ਬ੍ਰਾਹਮਣ ਸਭਾ ਖਰੜ ਨੇ ਸ਼ਰਧਾ ਭਾਵਨਾ ਨਾਲ ਮਨਾਈ ਪਰਸ਼ੂਰਾਮ ਜੈਅੰਤੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਅਪਰੈਲ:
ਸਥਾਨਕ ਸ਼ਹਿਰ ਦੇ ਆਰਿਆ ਕਾਲਜ ਰੋਡ ’ਤੇ ਸਥਿਤ ਸ੍ਰੀ ਪਰਸ਼ੂਰਾਮ ਭਵਨ ਖਰੜ ਵਿਖੇ ਅੱਜ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਪਰਸ਼ੂਰਾਮ ਭਵਨ ਖਰੜ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬ੍ਰਾਹਮਣ ਸਭਾ ਖਰੜ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਅਗਿਆਨਤਾ ਦੇ ਹਨੇਰੇ ’ਚ ਕੱਢਕੇ ਗਿਆਨ ਦੇ ਰਾਹ ਪਾਉਣ ਵਾਲੇ ਸ਼ਾਤੀ ਦੇ ਪੂੰਜ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਉਨ੍ਹਾਂ ਦੱਸਿਆ ਕਿ ਬ੍ਰਾਹਮÎਣ ਸਭਾ ਖਰੜ,ਇਸਤਰੀ ਬ੍ਰਾਹਮਣ ਸਭਾ ਖਰੜ ਅਤੇ ਸ਼ਹਿਰ ਨਿਵਾਸਿਆ ਦੇ ਸਹਿਯੋਗ ਨਾਲ ਸ੍ਰੀ ਭਗਵਤ ਕਥਾ ਦੇ ਪਾਠ ਦੇ ਭੋਗ ਤੋਂ ਉਪਰੰਤ ਹਵਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸਿਵਜੋਤ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ,ਜਵਾਹਰ ਲਾਲ, ਮਨਜੀਤ ਸਿੰਘ ਬੈਦਵਾਨ,ਸੁਭਾਸ ਸ਼ਰਮਾ,ਰਵਿੰਦਰ ਸ਼ਰਮਾ,ਨਰੇਸ਼ ਕੁਮਾਰ,ਸ਼ੁਸੀਲ ਕੁਮਾਰ ਸੀਲਾ,ਕੁਲਦੀਪ ਕੁਮਾਰ,ਸੁਨੀਲ ਕੁਮਾਰ, ਰੈਨੂੰ ਬਾਲਾ,ਸ੍ਰੀਮਤੀ ਦਰਸ਼ਨਾ ਦੇਵੀ,ਦੀਪ ਕੁਮਾਰੀ,ਰਾਜ ਸ਼ਰਮਾ, ਪ੍ਰਵੀਨ ਸ਼ਰਮਾ,ਸਮੇਤ ਬ੍ਰਾਹਮਣ ਸਭਾ ਅਤੇ ਇਸਤਰੀ ਬ੍ਰਾਹਮਣ ਸਭਾ ਖਰੜ ਦੇ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …