Share on Facebook Share on Twitter Share on Google+ Share on Pinterest Share on Linkedin ਬ੍ਰਹਮਾਕੁਮਾਰੀ ਸੱੁਖ-ਸ਼ਾਂਤੀ ਭਵਨ ਅਤੇ ਮੰਦਰਾਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 26 ਅਗਸਤ: ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿੱਚ ਸੱੁਖ-ਸ਼ਾਂਤੀ ਭਵਨ ਫੇਜ਼-7 ਵਿਖੇ ਕਰਵਾਏ ਸਮਾਗਮ ਮੌਕੇ ਮੁਹਾਲੀ ਸਮੇਤ ਕੁਰਾਲੀ, ਰੂਪਨਗਰ, ਖਰੜ, ਨੂਰਪੁਰਬੇਦੀ ਅਤੇ ਮੋਰਿੰਡਾ ਦੀਆਂ ਬ੍ਰਹਮਾਕੁਮਾਰੀ ਭੈਣਾਂ ਅਤੇ ਬ੍ਰਹਮਾਕੁਮਾਰ ਭਰਾਵਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਸਮਾਗਮ ਵਿੱਚ ਰੂਹਾਨੀ ਪ੍ਰਵਚਨ, ਗੀਤ, ਰਾਸਲੀਲਾ, ਡਾਂਸ ਪੇਸ਼ ਕੀਤੇ ਗਏ। ਸਹਿ-ਸੰਚਾਲਕਾ ਬ੍ਰਹਮਾਕੁਮਾਰੀ ਭੈਣ ਰਮਾ ਨੇ ਸ੍ਰੀ ਕ੍ਰਿਸ਼ਨ ਦੇ ਚਰਿੱਤਰ ਅਤੇ ਸਿੱਖਿਆਵਾਂ ਬਾਰੇ ਦੱਸਿਆ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸ੍ਰੀ ਵੈਸ਼ਨੋ ਮਾਤਾ ਮੰਦਰ ਫੇਜ਼-3ਬੀ1 ਵਿਖੇ ਜਨਮ ਅਸ਼ਟਮੀ ਦੇ ਮੌਕੇ ਅਮਿਤ ਮਰਵਾਹਾ ਨੇ ਝੰਡਾ ਲਹਿਰਾਇਆ। ਇਸ ਮੌਕੇ ਮਾਤਾ ਵੈਸ਼ਨੋ ਮਾਤਾ ਮੰਦਰ ਦੇ ਪ੍ਰਧਾਨ ਪਰਦੀਪ ਸੋਨੀ, ਅਸ਼ਵਨੀ ਸ਼ਰਮਾ, ਐਸਪੀ ਮਲਹੋਤਰਾ, ਦਿਨੇਸ਼ ਸ਼ਰਮਾ, ਵੀਕੇ ਬਹਿਲ, ਓਮ ਪ੍ਰਕਾਸ਼ ਵਿੱਜ, ਰਮੇਸ਼ ਆਹੂਜਾ, ਨੀਲਮ ਆਹੂਜਾ, ਸੁਸ਼ਮਾ, ਸੰਤੋਸ਼ ਮਹਿਤਾ, ਕੈਲਾਸ਼ ਮਰਵਾਹਾ, ਆਸ਼ਨਾ ਅਤੇ ਹੋਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ