ਕਮਜ਼ੋਰ ਟਾਹਣੀਆਂ ਟੁੱਟਣ ਜਾਂ ਪੱਤੇ ਝੜਨ ਨਾਲ ਵੱਡੇ ਰੁੱਖ ਨੂੰ ਕੋਈ ਫਰਕ ਨਹੀਂ ਪੈਂਦਾ: ਜਥੇਦਾਰ ਬਡਾਲੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਜਨਵਰੀ:
ਕਈ ਵਿਅਕਤੀ ਇਸ ਤਰ੍ਹਾਂ ਬਦਲ ਜਾਂਦੇ ਹਨ ਜਿਵੇਂ ਹਵਾ ਚੱਲਣ ਨਾਲ ਕਾਗਜ ਦੇ ਟੁਕੜੇ ਹਵਾ ਦੇ ਰੁੱਖ ਵੱਲ ਨੂੰ ਉੱਡਣ ਲਗਦੇ ਹਨ। ਇਸੇ ਤਰ੍ਹਾਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੁਝ ਮੌਕਾਪ੍ਰਸਤ ਵਿਅਕਤੀਆਂ ਦਾ ਕਾਗਜਾਂ ਦੇ ਟੁਕੜਿਆਂ ਵਾਂਗ ਉਮੀਦਵਾਰਾਂ ਦੀ ਹਵਾ ਦੇਖ ਕੇ ਬਦਲਣਾ ਸੁਭਾਵਿਕ ਹੁੰਦਾ ਹੈ। ਜਿਨ੍ਹਾਂ ਰੁੱਖਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਕਮਜ਼ੋਰ ਟਾਹਣੀਆਂ ਟੁੱਟਣ ਜਾਂ ਪੱਤੇ ਝੜਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੱਤੇ ਤੇ ਟਾਹਣੀਆਂ ਦੁਬਾਰਾ ਫਿਰ ਆ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਅੱਜ ਇਥੇ ਜਾਰੀ ਲਿਖਤੀ ਪ੍ਰੈਸ ਨੋਟ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਚਾਰ ਪੁਸਤਾਂ ਤੋਂ ਅਕਾਲੀ ਦਲ ਦੇ ਨਾਲ ਪੂਰੀ ਵਫ਼ਾਦਾਰ ਨਾਲ ਸੇਵਾ ਕਰਦੀਆਂ ਰਹੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਮਾੜੇ ਸਮੇਂ ਵੀ ਦੇਖੇ ਹਨ ਅਤੇ ਜੇਲ੍ਹਾਂ ਵੀ ਕੱਟੀਆਂ ਹਨ ਪਰ ਫਿਰ ਵੀ ਉਹ ਹਮੇਸ਼ਾਂ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਰਹੇ ਹਨ ਅਤੇ ਹਮੇਸ਼ਾਂ ਖੜੇ ਰਹਿਣਗੇ।
ਜਥੇਦਾਰ ਬਡਾਲੀ ਨੇ ਕਿਹਾ ਕਿ ਹੁਣ ਵੀ ਉਹ ਅਕਾਲੀ ਦਲ ਵਿੱਚ ਰਹਿੰਦੇ ਹੋਏ ਆਪਣੇ ਘਰ ਬੈਠ ਕੇ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਉਂਜ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ 21 ਜਨਵਰੀ ਜਾਂ 25 ਜਨਵਰੀ ਦੀ ਕੋਈ ਮੀਟਿੰਗ ਨਹੀਂ ਰੱਖੀ ਅਤੇ ਉਨ੍ਹਾਂ ਨੇ ਬੀਤੀ 12 ਜਨਵਰੀ ਦੀ ਮੀਟਿੰਗ ਵਿੱਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਬਾਗੀ ਹੋ ਕੇ ਆਜ਼ਾਦ ਚੋਣ ਨਹੀਂ ਲੜਨਗੇ ਅਤੇ ਨਾ ਹੀ ਪਾਰਟੀ ਛੱਡਣਗੇ। ਉਨ੍ਹਾਂ ਆਪਣੇ ਸਮਰਥਕਾਂ ਅਤੇ ਹਲਕਾ ਖਰੜ ਦੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…