿੱਚ ਚੋਰਾਂ ਦੀ ਤਾਲੇ ਤੋੜਦਿਆਂ ਦੀ ਰਿਕਾਰਡਿੰਗ ਹੋ ਗਈ ਹੈ, ਜਿਸ ਤੋੱ ਪਤਾ ਚਲਦਾ ਹੈ ਕਿ ਚੋਰਾਂ ਨੇ ਸਵੇਰੇ 4.50 ਵਜੇ ਇਹਨਾਂ ਦੁਕਾਨਾ ਦੇ ਤਾਲੇ ਤੋੜੇ। ਉਹਨਾਂ ਕਿਹਾ ਕਿ ਇਸ ਰਿਕਾਰਡਿੰਗ ਵਿੱਚ ਚੋਰਾਂ ਵੱਲੋਂ ਵਰਤੀ ਗਈ ਕਾਰ ਵੀ ਆ ਗਈ ਹੈ, ਜੋ ਕਿ ਚਿੱਟੇ ਰੰਗ ਦੀ ਮਾਰੂਤੀ ਜੈਨ ਨੰਬਰ ਸੀ ਐਚ 03 ਐਚ4631 ਹੈ। ਇਸ ਮੌਕੇ ਤੇ ਮੌਜੂਦ ਪੀਸੀਆਰ ਜਵਾਨਾਂ ਨੇ ਦੱਸਿਆ ਕਿ ਉਹ ਕਰੀਬ 4.30 ਵਜੇ ਇਸ ਇਲਾਕੇ ਵਿੱਚ ਗਸ਼ਤ ਕਰਕੇ ਗਏ ਸਨ ਉਦੋਂ ਤਾਂ ਸਭ ਕੁਝ ਠੀਕ ਸੀ ਉਸ ਤੋਂ ਬਾਅਦ ਹੀ ਚੋਰਾਂ ਵਲੋੱ ਤਾਲੇ ਤੋੜੇ ਗਏ। ਪੁਲੀਸ ਵਲੋੱ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…