ਬ੍ਰਾਹਮਣ ਸਭਾ ਕੁਰਾਲੀ ਨੇ ਸ਼ਰਧਾ ਭਾਵਨਾ ਨਾਲ ਮਨਾਈ ਪਰਸ਼ੂਰਾਮ ਜੈਅੰਤੀ

ਬੀਬੀ ਲਖਵਿੰਦਰ ਕੌਰ ਗਰਚਾ ਨੇ ਲੋਕਾਂ ਨੂੰ ਪਰਸ਼ੂਰਾਮ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਕੀਤਾ ਪ੍ਰੇਰਿਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਪਰੈਲ:
ਇੱਥੋਂ ਦੇ ਸਿੰਘਪੁਰਾ ਰੋਡ ’ਤੇ ਸਥਿਤ ਪਰਸ਼ੂਰਾਮ ਭਵਨ ਵਿਖੇ ਅੱਜ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਸ਼ਰਧਾ ਪੂਰਵਕ ਮਨਾਈ ਗਈ ਅਤੇ ਸਾਰਾ ਸਮਾਰੋਹ ਮੰਦਿਰ ਦੇ ਸੰਸਥਾਪਕ ਸਵ. ਪੰਡਿਤ ਮੋਹਣ ਲਾਲ ਨੂੰ ਸਮਰਪਿਤ ਕਰਵਾਇਆ ਗਿਆ।ਇਸ ਮੌਕੇ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਧਾਰਮਿਕ ਪ੍ਰੋਗਰਾਮ ਪੀਤਾਂ ਤੇ ਕੋਰਿਓਗਰਾਫੀ ਪੇਸ਼ ਕੀਤੀ।
ਇਸ ਦੌਰਾਨ ਬੀਬੀ ਲਖਵਿੰਦਰ ਕੌਰ ਗਰਚਾ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਬਹਾਦਰ ਸਿੰਘ ਓ.ਕੇ, ਰਾਕੇਸ਼ ਕਾਲੀਆ, ਸ਼ਿਵ ਵਰਮਾ, ਹੈਪੀ ਧੀਮਾਨ, ਹਰਿੰਦਰ ਸਿੰਘ ਘੜੂੰਆਂ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ, ਦਵਿੰਦਰ ਠਾਕੁਰ, ਕੁਲਵੰਤ ਕੌਰ ਪਾਬਲਾ, ਲਖਵੀਰ ਸਿੰਘ ਲੱਕੀ, ਵਿਨੀਤ ਕਾਲੀਆ, ਗੁਰਚਰਨ ਸਿੰਘ ਰਾਣਾ, ਰਾਜਦੀਪ ਸਿੰਘ ਹੈਪੀ, ਕੁਲਜੀਤ ਸਿੰਘ, ਗੁਰਮੇਲ ਸਿੰਘ ਪਾਬਲਾ, ਅਨਿਲ ਪਰਾਸ਼ਰ, ਗੋਲਡੀ ਸ਼ੁਕਲਾ, ਰਮਾਕਾਂਤ ਕਾਲੀਆ ਆਦਿ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਸ਼੍ਰੀ ਬ੍ਰਾਹਮਣ ਸਭਾ ਕੁਰਾਲੀ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਆਯੋਜਿਤ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ। ਉਨ੍ਹਾਂ ਭਗਵਾਨ ਪਰਸ਼ੂਰਾਮ ਜੈਯੰਤੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਪਰਸ਼ੂਰਾਮ, ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਸਨ ਜਿਨ੍ਹਾਂ ਨੇ ਧਰਤੀ ’ਤੇ ਤਾਕਤਵਰਾਂ ਦੀਆਂ ਵਧੀਕੀਆਂ ਵਿਰੁੱਧ ਲੜਨ ਲਈ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੇ ਦੁਨੀਆਂ ਅੰਦਰ ਕਮਜ਼ੋਰ ਅਤੇ ਲਤਾੜੇ ਹੋਏ ਲੋਕਾਂ ਦੀ ਰਾਖੀ ਲਈ ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ। ਇਸ ਮੌਕੇ ਹੇਮਰਾਜ ਸ਼ਰਮਾ, ਸ਼ਸੀਭੂਸ਼ਨ ਸ਼ਾਸਤਰੀ, ਰਾਜੇਸ਼ ਰਾਠੌਰ, ਚੇਤਨ ਸ਼ਰਮਾ, ਸੁਰਿੰਦਰ ਸ਼ਰਮਾ, ਪਵਨ ਕੁਮਾਰ, ਕ੍ਰਿਸ਼ਨ ਕਾਲੀਆ, ਅਸ਼ਵਨੀ ਗੌਤਮ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …