nabaz-e-punjab.com

ਬ੍ਰਹਮਾਕੁਮਾਰੀ ਭੈਣਾਂ ਨੇ ਵੱਖ ਵੱਖ ਸਰਕਾਰੀ ਅਧਿਕਾਰੀਆਂ ਤੇ ਸਿਆਸੀ ਆਗੂਆਂ ਦੇ ਰੱਖੜੀਆਂ ਬੰਨੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪਿਛਲੇ 8 ਦਿਨਾਂ ਤੋਂ ਬ੍ਰਹਮਾਕੁਮਾਰੀਜ਼ ਦੇ ਮੁਹਾਲੀ-ਰੋਪੜ ਖੇਤਰ ਵਿੱਚ ਮਨਾਇਆ ਜਾ ਰਿਹਾ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸੋਮਵਾਰ ਨੂੰ ਸਮਾਪਤ ਹੋ ਗਿਆ। ਬ੍ਰਹਮਾਕੁਮਾਰੀ ਭੈਣਾ ਨੇ ਇਸ ਮੌਕੇ ਸਥੂਲ ਧਨ ਜਾਂ ਸੋਗਾਤ ਲੈਣ ਦੀ ਬਜਾਏ 5 ਵਿਕਾਰਾਂ ਜਾਂ ਬੁਰਾਈਆਂ ਪ੍ਰਮਾਤਮਾ ਪਿਤਾ ਨੂੰ ਦਾਨ ਦੇਣ ਲਈ ਪ੍ਰੇਰਿਆ। ਬ੍ਰਹਮਾਕੁਮਾਰੀਜ ਦੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਪ੍ਰੇਮਲਤਾ ਭੈਣ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਹ ਤਿਉਹਾਰ ਪ੍ਰਮਾਤਮਾ ਸ਼ਿਵ ਵੱਲੋਂ ਵਿਕਾਰਾਂ ਤੋਂ ਮੁਕਤੀ ਲਈ ਬੰਨੇ ਗਏ ਧਾਗੇ ਦਾ ਤਿਉਹਾਰ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਤਿਉਹਾਰ ’ਤੇ ਸਾਨੂੰ ਸਾਰੀ ਆਤਮਾਵਾਂ ਪ੍ਰਤੀ ਦ੍ਰਿਸ਼ਟੀ, ਵਿਰਤੀ ਅਤੇ ਵਿਚਾਰ ਸ਼ੁੱਧ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਵਿਸ਼ਵ ਵਿੱਚ ਸ਼ਾਂਤੀ, ਪਿਆਰ, ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਿਆਂ ਸਾਰੇ ਸੰਸਾਰ ਤੋਂ ਡਰ, ਆਤੰਕ, ਨਸ਼ੇ, ਭ੍ਰਿਸ਼ਟਾਚਾਰ ਅਤੇ ਅਲਗਾਵਵਾਦੀ ਵਿਰਤੀਆਂ ਨੂੰ ਖ਼ਤਮ ਕੀਤਾ ਜਾ ਸਕੇ।
ਇਸ ਮੌਕੇ ਬ੍ਰਹਮਾਕੁਮਾਰੀ ਭੈਣਾਂ ਨੇ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ, ਬੀਬੀ ਪਰਮਜੀਤ ਕੌਰ ਲਾਂਡਰਾਂ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ, ਬਲਬੀਰ ਸਿੰਘ ਸਿੱਧੂ ਵਿਧਾਇਕ ਮੁਹਾਲੀ, ਲਾਲ ਸਿੰਘ, ਚੇਅਰਮੈਨ ਮੰਡੀ ਕਰਨ ਬੋਰਡ, ਸ੍ਰੀ ਵਰੁਣ ਰੂਜ਼ਮ ਆਈਏਐਸ ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਸਿਹਤ ਸਿਸਟਮ ਨਿਗਮ, ਸ੍ਰੀ ਰਵੀ ਭਗਤ ਆਈਏਐਸ ਮੁੱਖ ਪ੍ਰਸ਼ਾਸਕ ਪੁੱਡਾ ਤੇ ਗਮਾਡਾ, ਸ੍ਰੀ ਅਮਿਤ ਡਾਕਾ ਆਈਏਐਸ ਸਕੱਤਰ, ਮੰਡੀਕਰਨ ਬੋਰਡ, ਸ੍ਰੀ ਮਦਨ ਮੋਹਨ ਮਿਤਲ, ਸਾਬਕਾ ਮੰਤਰੀ, ਸ੍ਰੀ ਰਮੇਸ਼ ਵਿਨਾਇਕ ਸਥਾਨਕ ਐਡੀਟਰ ਹਿੰਦੁਸਤਾਨ ਟਾਈਮਜ਼ ਅਖ਼ਬਾਰ, ਸ੍ਰੀ ਉਮਾ ਸੰਕਰ ਗੁਪਤਾ, ਨਗਰ ਨਿਗਮ ਚੰਡੀਗੜ੍ਹ ਦੇ ਵਧੀਕ ਕਮਿਸ਼ਨਰ, ਸ੍ਰੀ ਪੀ.ਜੇ. ਸਿੰਘ, ਪ੍ਰਬੰਧ ਨਿਰਦੇਸ਼ਕ ਟਾਈਨੌਰ ਆਰਥੋਟਿਕਸ ਲਿਮਿਟਿਡ, ਸ੍ਰੀ ਅਸੋਕ ਗੁਪਤਾ ਪ੍ਰਬੰਧ ਨਿਰਦੇਸ਼ਕ ਡੀਪਲਾਸਟ ਪਲਾਸਟਿਕਸ ਲਿਮਟਿਡ, ਸ੍ਰੀ ਤੇਜਿੰਦਰ ਸਿੰਘ ਸੈਣੀ ਡਿਵੀਜ਼ਨਲ ਫੋਰੈਸਟ ਅਫ਼ਸਰ ਮੁਹਾਲੀ, ਸ੍ਰੀ ਮੋਹਿੰਦਰ ਸ੍ਰੀਵਾਸਤਵਾ ਜਨਰਲ ਮੈਨੇਜਰ ਬੀਐਸਐਨਐਲ ਮੁਹਾਲੀ, ਡਾ. ਰਾਜੇਸ਼ ਸ਼ਰਮਾ, ਨਿਰਦੇਸ਼ਕ ਪੰਜਾਬ ਰਾਜ ਸਿਹਤ ਸਿਸਟਮ ਨਿਗਮ, ਸ੍ਰੀ ਉਧਮ ਸਿੰਘ, ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਮੁਹਾਲੀ, ਸ੍ਰੀ ਸਤਿੰਦਰ ਸਿੰਘ, ਸੀਨੀਅਰ ਆਰਕੀਟੈਕਟ ਪੁੱਡਾ, ਸ੍ਰੀ ਪਵਨ ਸ਼ਰਮਾ, ਸੀਨੀਅਰ ਆਰਕੀਟੈਕਟ ਗਮਾਡਾ, ਆਈ.ਵੀ. ਵਾਈ ਦੇ ਡਾ. ਕਮਲਦੀਪ ਕੌਰ ਮੈਡੀਕਲ ਡਾਇਰੈਕਟਰ ਅਤੇ ਡਾ. ਅਮਨਦੀਪ ਕੌਰ ਨੂੰ ਰੱਖੜੀਆਂ ਬੰਨੀਆਂ।

Load More Related Articles
Load More By Nabaz-e-Punjab
Load More In Cultural

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…