nabaz-e-punjab.com

ਬ੍ਰਹਮਾਕੁਮਾਰੀ ਭੈਣਾਂ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੰਨ੍ਹੀਆਂ ਰੱਖੜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਬ੍ਰਹਮਾਕੁਮਾਰੀ ਭੈਣਾਂ ਵੱਲੋਂ ਭੈਣ ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਰੱਖੜੀ ਦਾ ਪਵਿੱਤਰ ਤਿਉਹਾਰ ਮੁਹਾਲੀ ਵਿੱਚ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 9 ਰੋਜ਼ਾ ਪ੍ਰੋਗਰਾਮ ਉਲੀਕੇ ਗਏ ਹਨ। ਇਸ ਦੌਰਾਨ ਵੱਖ ਵੱਖ ਸੰਸਥਾਵਾਂ, ਮੀਡੀਆ, ਪੁਲੀਸ, ਸੀਮਾ ਸੁਰੱਖਿਆ ਬਲ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਪਤੀਆਂ, ਵਪਾਰੀਆਂ, ਡਾਕਟਰਾਂ, ਇੰਜੀਨੀਅਰਾਂ, ਰਾਜਸੀ ਆਗੂਆਂ, ਜੁਡੀਸ਼ਲ ਮੈਜਿਸਟਰੇਟਾਂ ਅਤੇ ਅਦਾਲਤੀ ਸਟਾਫ਼, ਬੇਸਹਾਰਾ, ਅਪਾਹਜ, ਗੁਮਸ਼ੁਦਾ, ਲਾਵਾਰਿਸ ਅਤੇ ਆਮ ਨਾਗਰਿਕਾਂ ਨੂੰ ਰੱਖੜੀ ਤਿਉਹਾਰ ਦਾ ਅਧਿਆਤਮਿਕ ਅਰਥ ਸਪੱਸ਼ਟ ਕਰਦਿਆਂ ਰੱਖੜੀ ਬੰਨ੍ਹੀ ਜਾਵੇਗੀ। ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਭਵਨ ਵਿੱਚ ਮੁਹਾਲੀ ਖੇਤਰ ਦਾ ਮੁੱਖ ਜਨਤਕ ਸਮਾਗਮ 25 ਅਗਸਤ ਨੂੰ ਸ਼ਾਮੀ 6 ਵਜੇ ਆਯੋਜਿਤ ਕੀਤਾ ਜਾਵੇਗਾ। ਜਿਸ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸਕਾ ਬ੍ਰਹਮਕੁਮਾਰੀ ਪ੍ਰੇਮਲਤਾ ਭੈਣ ਕਰਨਗੇ। ਜਦੋਂਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਹੰਸ ਵਿਸ਼ੇਸ ਮਹਿਮਾਨ ਹੋਣਗੇ ਅਤੇ ਬ੍ਰਹਮਾਕੁਮਾਰੀ ਰਮਾ ਭੈਣ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਉਧਰ, ਬ੍ਰਹਮਾਕੁਮਾਰੀ ਭੈਣਾਂ ਨੇ ਮੁਹਾਲੀ ਵਿੱਚ ਬ੍ਰਹਮਾਕੁਮਾਰੀ ਭੈਣ ਪ੍ਰੇਮ ਲਤਾ ਦੀ ਅਗਵਾਈ ਹੇਠ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬ੍ਰਹਮਾਕੁਮਾਰੀ ਭੈਣ ਨਮਰਤਾ ਨੇ ਵਿਜੀਲੈਂਸ ਦੇ ਐਸਐਸਪੀ ਗੌਤਮ ਸਿੰਗਲ, ਏਡੀਸੀ (ਜਨਰਲ) ਚਰਨਦੇਵ ਸਿੰਘ ਮਾਨ, ਏਡੀਸੀ (ਵਿਕਾਸ) ਅਰਮਦੀਪ ਸਿੰਘ ਬੈਂਸ, ਐਸਡੀਐਮ ਜਗਦੀਪ ਸਹਿਗਲ, ਸਹਾਇਕ ਕਮਿਸਨਰ (ਜਨਰਲ), ਯਸਪਾਲ ਸ਼ਰਮਾ, ਸਹਾਇਕ ਕਮਿਸਨਰ (ਸ਼ਿਕਾਇਤਾਂ) ਜਸਬੀਰ ਸਿੰਘ, ਡੀਪੀਆਰਓ ਸੁਰਜੀਤ ਸਿੰਘ ਸੈਣੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਡੀਕੇ ਸਾਲਦੀ ਨੂੰ ਰੱਖੜੀ ਬੰਨ੍ਹੀ। ਇਸੇ ਤਰ੍ਹਾਂ ਬ੍ਰਹਮਾਕੁਮਾਰੀ ਭੈਣ ਪੂਨਮ ਨੇ ਐਸਪੀ (ਐਚ) ਗੁਰਸੇਵਕ ਸਿੰਘ ਬਰਾੜ, ਐਸਪੀ (ਸਿਟੀ) ਜਸਕਿਰਨ ਸਿੰਘ ਤੇਜਾ, ਐਸਪੀ (ਟਰੈਫ਼ਿਕ) ਹਰਬੀਰ ਸਿੰਘ ਅਟਵਾਲ, ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ ਗੁਰਸੇਰ ਸਿੰਘ ਸੰਧੂ, ਡੀਐਸਪੀ (ਡੀ) ਕੰਵਲਪ੍ਰੀਤ ਚਾਹਲ ਨੂੰ ਰੱਖੜੀ ਬੰਨ੍ਹੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…