ਬ੍ਰਹਮਾਕੁਮਾਰੀਜ਼ ਨੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਫਰਵਰੀ:
ਬ੍ਰਹਮਾਕੁਮਾਰੀਜ਼ ਮਾਡਲ ਟਾਊਨ ਰਾਜਯੋਗ ਕੇਂਦਰ ਵਿੱਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੌਂਸਲ ਕੁਰਾਲੀ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਮੁੱਖ ਮਹਿਮਾਨ ਅਤੇ ਕੌਂਸਲਰ ਦਵਿੰਦਰ ਸਿੰਘ ਠਾਕੁਰ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਮੋਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਕੀਤੀ। ਸਭ ਤੋਂ ਪਹਿਲਾਂ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਧੀਮਾਨ, ਬ੍ਰਹਮਾਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਰਮਾ, ਦਵਿੰਦਰ ਸਿੰਘ ਠਾਕੁਰ, ਰਾਮ ਅਗਰਵਾਲ, ਡਾ. ਵਿਰੇਂਦਰ ਸੇਠੀ, ਮਹੇਸ਼ ਬੰਸਲ, ਸ਼੍ਰੀ ਆਭਾ ਗੁਪਤਾ, ਬੀ.ਕੇ ਜਸਬੀਰ ਸਿੰਘ, ਬੀ.ਕੇ ਪੂਨਮ, ਬੀ.ਕੇ ਸਵਰਾਜ, ਬੀ.ਕੇ ਨਮਰਤਾ ਆਦਿ ਨੇ 15 ਦੀਪ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਬ੍ਰਹਮਾਕੁਮਾਰੀ ਰਮਾ ਭੈਣ ਜੀ ਨੇ ਸ਼ਿਵ ਦਾ ਝੰਡਾ ਲਹਿਰਾਇਆ। ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਨੇ ਇਸ ਮੌਕੇ ਤੇ ਸਾਰਿਆ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਬ੍ਰਹਮਾਕੁਮਾਰੀ ਭੈਣਾਂ ਸੰਸਾਰ ਭਰ ਵਿੱਚ ਤਿਆਗ, ਤਪੱਸਿਆ ਅਤੇ ਨਿਸਵਾਰਥ ਸੇਵਾ ਨਾਲ ਇਸਨੂੰ ਬਿਹਤਰ ਬਣਾਉਣ ਦਾ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ, ਸਾਰੇ ਲੋਕਾ ਨੂੰ ਇਸ ਨੇਕ ਕੰਮ ਵਿੱਚ ਸਹਿਯੋਗੀ ਬਣਨਾ ਚਾਹੀਦਾ ਹੈ। ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਮਨੁੱਖ ਵਿੱਚ ਅੱਜ ਬਾਹਰੀ ਸੰਪਤੀ ਜਿਵੇਂ ਜ਼ਮੀਨ ਜਾਇਦਾਦ, ਧਨ ਦੌਲਤ ਹੋਣ ਦੇ ਬਾਵਜੂਦ ਅੰਦਰੂਨੀ ਰੂਹਾਨੀ ਸੰਪਤੀ ਦੀ ਘਾਟ ਨਾਲ ਅਸੰਤੋਸ਼ ਫੈਲਿਆ ਹੋਇਆ ਹੈ। ਬ੍ਰਹਮਾਕੁਮਾਰੀ ਰਮਾ ਸਹਿ-ਨਿਰਦੇਸ਼ਕਾ ਰਾਜਯੋਗ ਕੇਂਦਰ ਮੋਹਾਲੀ-ਰੋਪੜ ਖੇਤਰ ਨੇ ਮੁੱਖ ਬੁਲਾਰੇ ਦੇ ਰੂਪ ਵਿੱਚ ਕਿਹਾ ਕਿ ਅਜ ਧਰਮ ਗਿਲਾਨੀ ਦਾ ਸਮਾਂ ਹੈ ਜਦ ਬਾਪ-ਬੱਚੀ ਦੇ ਨਾਤੇ ਵੀ ਅਪਵਿੱਤਰ ਹੋਣ ਲੱਗੇ ਹਨ। ਬ੍ਰਹਮਾਕੁਮਾਰੀ ਅਮਨ ਭੈਣ ਨੇ ਇਸ ਮੌਕੇ ਤੇ ਸ਼ਿਵਰਾਤਰੀ ਨਾਲ ਸਬੰਧਤ ਮਾਨਤਾਵਾਂ ਦੇ ਅਧਿਆਤਮਕ ਪਹਿਲੂਆਂ ਤੇ ਚਾਨਣਾ ਪਾਇਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …