nabaz-e-punjab.com

ਸਰਹਿੰਦ ਨਹਿਰ ’ਚੋਂ ਸਿੰਚਾਈ ਲਈ ਪਾਣੀ ’ਤੇ ਪਾਬੰਦੀ ਲਗਾ ਕੇ ਮਾਲਵਾ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰੇ ਸਰਕਾਰ: ਬਰਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸਰਹੰਦ ਨਹਿਰ ’ਚੋਂ ਸਿੰਚਾਈ ਵਾਸਤੇ ਪਾਣੀ ਲੈਣ ਉੱਤੇ ਪਾਬੰਦੀ ਲਾ ਕੇ ਆਪਣੀਆਂ ਨਾਕਾਮੀਆਂ ਦੀ ਸਜ਼ਾ ਮਾਲਵਾ ਦੇ ਕਿਸਾਨਾਂ ਨੂੰ ਨਾ ਦੇਵੇ। ਇੱਥੇ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਨੇ ਨਹਿਰ ਵਿਚੋਂ ਲਿਫ਼ਟ ਪੰਪਾਂ ਰਾਹੀਂ ਪਾਣੀ ਲੈਣ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਜਾਰੀ ਕੀਤੀ ਤਾਜ਼ਾ ਸੂਚਨਾ ਅਨੁਸਾਰ ਕਿਸਾਨ ਨਹਿਰ ਵਿਚੋਂ ਇਕ ਹਫਤਾ ਪੰਪ ਰਾਹੀਂ ਪਾਣੀ ਲੈ ਸਕਣਗੇ ਅਤੇ ਉਸ ਤੋਂ ਬਾਅਦ ਅਗਲੇ ਹਫਤੇ ਲਈ ਉਹਨਾਂ ਨੂੰ ਬੰਦ ਰੱਖਣਾ ਪਵੇਗਾ।
ਸ੍ਰੀ ਬਰਾੜ ਨੇ ਕਿਹਾ ਕਿ ਝੋਨੇ ਦੀ ਸੀਜ਼ਨ ਦੌਰਾਨ ਜਦੋਂ ਫਸਲ ਦੀ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਅਜਿਹੇ ਅਜੀਬ ਹੁਕਮ ਨੇ ਹਜ਼ਾਰਾਂ ਏਕੜ ਵਿਚ ਝੋਨੇ ਦੀ ਫਸਲ ਲਈ ਖਤਰਾ ਪੈਦਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਫਰੀਦਕੋਟ, ਕੋਟਕਪੂਰਾ, ਮੁਕਤਸਰ, ਲੰਬੀ, ਮਲੋਟ ਅਤੇ ਗਿੱਦੜਬਾਹਾ ਹਲਕਿਆਂ ਵਿਚ ਪ੍ਰਭਾਵਿਤ ਹਜ਼ਾਰਾਂ ਕਿਸਾਨਾਂ ਨੇ ਸਰਕਾਰ ਦੇ ਕਾਨੂੰਨ ਮੁਤਾਬਕ ਲਿਖ ਦਿੱਤਾ ਜਾਂਦਾ ਹੈ ਕਿ ਉਹ ਰਜਵਾਹਿਆਂ ਦਾ ਪਾਣੀ ਇਸਤੇਮਾਲ ਨਹੀਂ ਕਰਨਗੇ, ਇਸ ਲਈ ਉਹਨਾਂ ਨੂੰ ਆਪਣੇ ਖੇਤਾਂ ਦੀ ਸਿੰਜਾਈ ਕਰਨ ਲਈ ਸਰਹੰਦ ਨਹਿਰ ’ਚੋਂ ਪੰਪਾਂ ਨਾਲ ਪਾਣੀ ਲੈਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਇਹ ਇਲਾਕਾ ਪੂਰੀ ਤਰਾਂ ਖੁਸ਼ਕ ਹੋਇਆ ਪਿਆ ਹੈ ਅਤੇ ਪਿਛਲੇ ਇੱਕ ਮਹੀਨੇ ਤੋਂ ਇੱਥੇ ਮੀਂਹ ਨਹੀਂ ਪਿਆ ਹੈ ਤਾਂ ਕਾਂਗਰਸ ਸਰਕਾਰ ਨਹਿਰੀ ਪਾਣੀ ਦੇ ਇਸਤੇਮਾਲ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਜਿਸ ਨਾਲ ਅੱਧ ਵਿਚਕਾਰ ਫਸਲ ਪਾਹੁੰਚੀ ਹੈ ਤੇ ਕਿਸਾਨ ਫਸਲ ਪਾਲ਼ੇਂਗਾ । ਜੇਕਰ ਸਰਕਾਰ ਨੇ ਇਸ ਤਰਾਂ ਦਾ ਫੁਰਮਾਨ ਜਾਰੀ ਕਰਨੇ ਹਨ ਤਾਂ ਫਸਲ ਬੀਜਣ ਤੋਂ ਪਹਿਲਾਂ ਦੱਸਣੇ ਚਾਹੀਦੇ ਹਨ ਹੁਣ ਜਦ ਝੋਨਾ ਲਾਉਣ ਆਦਿ ਬਹੁਤ ਸਾਰੇ ਖਰਚ ਕਿਸਾਨ ਕਰ ਚੁੱਕਿਆਂ ਹੈ ਇਸ ਲਈ ਇਹਨੇ ਹੁੱਕਮਾਂ ਨੂੰ ਸਰਕਾਰ ਤੁਰੰਤ ਵਾਪਸ ਲਵੇ।
ਅਕਾਲੀ ਆਗੂ ਨੇ ਕਿਹਾ ਕਿ ਕਿਸਾਨ ਨਹਿਰ ਵਿਚੋਂ ਪਾਣੀ ਲੈਣ ਲਈ ਇਸ ਲਈ ਡੀਜ਼ਲ ਫੂਕ ਕੇ ਪਾਣੀ ਵਰਤਦੇ ਹਨ, ਕਿਉਂਕਿ ਉਹਨਾਂ ਦੀ ਜ਼ਮੀਨਾਂ ਟੇਲਾਂ ਉਤੇ ਹੋਣ ਕਰਕੇ ਰਜਵਾਹਿਆਂ ਜ਼ਰੀਏ ਉਹਨਾਂ ਨੂੰ ਲੋੜੀਂਦਾ ਪਾਣੀ ਨਹੀਂ ਮਿਲਦਾ ਹੱਸੀ ਇਸੇ ਕਰਕੇ ਮਜਬੂਰੀ ਵੱਸ ਪੰਪਾਂ ਨੂੰ ਚੁਣਿਆਂ ਉਹਨਾਂ ਕਿਹਾ ਕਿ ਇਹ ਕਿਸਾਨ ਜਿਹਨਾਂ ਕੋਲ ਸਰਹੰਦ ਨਹਿਰ ਦੇ ਕਈ ਕਿਲੋਮੀਟਰ ਲੰਬੇ ਰਕਬੇ ਤਕ 600 ਦੇ ਕਰੀਬ ਪੰਪ ਸੈਟਸ ਹਨ, ਸਾਰੇ ਹਿੱਸੇਦਾਰ ਕਿਸਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਸੂਬਾ ਸਰਕਾਰ ਨੂੰ ਪੰਪਾਂ ਰਾਹੀਂ ਨਹਿਰੀ ਪਾਣੀ ਲੈਣ ਸਬੰਧੀ ਜਾਰੀ ਕੀਤੇ ਆਪਣੇ ਹੁਕਮ ਨੂੰ ਤੁਰੰਤ ਵਾਪਸ ਲੈਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇ ਸਰਕਾਰ ਇਸ ਸੰਬੰਧੀ ਆਪਣੀ ਨੀਤੀ ਵਿਚ ਕੋਈ ਤਬਦੀਲੀ ਲਿਆਉਣਾ ਚਾਹੁੰਦੀ ਸੀ ਤਾਂ ਉਸ ਨੂੰ ਇਹ ਕੰਮ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿਸਾਨਾਂ ਨੇ ਵੀ ਉਸੇ ਅਨੁਸਾਰ ਢੁੱਕਵੀਂ ਯੋਜਨਾ ਬਣਾ ਲੈਣੀ ਸੀ ਅਤੇ ਕੋਈ ਹੋਰ ਫਸਲ ਬੀਜ ਲੈਣੀ ਸੀ। ਉਹਨਾਂ ਕਿਹਾ ਕਿ ਸਰਕਾਰ ਦਾ ਨੀਤੀ ਬਦਲਣਾ ਵੀ ਕਿਸਾਨਾਂ ਨੂੰ ਝਟਕਾ ਦੇਣਾ ਹੈ, ਕਿਉਂਕਿ ਸਰਕਾਰ ਉਹਨਾਂ ਕੋਲੋਂ ਨਹਿਰੀ ਪਾਣੀ ਦਾ ਇਸਤੇਮਾਲ ਕਰਨ ਵਾਸਤੇ ਪਾਣੀ ਟੈਕਸ ਲੈ ਚੁੱਕੀ ਹੈ। ਇੰਨਾ ਹੀ ਨਹੀਂ ਸਰਕਾਰ ਨੇ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਤੋਂ ਪਹਿਲਾਂ ਸਰਹੰਦ ਨਹਿਰ ਦੀ ਸਫਾਈ ਕਰਵਾਉਣ ਵਰਗੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਕੀਤੀਆਂ ਹਨ।
ਸ੍ਰੀ ਬਰਾੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸ਼ੁਰੂ ਕਰਵਾਈ ਇਹ ਸਕੀਮ ਨਹਿਰ ਦੇ ਪੁਲਾਂ ਉਪਰੋ ਦੀ ਪਾਣੀ ਲੰਘਾਉਣ ਲਈ ਦੇ ਨਾਅਰਾ ਨਾਲ ਮਸ਼ਹੂਰੀ ਹੋਈ ਸੀ ਨਹਿਰ ਵਿਚੋਂ ਪੰਪ ਨਾਲ ਪਾਣੀ ਕੱਢਣ ਦੀ ਸਹੂਲਤ ਜੇਕਰ ਤੁਰੰਤ ਸਾਰੇ ਕਿਸਾਨਾਂ ਨੂੰ ਪਹਿਲਾਂ ਦੀ ਤਰਾਂ ਲਗਾਤਾਰ ਨਾ ਦਿੱਤੀ ਗਈ ਤਾਂ ਅਕਾਲੀ ਦਲ ਇਸ ਵਿਤਕਰੇ ਨੂੰ ਦੂਰ ਕਰਵਾਉਣ ਲਈ ਕਿਸਾਨਾਂ ਨਾਲ ਮਿਲ ਕੇ ਅੰਦੋਲਨ ਕਰੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…