Nabaz-e-punjab.com

ਬਾਸਕਟਬਾਲ ਦੇ ਅੰਡਰ 17 ਵਿੱਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੋਵਾਂ ਨੇ ਜਿੱਤਿਆ ਸੋਨ ਤਮਗਾ

ਖੇਡ ਮੰਤਰੀ ਰਾਣਾ ਸੋਢੀ ਨੇ ਪੁਣੇ ਵਿਖੇ ਜੇਤੂਆਂ ਨੂੰ ਉਚੇਚੇ ਤੌਰ ‘ਤੇ ਮਿਲ ਕੇ ਦਿੱਤੀ ਵਧਾਈ

ਪੰਜਾਬ ਨੇ ਅੱਜ ਦੋ ਸੋਨੇ, ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤੇ

ਪੰਜਾਬ ਨੇ ਹੁਣ ਤੱਕ 22 ਸੋਨੇ, 18 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਸਣੇ ਕੁੱਲ 65 ਤਮਗੇ ਜਿੱਤੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 19 ਜਨਵਰੀ-
ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਪੰਜਾਬ ਦੇ ਖਿਡਾਰੀਆਂ ਨੂੰ ਮਿਲ ਕੇ ਹੱਲਾਸ਼ੇਰੀ ਦਿੱਤੀ। ਅੱਜ ਹੋਏ ਮੁਕਾਬਲਿਆਂ ਵਿੱਚ ਪੰਜਾਬ ਨੇ ਦੋ ਸੋਨ ਤਮਗਿਆਂ ਸਣੇ ਕੁੱਲ 9 ਤਮਗੇ ਜਿੱਤੇ। ਬਾਸਕਟਬਾਲ ਵਿੱਚ ਦੋ ਸੋਨੇ ਤੇ ਇਕ ਚਾਂਦੀ, ਫੁਟਬਾਲ ਵਿੱਚ ਇਕ ਚਾਂਦੀ ਤੇ ਇਕ ਕਾਂਸੀ, ਮੁੱਕੇਬਾਜ਼ੀ ਵਿੱਚ ਇਕ ਚਾਂਦੀ ਤੇ ਦੋ ਕਾਂਸੀ ਅਤੇ ਤੀਰਅੰਦਾਜ਼ੀ ਵਿੱਚ ਇਕ ਕਾਂਸੀ ਦਾ ਤਮਗਾ ਜਿੱਤਿਆ। ਪੰਜਾਬ ਵੱਲੋਂ ਅੱਜ ਜਿੱਤੇ ਤਮਗਿਆਂ ਨਾਲ ਹੁਣ ਤੱਕ ਕੁੱਲ ਜਿੱਤੇ ਤਮਗਿਆਂ ਦੀ ਗਿਣਤੀ 65 ਤੱਕ ਅੱਪੜ ਗਈ ਜਿਸ ਵਿੱਚ 22 ਸੋਨੇ, 18 ਚਾਂਦੀ ਤੇ 25 ਕਾਂਸੀ ਦੇ ਤਮਗੇ ਸ਼ਾਮਲ ਹਨ।
ਅੱਜ ਪੰਜਾਬ ਲਈ ਬਾਸਕਟਬਾਲ ਵਿੱਚ ਸੁਨਿਹਰਾ ਦਿਨ ਰਿਹਾ। ਅੰਡਰ 17 ਵਿੱਚ ਪੰਜਾਬ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਦੋਵੇਂ ਟੀਮਾਂ ਨੇ ਫਾਈਨਲ ਮੁਕਾਬਲਾ ਜਿੱਤਦਿਆਂ ਸੋਨੇ ਦਾ ਤਮਗਾ ਜਿੱਤਿਆ। ਰਾਣਾ ਸੋਢੀ ਨੇ ਪੰਜਾਬ ਦੀਆਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਮਿਲ ਕੇ ਨਿੱਜੀ ਤੌਰ ‘ਤੇ ਵਧਾਈ ਦਿੱਤੀ। ਉਨ•ਾਂ ਉਪ ਜੇਤੂ ਰਹੀ ਪੰਜਾਬ ਦੀ ਫੁਟਬਾਲ ਟੀਮ ਅਤੇ ਤਮਗਾ ਜੇਤੂ ਮੁੱਕੇਬਾਜ਼ਾਂ ਨੂੰ ਵੀ ਮਿਲ ਕੇ ਵਧਾਈ ਦਿੱਤੀ। ਖੇਡ ਮੰਤਰੀ ਰਾਣਾ ਸੋਢੀ ਜੋ ਖੁਦ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਸ਼ੂਟਿੰਗ ਰੇਂਜ ਦਾ ਵੀ ਦੌਰਾ ਕੀਤੇ ਜਿੱਥੇ ਉਨ•ਾਂ ਟਰੈਪ ਸ਼ੂਟਿੰਗ ਕਰ ਕੇ ਨਿਸ਼ਾਨੇਬਾਜ਼ਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਖੇਲੋ ਇੰਡੀਆ ਗੇਮਜ਼ ਵਿੱਚ ਪੰਜਾਬ ਦੇ ਸਟੇਟ ਸਪੋਰਟਸ ਮੈਨੇਜਰ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਬਾਸਕਟਬਾਲ ਦੇ ਅੰਡਰ 17 ਵਿੱਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੀਆਂ ਦੋਵਾਂ ਟੀਮਾਂ ਨੇ ਸੋਨੇ ਦਾ ਤਮਗਾ ਜਿੱਤਿਆ। ਮੁੰਡਿਆਂ ਦੀ ਟੀਮ ਨੇ ਫਾਈਨਲ ਵਿੱਚ ਰਾਜਸਥਾਨ ਨੂੰ 91-78 ਤੇ ਕੁੜੀਆਂ ਦੀ ਟੀਮ ਨੇ ਫਾਈਨਲ ਵਿੱਚ ਤਾਮਿਲਨਾਡੂ ਨੂੰ 76-71 ਨਾਲ ਹਰਾਇਆ। ਬਾਸਕਟਬਾਲ ਦੇ ਅੰਡਰ 21 ਵਿੱਚ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਅੰਡਰ 17 ਵਿੱਚ ਪੰਜਾਬ ਦੇ ਮੁੰਡਿਆਂ ਦੀ ਫੁਟਬਾਲ ਟੀਮ ਨੇ ਚਾਂਦੀ ਦਾ ਤਮਗਾ ਅਤੇ ਅੰਡਰ 21 ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ 21 ਵਿੱਚ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਪੰਜਾਬ ਨੇ ਗੋਆ ਨੂੰ 1-0 ਨਾਲ ਹਰਾਇਆ। ਮੁੱਕੇਬਾਜ਼ੀ ਦੇ ਅੰਡਰ 21 ਵਿੱਚ 64 ਕਿਲੋ ਵਰਗ ਵਿੱਚ ਹਰਪ੍ਰੀਤ ਕੌਰ ਨੇ ਚਾਂਦੀ ਤੇ 57 ਕਿਲੋ ਵਰਗ ਵਿੱਚ ਮਨਦੀਪ ਕੌਰ ਨੇ ਕਾਂਸੀ ਅਤੇ 69 ਕਿਲੋ ਵਰਗ ਵਿੱਚ ਪ੍ਰਲਾਧ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਤੀਰਅੰਦਾਜ਼ੀ ਵਿੱਚ ਅੰਡਰ 17 ਵਰਗ ਵਿੱਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…