nabaz-e-punjab.com

ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਬਿਜਲੀ ਸਬਸਿਡੀ ਤਿਆਗਣ ਲਈ ਚੁੱਕੇ ਕਦਮ ਦੀ ਕੀਤੀ ਸ਼ਲਾਘਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੂਨ:
ਪੰਜਾਬ ਦੇ ਸਿਹਤ ਅਤੇ ਸੰਸਦੀ ਮਾਮਲੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਜਲੀ ਸਬੰਧੀ ਸਬਸਿਡੀ ਤਿਆਗਣ ਦੇ ਪ੍ਰਸਤਾਵਿਤ ਫੈਸਲੇ ਦੀ ਸ਼ਲਾਘਾ ਕੀਤੀ ਹੈ ਜੋ ਸੂਬੇ ਲਈ ਇਕ ਮਿਸਾਲ ਸਾਬਿਤ ਹੋਵੇਗਾ।ਉਨ੍ਹਾਂ ਕਿਹਾ ਕਿਹਾ ਕਿ ਇਹ ਫੈਸਲਾ ਪ੍ਰਗਤੀਸ਼ੀਲ ਰੁਝਾਨ ਸਥਾਪਿਤ ਕਰਨ ਲਈ ਇਕ ਲੰਮਾ ਰਾਹ ਹੋਵੇਗਾ। ਜਿਸ ਅਧੀਨ ਸੂਬੇ ਦੇ ਵੱਡੇ ਕਿਸਾਨ ਰਾਜ ਦੀ ਪ੍ਰਗਤੀ ਲਈ ਆਪਣੀ ਬਿਜਲੀ ਸਬਸਿਡੀ ਦਾ ਤਿਆਗ ਕਰਨਗੇ। ਅੱਜ ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਵੱਚਨਬੱਧਤਾ ਦੀ ਪਾਲਣਾ ਕਰਦੇ ਹੋਏ, ਪਾਰਦਰਸ਼ਤਾ ਨਾਲ ਅਗਵਾਈ ਕਰਦੇ ਹਨ ਅਤੇ ਇਸ ਵਾਰ ਫਿਰ ਉਨ੍ਹਾਂ ਨੇ ਮਹਾਨ ਨੇਤਾ ਦੀ ਗੁੱਣਵੱਤਾ ਦਿਖਾਉਂਦੇ ਹੋਏ ਬਿਜਲੀ ਸਬਸਿਡੀ ਤਿਆਗਣ ਦੀ ਸੁਰੂਆਤ ਆਪਣੇ ਤੋਂ ਕੀਤੀ ਹੈ।
ਸ੍ਰੀ ਮਹਿੰਦਰਾ ਨੇ ਭਰੋਸਾ ਜਾਹਿਰ ਕੀਤਾ ਹੈ ਕਿ ਰਾਜ ਦੇ ਹਿੱਤ ਲਈ ਹੋਰ ਵੱਡੇ ਕਿਸਾਨ ਅਤੇ ਨੇਤਾ ਪਾਰਟੀਬਾਜੀ ਤੋਂ ਉਪਰ ਉਠੱਦੇ ਹੋਏ ਖਾਸ ਤੌਰ ’ਤੇ ਛੋਟੇ ਅਤੇ ਕਰਜੇ ਦੇ ਬੋਜ ਥੱਲੇ ਦੱਬੇ ਹੋਏ ਕਿਸਾਨਾਂ ਨੂੰ ਰਾਹਤ ਦੇਣ ਲਈ ਆਪ ਅੱਗੇ ਆਉਣਗੇ।ਉਨ੍ਹਾਂ ਕਿਹਾ ਕਿ ਲਗਭਗ 2 ਲੱਖ ਕਰੋੜ ਦੇ ਕਰਜੇ ਨਾਲ ਰਾਜ ਦੀ ਆਰਥਿਕਤਾ ਦਬਾਅ ਹੇਂਠ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮੱੁਦਾ ਹੈ ਅਤੇ ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪ ਅੱਗੇ ਵੱਧ ਕੇ ਮੱੁਖ ਮੰਤਰੀ ਦੇ ਰਾਜ ਦੇ ਹਿੱਤ ਲਈ ਚੁੱਕੇ ਕਦਮ ਦੇ ਸਬੰਧ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…