Nabaz-e-punjab.com

ਬ੍ਰਹਮਾਕੁਮਾਰੀ ਭੈਣਾਂ ਨੇ ਸੋਹਾਣਾ ਅੱਖਾਂ ਦੇ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ਼ ਨੂੰ ਰੱਖੜੀਆਂ ਬੰਨੀਆਂ

ਬ੍ਰਹਮਾਕੁਮਾਰੀ ਮੁਹਾਲੀ ਰੂਪਨਗਰ ਖੇਤਰ ਵਿੱਚ ਰੱਖੜੀ ਦੇ ਪ੍ਰੋਗਰਾਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਭੈਣ ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਰੱਖੜੀ ਦਾ ਪਵਿੱਤਰ ਤਿਉਹਾਰ ਬ੍ਰਹਮਾਕੁਮਾਰੀ ਭੈਣਾਂ ਵੱਲੋਂ ਮੁਹਾਲੀ-ਰੂਪਨਗਰ ਖੇਤਰ ਵਿੱਚ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 15 ਰੋਜ਼ਾ ਪ੍ਰੋਗਰਾਮ ਉਲੀਕੇ ਗਏ ਹਨ। ਜਿਸ ਦੇ ਤਹਿਤ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ, ਮੀਡੀਆ, ਪੁਲੀਸ, ਸੀਮਾ ਸੁਰੱਖਿਆ ਬਲ, ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਪਤੀਆਂ, ਵਪਾਰੀਆਂ, ਡਾਕਟਰਾਂ, ਇੰਜੀਨੀਅਰਾਂ, ਰਾਜ ਨੇਤਾਵਾਂ, ਜੱਜਾਂ, ਬੇਸਹਾਰਾ, ਅਪਾਹਜ, ਅਨਾਥ, ਗੁੰਮਸ਼ੁਦਾ, ਲਾਵਾਰਿਸ ਅਤੇ ਉੱਘੇ ਨਾਗਰਿਕਾਂ ਆਦਿ ਨੂੰ ਰੱਖੜੀ ਤਿਉਹਾਰ ਦਾ ਅਧਿਆਤਮਿਕ ਅਰਥ ਸਪੱਸ਼ਟ ਕਰਦਿਆਂ ਰੱਖੜੀ ਬੰਨ੍ਹੀ ਜਾਵੇਗੀ। ਰੱਖੜੀ ਦੇ ਪ੍ਰੋਗਰਾਮ ਮੁਹਾਲੀ ਵਿੱਚ ਪਹਿਲੀ ਅਗਸਤ ਤੋਂ ਸ਼ੁਰੂ ਹੋ ਚੁੱਕੇ ਹਨ ਜੋ 15 ਅਗਸਤ ਤੱਕ ਚੱਲਣਗੇ।
ਇਸੇ ਲੜੀ ਤਹਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ (ਆਈ) ਹਸਪਤਾਲ ਸੋਹਾਣਾ ਵਿੱਚ ਇਕ ਸਮਾਗਮ ਦੌਰਾਨ 37 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਅਤੇ ਦਫ਼ਤਰੀ ਅਮਲੇ ਨੂੰ ਬ੍ਰਹਮਾਕੁਮਾਰੀ ਨਮਰਤਾ ਭੈਣ ਨੇ ਰੱਖੜੀ ਦੇ ਅਮਲ ਅਧਿਆਤਮਿਕ ਭਾਵ ਸਪੱਸ਼ਟ ਕਰਦਿਆਂ ਉਨ੍ਹਾਂ ਦੇ ਰੱਖੜੀਆਂ ਬੰਨੀਆਂ। ਇਸ ਮੌਕੇ ਕੁਆਲਿਟੀ ਅਤੇ ਅਪਰੇਸ਼ਨ ਸੈੱਲ ਦੇ ਮੁਖੀ ਡਾ. ਸਵਰਲਜੀਤ ਸਿੰਘ ਅਹੂਜਾ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਵੀ ਹਾਜ਼ਰ ਸਨ। ਭੈਣ ਨਮਰਤਾ ਨੇ ਡਾਕਟਰਾਂ ਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਮਰੀਜ਼ਾਂ ਦਾ ਇਲਾਜ ਕਰਨ ਲਈ ਵੀ ਪ੍ਰੇਰਿਆ ਅਤੇ ਸਮੂਹ ਡਾਕਟਰਾਂ ਅਤੇ ਸਟਾਫ਼ ਨੂੰ ਈਸ਼ਵਰੀ ਪ੍ਰਸ਼ਾਦ ਅਤੇ ਸਾਹਿਤ ਭੇਟ ਕੀਤਾ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …