ਬ੍ਰਹਮਾਕੁਮਾਰੀ ਸੁੱਖਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਮਹਾਂ ਸ਼ਿਵਰਾਤਰੀ ਦਾ ਤਿਉਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸਵਰੀ ਵਿਸਵ ਵਿਦਿਆਲਾ ਨੇ ਅੱਜ ਪਰਮਪਿਤਾ ਪ੍ਰਮਾਤਮਾ ਸ਼ਿਵ ਦੇ ਦਿਵਿਅ ਅਵਤਰਣ ਦਿਵਸ ਸ਼ਿਵਰਾਤਰੀ ਤਿਉਹਾਰ ਨੂੰ ਸੁੱਖ-ਸ਼ਾਂਤੀ ਭਵਨ ਫੇਜ 7 ਵਿਖੇ ਬਹੁਤ ਪਿਆਰ ਸ਼ਰਧਾ ਅਤੇ ਜੋਸ਼ੋ ਖਰੋੋਸ਼ ਨਾਲ ਮਨਾਇਆ। ਇੱਥੇ ਹੋਏ ਜਨਤਕ ਪ੍ਰੋਗਰਾਮ ਵਿੱਚ ਖਰੜ ਦੇ ਵਿਧਾਇਕ ਸ੍ਰੀ ਜਗਮੋਹਨ ਸਿੰਘ ਕੰਗ ਮੁੱਖ ਮਹਿਮਾਨ ਅਤੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇੱਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਨੇ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦਾ ਵਿਸ਼ਾ ਸ਼ਿਵਰਾਤਰੀ ਦਾ ਮੌਜੂਦਾ ਸਮੇਂ ਵਿੱਚ ਮਹੱਤਵ ਸੀ। ਜਿਸ ਵਿੱਚ 31 ਉੱਘੇ ਵਿਅਕਤੀਆਂ ਨੇ ਸਮਾਗਮ ਦਾ ਉਦਘਾਟਨ ਦੀਪ ਜਗਾ ਕੇ ਕੀਤਾ। ਜਿਨ੍ਹਾਂ ਵਿੱਚ ਜਗਮੋਹਨ ਸਿੰਘ ਕੰਗ, ਬ੍ਰਹਮਾਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਰਮਾ, ਮੁਹਾਲੀ ਦੇ ਆਈ .ਐਮ.ਏ. ਦੇ ਸਕੱਤਰ ਡਾਕਟਰ ਚਰਨਜੀਤ ਸਿੰਘ, ਪੰਜਾਬ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਜੁਡੀਸ਼ੀਅਲ ਮੈਂਬਰ ਸ੍ਰੀ ਗੁਰਚਰਨ ਸਿੰਘ ਸਰਾਂ, ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਿਰਦੇਸਕ ਜੀ.ਐਸ. ਕੋਹਲੀ, ਮੁਹਾਲੀ ਉਦਯੋਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸਿਸਟ, ਮੁਹਾਲੀ ਰੋਟਰੀ ਕੱਲਬ ਦੇ ਪ੍ਰਧਾਨ ਸੁਖਪ੍ਰੀਤ ਗਿਆਨੀ, ਦੋਆਬਾ ਗਰੁੱਪ ਆਫ ਕਾਲੇਜਸ ਦੇ ਮੁੱਖ ਪ੍ਰਸ਼ਾਸਕ ਸਤਪਾਲ ਸਿੰਘ, ਸੀ.ਡੈਕ. ਦੇ ਨਿਰਦੇਸਕ ਡੀ.ਕੇ ਜੈਨ, ਡਿਪਟੀ ਕੁਲੈਕਟਰ ਸਿੰਚਾਈ ਏ.ਕੇ. ਸੈਣੀ, ਮੁਹਾਲੀ ਨਿਗਮ ਦੇ ਕਈ ਕੌਸਲਰ ਆਦਿ ਸ਼ਾਮਲ ਸਨ।
ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਨੇ ਇਸ ਮੌਕੇ ਕਿਹਾ ਕਿ ਆਤਮਾ ਨੂੰ ਸ਼ਾਂਤੀ, ਪ੍ਰੇਮ , ਸੁੱਖ, ਗਿਆਨ ਆਨੰਦ ਅਤੇ ਸ਼ਕਤੀ ਰੂਪੀ ਆਤਮਿਕ ਸੰਪਦਾ ਦੀ ਲੋੜ ਹੈ ਤਾਂ ਜੋ ਮਨ ਅਸ਼ਾਂਤ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪਵਿੱਤਰਤਾ ਹੀ ਸੁੱਖ ਅਤੇ ਸ਼ਾਂਤੀ ਦੀ ਜਨਨੀ ਹੈ ਜਿਸ ਨੂੰ ਪ੍ਰਮਾਤਮਾ ਪਿਤਾ ਨਾਲ ਸਬੰਧ ਸਥਾਪਤ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਜ ਇਨਸਾਨ ਕੁਵ੍ਰਿਤੀਆਂ ਦਾ ਸਿਕਾਰ ਹੈ। ਸ਼ਿਵਰਾਤਰੀ ਦੇ ਮੌਕੇ ’ਤੇ ਉਨ੍ਹਾਂ ਨੂੰ ਤਿਆਗ ਕੇ ਕਰਮ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ। ਵਿਧਾਇਕ ਸ੍ਰੀ ਜਗਮੋਹਨ ਸਿੰਘ ਕੰਗ ਨੇ ਇਸ ਮੌਕੇ ਬ੍ਰਹਮਾਕੁਮਾਰੀ ਭੈਣਾਂ ਦੇ ਜੀਵਨ ਅਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਨੂਰ ਹੀ ਭਗਵਾਨ ਹੈ। ਉਸ ਨਾਲ ਸਬੰਧ ਜੋੜ ਕੇ ਅਸੀਂ ਭਾਗੀਸ਼ਾਲੀਬਣ ਸਕਦੇ ਹਾਂ।
ਮੁਹਾਲੀ-ਰੋਪੜ ਦੇ ਰਾਜਯੋਗ ਕੇੱਦਰਾਂ ਦੀ ਸਹਿ ਨਿਰਦੇਸਕਾ ਬ੍ਰਹਮਾਕੁਮਾਰੀ ਰਮਾ ਭੈਣ ਜੀ ਨੇ ਸ਼ਿਵਰਾਤਰੀ ਤਿਉਹਾਰ ਨਾਲ ਜੁੜੀਆਂ ਮਾਨਤਾਵਾਂ ਦਾ ਅਧਿਆਤਮਿਕ ਭੇਦ ਸਪੱਸਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਧਰਮ ਦੇ ਨਾਮ ਤੇ ਲੋਕ ਲੜ ਝਗੜ ਰਹੇ ਹਨ ਜਦ ਕਿ ਸ਼ਿਵਰਾਤਰੀ ਸਾਰੇ ਧਰਮਾ ਵਿੱਚ ਏਕਤਾ, ਸਦਭਾਵਨਾ ਅਤੇ ਭਾਈਚਾਰਾ ਸਥਾਪਿਤ ਕਰ ਸਕਦੀ ਹੈ। ਸੀ.ਡੈਕ ਦੇ ਨਿਰਦੇਸਕ ਡੀ.ਕੇ. ਜੈਨ ਅਤੇ ਗੁਰਚਰਨ ਸਿੰਘ ਸਰਾਂ ਨੇ ਇਸ ਮੌਕੇ ਦੇ ਮੰਗਲ ਕਾਮਨਾਵਾਂ ਦਿੱਤੀਆਂ। ਸਮਾਗਮ ਤੋੱ ਪਹਿਲਾਂ ਵਿਸ਼ਾਲ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਹਾਲੀ, ਕੁਰਾਲੀ, ਖਰੜ ਤੇ ਨੂਰਪੁਰ ਬੇਦੀ ਤੋ ਸੈਕੜਿਆਂ ਬ੍ਰਹਮਾਕੁਮਾਰ ਕੁਮਾਰੀਆਂ ਨੇ ਭਾਗ ਲਿਆ। ਵੱਖ ਵੱਖ ਧਰਮਾ ਦੇ ਆਗੂਆਂ ਨੇ ਬ੍ਰਹਮਾਕੁਮਾਰੀ ਭੈਣਾ ਨਾਲ ਮਿਲ ਕੇ ਪ੍ਰਮਾਤਮਾ ਸ਼ਿਵ ਦਾ ਝੰਡਾ ਲਹਿਰਾਇਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …