Nabaz-e-punjab.com

ਮੁਹਾਲੀ ਵਿੱਚ ਮੈਨੂਅਲ ਤੇ ਈ-ਪਾਸ ਦੋਵੇਂ ਪ੍ਰਮਾਣਿਤ: ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਕਰਫਿਊ ਦੌਰਾਨ ਜਾਰੀ ਮੈਨੂਅਲ ‘ਪਾਬੰਦੀਸ਼ੁਦਾ/ਐਮਰਜੈਂਸੀ ਆਵਾਜਾਈ ਪਾਸ’ ਦੀ ਪ੍ਰਮਾਣਿਕਤਾ ’ਤੇ ਉਠਾਏ ਜਾ ਰਹੇ ਸੰਕਿਆਂ ਨੂੰ ਦੂਰ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਕਰਫਿਊ ਦੌਰਾਨ ਐਮਰਜੈਂਸੀ ਲਈ ਜਾਰੀ ਕੀਤੇ ਗਏ ਵਿਸ਼ੇਸ਼ ਮੈਨੂਅਲ ਪਾਸ ਦੇ ਨਾਲ-ਨਾਲ ਈ-ਪਾਸ ਦੋਵੇਂ ਉਕਤ ਪਾਸਾਂ ’ਤੇ ਦਰਸਾਈ ਤਰੀਕ ਤੱਕ ਯੋਗ ਹਨ। ਉਨ੍ਹਾਂ ਕਿਹਾ ਕਿ ਇਹ ਦੱਸਣਯੋਗ ਹੈ ਕਿ ਚੈਕਿੰਗ ਦੌਰਾਨ ਮੈਨੂਅਲ ਪਾਸਾਂ ’ਤੇ ਇਤਰਾਜ਼ ਕੀਤੇ ਜਾ ਰਹੇ ਹਨ। ਇਸ ਲਈ ਮੈਨੂਅਲ ਦੇ ਨਾਲ-ਨਾਲ ਈ-ਪਾਸ ਨੂੰ ਯੋਗ ਕਰਾਰ ਦੇਣ ਲਈ ਰਸਮੀ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂਅਲ ਪਾਸ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਦੁੱਧ ਵਿਕਰੇਤਾ, ਸਬਜ਼ੀਆਂ ਵੇਚਣ ਵਾਲਿਆਂ, ਅਖ਼ਬਾਰਾਂ ਦੇ ਮਾਲਕਾਂ, ਕੂੜਾ ਚੁੱਕਣ ਵਾਲਿਆਂ, ਸਫ਼ਾਈ ਸੇਵਕਾਂ ਆਦਿ ਵਰਗੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਲੋਕਾਂ ਨੂੰ ਮੈਨੂਅਲ ਪਾਸ ਜਾਰੀ ਕੀਤੇ ਸਨ ਪਰ ਹੌਲੀ-ਹੌਲੀ ਈ-ਪਾਸਾਂ ਦੇ ਵਰਤੋਂ ਵਿੱਚ ਆਉਣ ਨਾਲ, ਉਨ੍ਹਾਂ ਨੂੰ ਮੈਨੂਅਲ ਪਾਸਾਂ ਦੀ ਜਾਇਜ਼ਤਾ ਦਰਸਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਲਈ ਪਾਸ ਦੀ ਨਿਰਧਾਰਿਤ ਮਿਤੀ ਤੱਕ ਸਾਰੇ ਮੈਨੂਅਲ ਪਾਸਾਂ ਨੂੰ ਵੈਧ ਰੱਖਣ (ਯੋਗ ਮੰਨਣ) ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਪਾਸ ਹੋਲਡਰਾਂ ਨੂੰ ਆਵਾਜਾਈ ਦੌਰਾਨ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…