nabaz-e-punjab.com

ਬ੍ਰਹਮਕੁਮਾਰੀ ਭੈਣਾਂ ਨੇ ਪੁਲੀਸ ਅਧਿਕਾਰੀਆਂ ਤੇ ਜਵਾਨਾਂ ਨੂੰ ਬੰਨ੍ਹੀਆਂ ਰੱਖੜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਭੈਣ ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਰੱਖੜੀ ਦਾ ਪਵਿੱਤਰ ਤਿਉਹਾਰ ਮੁਹਾਲੀ ਰੂਪਨਗਰ ਖੇਤਰ ਵਿੱਚ ਬ੍ਰਹਮਾਕੁਮਾਰੀਜ਼ ਵੱਲੋਂ ਬਹੁਤ ਹੀ ਖੁਸ਼ੀ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ 8 ਦਿਨਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਹਨਾਂ ਅਧੀਨ ਵੱਖ ਵੱਖ ਸੰਸਥਾਵਾਂ, ਪੁਲੀਸ, ਸੀਮਾ ਸੁਰੱਖਿਆ ਬਲ, ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਪਤੀਆਂ, ਵਿਉਪਾਰੀਆਂ, ਡਾਕਟਰਾਂ, ਇੰਜੀਨੀਅਰਾਂ, ਰਾਜ ਨੇਤਾਵਾਂ, ਜੱਜਾਂ, ਬੇਸਹਾਰਾ, ਅਪਾਹਜ, ਅਨਾਥ, ਗੁ੍ਰੰਮਸ਼ੁਦਾ, ਲਵਾਰਿਸ ਅਤੇ ਉੱਘੇ ਨਾਗਰਿਕਾਂ ਆਦਿ ਨੂੰ ਰੱਖੜੀ ਤਿਉਹਾਰ ਦਾ ਅਧਿਆਤਮਿਕ ਅਰਥ ਸਪੱਸ਼ਟ ਕਰਦਿਆਂ ਰੱਖੜੀ ਬੰਨੀ ਜਾਏਗੀ। ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਦਰਾਂ ਦੀ ਨਿਰਦੇਸਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣਜੀ ਦੇ ਅਗਵਾਈ ਹੇਠ ਅੱਜ 31 ਜੁਲਾਈ ਨੂੰ ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਹਨ। ਕਮਾਂਡੋ ਕੰਪਲੈਕਸ ਫੇਜ਼ 11 ਵਿਖੇ ਬ੍ਰਹਮਾਕੁਮਾਰੀ ਸੁਮਨ ਭੈਣ ਨੇ 85 ਪੁਲਿਸ ਕਮਾਂਡੋਜ਼ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਸਾਹਸ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਰੱਖੜੀਆਂ ਬੰਨੀਆਂ। ਪੈਰਾਪਲਾਜਿਕ ਪੁਨਰਵਾਸ ਕੇੱਦਰ ਦੇ 53 ਨਿਵਾਸੀਆਂ ਅਤੇ ਕਰਮਚਾਰੀਆਂ ਨੂੰ ਬ੍ਰਹਮਾਕੁਮਾਰੀ ਅੰਜੂ ਭੈਣ ਨੇ ਰੱਖੜੀ ਬਾਰੇ ਸਪਸ਼ਟ ਕਰਦਿਆਂ ਨਵੀ ਆਸ ਅਤੇ ਉਮੰਗ ਉਤਸ਼ਾਹ ਭਰਦਿਆਂ ਰੱਖੜੀਆਂ ਬੰਨੀਆਂ। ਪੁਨਰਵਾਸ ਕੇਂਦਰ ਦੇ ਨਿਰਦੇਸਕ ਕਰਨਲ ਜਸਵੰਤ ਸਿੰਘ ਨੇ ਬ੍ਰਹਮਾਕੁਮਾਰੀ ਭੈਣਾਂ ਦੀ ਨਿਰਸਵਾਰਥ ਸੇਵਾ ਦੀ ਸਲਾਘਾ ਕੀਤੀ ਜਦਕਿ ਜੰਜੇੜੀ ਦੇ 62 ਬੇਸਹਾਰਾ, ਅਪਾਹਜ, ਅਨਾਥ, ਗੁ੍ਰੰਮਸ਼ੁਦਾ, ਲਵਾਰਿਸ ਸੰਸਥਾ ਵਿਖੇ ਵੀ ਬ੍ਰਹਮਾਕੁਮਾਰੀ ਭੈਣਾਂ ਵੱਲੋੱ ਅਜ ਰੱਖੜੀਆਂ ਬੰਨੀਆਂ ਗਈਆਂ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …