nabaz-e-punjab.com

ਬ੍ਰਹਮਾਕੁਮਾਰੀ ਭੈਣਾਂ ਨੇ ਚਾਵਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਜੁਲਾਈ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਵਿਖੇ ਸਥਿਤ ਸ਼ਾਂਤੀ ਕੁੰਜ ਬ੍ਰਹਮਕੁਮਾਰੀ ਭਵਨ ਵਿਖੇ ਬ੍ਰਹਮਾਕੁਮਾਰੀ ਭੈਣਾਂ ਰੱਖੜੀ ਦਾ ਤਿਉਹਾਰ ਮਨਾਇਆ ਜਿਸ ਵਿਚ ਸ਼ਹਿਰ ਦੇ ਕੌਂਸਲਰਾਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਭੈਣ ਬ੍ਰਹਮਾਕੁਮਾਰੀ ਸਵਰਾਜ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਬਾਰੇ ਵਿਸਥਾਰ ਨਾਲ ਗਲਬਾਤ ਕਰਦਿਆਂ ਇਸ ਤਿਉਹਾਰ ਦੀ ਪਵਿੱਤਰਤਾ ਬਾਰੇ ਚਾਨਣ ਪਾਇਆ। ਇਸ ਮੌਕੇ ਕੌਂਸਲਰ ਦਵਿੰਦਰ ਸਿੰਘ ਠਾਕੁਰ, ਹੈਪੀ ਧੀਮਾਨ ਅਤੇ ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਬ੍ਰਹਮਕੁਮਾਰੀ ਭੈਣਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਬ੍ਰਹਮਕੁਮਾਰੀ ਭੈਣਾਂ ਨੇ ਆਏ ਵੀਰਾਂ ਅਤੇ ਕੌਂਸਲਰਾਂ ਦੇ ਗੁੱਟਾਂ ਤੇ ਰੱਖੜੀ ਸਜਾਈ। ਇਸ ਮੌਕੇ ਦਿਨੇਸ਼ ਗੌਤਮ, ਹੈਪੀ ਧੀਮਾਨ ਯੂਥ ਆਗੂ, ਭੈਣ ਰਣਜੀਤ, ਰਮੇਸ਼ ਚੰਦ, ਰਾਮ ਸੁਮੇਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…