Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਕੀਤਾ ਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲੂਟ ਕਰੋਨਾ ਖ਼ਿਲਾਫ਼ ‘ਜੰਗ ਦੇ ਹੀਰੋ’ ਹਰਜੀਤ ਦੀ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਕੀਤੀ ਹੌਸਲਾ ਅਫ਼ਜਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ: ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਪਿਛਲੇ ਸਨੌਰ ਸਬਜ਼ੀ ਮੰਡੀ ਵਿੱਚ ਨਾਕਾ ਡਿਊਟੀ ’ਤੇ ਤਾਇਨਾਤੀ ਦੌਰਾਨ ਅਖੌਤੀ ਨਿਹੰਗਾਂ ਦੇ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਆਪਣਾ ਹੱਥ ਗਵਾਉਣ ਵਾਲੇ ਪਟਿਆਲਾ ਦੇ ਏਐਸਆਈ ਹਰਜੀਤ ਸਿੰਘ (ਹੁਣ ਸਬ ਇੰਸਪੈਕਟਰ) ਦੀ ਹੌਸਲਾ ਅਫ਼ਜਾਈ ਲਈ ਅੱਜ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਸਮੇਤ ਅੱਜ ਸਮੁੱਚੇ ਪੰਜਾਬ ਵਿੱਚ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਹੱਥਾਂ ਵਿੱਚ ‘ਮੈ ਵੀ ਹਰਜੀਤ ਸਿੰਘ ਹਾਂ’ ਸਲੋਗਨ ਫੜ ਕੇ ਹਰਜੀਤ ਸਿੰਘ ਦੀ ਹੌਸਲਾ ਅਫ਼ਜਾਈ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਰਕਾਰ ਨੇ ਹਰਜੀਤ ਸਿੰਘ ਨੂੰ ਸਬ ਇੰਸਪੈਕਟਰ ਦੀ ਤਰੱਕੀ ਦਿੱਤੀ ਗਈ। ਮੁਹਾਲੀ ਅੱਜ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਸਮੂਹ ਐਸਪੀ, ਡੀਐਸਪੀ ਅਤੇ ਥਾਣਿਆਂ ਦੇ ਮੁਖੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਹੱਥਾਂ ਵਿੱਚ ‘ਮੈਂ ਵੀ ਹਰਜੀਤ ਸਿੰਘ ਹਾਂ’ ਦੇ ਸਲੋਗਨ ਫੜ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਹ ਸਿਲਸਿਲਾ ਅੱਜ ਸਾਰਾ ਦਿਨ ਜਾਰੀ ਰਿਹਾ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਆਪਣੀ ਵਰਦੀ ’ਤੇ ‘ਮੈਂ ਵੀ ਹਰਜੀਤ ਸਿੰਘ ਹਾਂ’ ਨੇਮ ਪਲੇਟ ਵੀ ਲਗਾਈ ਗਈ। ਇੱਥੋਂ ਦੇ ਫੇਜ਼-1 ਥਾਣਾ ਅਤੇ ਮਟੌਰ ਥਾਣੇ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਾਂਝਾ ਪ੍ਰੋਗਰਾਮ ਕੀਤਾ। ਇਸ ਮੌਕੇ ਏਐਸਪੀ ਮੈਡਮ ਅਸ਼ਵਨੀ ਗੋਟਿਆਲ ਨੇ ਵੀ ਸ਼ਿਰਕਤ ਕੀਤੀ। ਬਾਕੀ ਥਾਵਾਂ ’ਤੇ ਵੱਖ ਵੱਖ ਥਾਣਿਆਂ ਨੇ ਆਪਣੇ ਪੱਧਰ ’ਤੇ ਅਜਿਹੇ ਪ੍ਰੋਗਰਾਮ ਕੀਤੇ ਗਏ ਜਦੋਂਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪੁਲੀਸ ਹੈੱਡ ਕੁਆਰਟ ’ਤੇ ਆਪਣੇ ਦਫ਼ਤਰ ਵਿੱਚ ‘ਮੈਂ ਵੀ ਹਰਜੀਤ ਸਿੰਘ ਹਾਂ’ ਦਾ ਸਲੋਗਨ ਫੜ ਕੇ ਹਰਜੀਤ ਸਿੰਘ ਹੌਸਲਾ ਅਫ਼ਜਾਈ ਕਰਦਿਆਂ ਹੋਰਨਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਤੇ ਕਰਾਈਮ ਸੈੱਲ, ਸਪੈਸ਼ਲ ਅਪਰਸੇਸ਼ਨ ਸੈੱਲਾ, ਵਿਜੀਲੈਂਸ ਬਿਊਰੋ, ਐਸਟੀਐਫ਼ ਅਤੇ ਕਮਾਂਡੋ ਕੰਪਲੈਕਸ ਵਿੱਚ ਵੀ ਅਜਿਹੇ ਸਮਾਗਮ ਕੀਤੇ ਗਏ। ਇਸ ਦੌਰਾਨ ਪੂਰੀ ਤਰ੍ਹਾਂ ਸਮਾਜਿਕ ਦੂਰੀ ਬਣਾ ਕੇ ਰੱਖੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ