nabaz-e-punjab.com

ਬ੍ਰਾਹਮਣ ਸਮਾਜ ਵੱਲੋਂ ਹਿੰਦੀ ਫਿਲਮ ‘ਪਦਮਾਵਤੀ’ ’ਤੇ ਪੂਰਨ ਰੋਕ ਲਗਾਉਣ ਦੀ ਮੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਨਵੰਬਰ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਭਗਵਾਨ ਪਰਸੂਰਾਮ ਦੇ ਮੰਦਿਰ ਵਿੱਚ ਬ੍ਰਾਹਮਣ ਸਭਾ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਰਾਜਪੂਤ ਸਮਾਜ ਵੱਲੋਂ ਫਿਲਮ ‘ਪਦਮਾਮਾਵਤੀ‘ ਤੇ ਰੋਕ ਲਗਾਉਣ ਦੀ ਮੰਗ ਦਾ ਪੂਰਨ ਸਮਰਥਨ ਦੇਣ ਦਾ ਸਰਬ ਸਮਤੀ ਨਾਲ ਫੈਸਲਾ ਲਿਆ ਗਿਆ। ਇਸ ਦੌਰਾਨ ਸਭਾ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਣੀ ਪਦਮਾਵਤੀ ਦੇ ਤਿਆਗ ਅਤੇ ਬਲਿਦਾਨ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਨੇ ਫਿਲਮ ਸਕ੍ਰਿਪਟ ਵਿੱਚ ਛੇੜਖਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਫਿਲਮ ਨੂੰ ਆਪਣੇ ਆਪਣੇ ਸੂਬਿਆਂ ਵਿੱਚ ਨਾ ਚਲਾਉਣ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਸੰਜੇ ਲੀਲਾ ਭੰਸਾਲੀ ਇਸ ਫਿਲਮ ਨੂੰ ਚਲਾਉਣ ਲਈ ਅੜੇ ਹੋਏ ਹਨ। ਜਿਸ ਨੂੰ ਦੇਖਦੇ ਹੋਏ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਰਾਜਪੂਤ ਸਮਾਜ ਨਾਲ਼ ਖੜਨ ਦਾ ਫੈਸਲਾ ਕਰਦਿਆਂ ”ਫਿਲਮ ਸੈਂਸਰ ਬੋਰਡ” ਅਤੇ ਦੇਸ਼ ਦੀ ਕੇਂਦਰ ਸਰਕਾਰ ਤੋਂ ਫਿਲਮ ‘ਪਦਮਾਵਤੀ’ ਤੇ ਪੂਰਨ ਰੋਕ ਲਗਾਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਇਸ ਫਿਲਮ ਤੇ ਰੋਕ ਲਗਵਾਉਣ ਲਈ ਰਾਜਪੂਤ ਸਮਾਜ ਵੱਲੋਂ ਜੋ ਵੀ ਸੰਘਰਸ਼ ਕੀਤਾ ਜਾਵੇਗਾ ਉਸ ਦਾ ਸਮਰਥਨ ਕਰਦੇ ਹੋਏ ਬ੍ਰਾਹਮਣ ਸਮਾਜ ਉਨਾਂ ਦੇ ਨਾਲ ਖੜਾ ਹੋਵੇਗਾ । ਇਸ ਮੀਟਿੰਗ ਵਿੱਚ ਅਨਿਲ ਪ੍ਰਾਸ਼ਰ, ਸ਼ਸ਼ੀ ਭੂਸ਼ਨ ਸਾਸ਼ਤਰੀ, ਪਵਨ ਕਾਲੀਆਂ, ਹਰੀਸ਼ ਕੌਸ਼ਲ, ਮਾਸਟਰ ਨਰਾਤਾ ਰਾਮ ਪ੍ਰਭਾਕਰ, ਸੰਤ ਰਾਮ ਸ਼ਰਮਾ, ਬਨਾਰਸੀ ਦਾਸ ਸ਼ਰਮਾ, ਸੰਜੀਵ ਸ਼ਰਮਾ, ਅਸ਼ਵਨੀ ਗੌਤਮ, ਨਰਿੰਦਰ ਸ਼ਰਮਾ ਆਦਿ ਹਾਜ਼ਿਰ ਸਨ ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…